Friday, November 15, 2019
FOLLOW US ON
BREAKING NEWS
ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ ।ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ

News

ਤਿ੍ਰਪਤ ਬਾਜਵਾ ਵਲੋਂ ਵੀਲਾ ਤੇਜਾ ਦੇ ਨਵੇਂ 66 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ

October 07, 2019 09:48 PM
ਤਿ੍ਰਪਤ ਬਾਜਵਾ ਵਲੋਂ ਵੀਲਾ ਤੇਜਾ ਦੇ ਨਵੇਂ 66 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ
 
5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਸਬ-ਸਟੇਸ਼ਨ ਦਾ 26 ਪਿੰਡਾਂ ਨੂੰ ਮਿਲੇਗਾ ਲਾਭ
 
ਫਤਿਹਗੜ ਚੂੜੀਆਂ/ਬਟਾਲਾ, 7 ਅਕਤੂਬਰ (  ਕੁਲਜੀਤ ਸਿੰਘ            ) - ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ 66 ਕੇ.ਵੀ. ਸਬ-ਸਟੇਸ਼ਨ ਵੀਲਾ ਤੇਜਾ ਦਾ ਉਦਘਾਟਨ ਕੀਤਾ ਗਿਆ। ਇੱਕ ਸਾਲ ਦੇ ਰਿਕਾਰਡ ਸਮੇਂ ਅੰਦਰ ਬਣੇ ਇਸ ਸਬ-ਸਟੇਸ਼ਨ ਉੱਪਰ ਕਰੀਬ 5 ਕਰੋੜ ਰੁਪਏ ਦੀ ਲਾਗਤ ਆਈ ਹੈ। ਨਵੇਂ ਬਣੇ 66 ਕੇ.ਵੀ. ਸਬ-ਸਟੇਸ਼ਨ ਵੀਲਾ ਤੇਜਾ ਦੇ ਸ਼ੁਰੂ ਹੋਣ ਨਾਲ ਪਿੰਡ ਤੇਜਾ ਵੀਲਾ ਦੇ ਆਲੇ-ਦੁਆਲੇ ਦੇ 13 ਪਿੰਡਾਂ ਨੂੰ ਸਿੱਧੇ ਅਤੇ 13 ਹੋਰ ਪਿੰਡਾਂ ਨੂੰ ਅਸਿੱਧੇ ਤੌਰ ’ਤੇ ਲਾਭ ਪ੍ਰਾਪਤ ਹੋਵੇਗਾ। ਉਨਾਂ ਦੱਸਿਆ ਕਿ ਸਿੱਧੇ ਤੌਰ ’ਤੇ ਲਾਭ ਪ੍ਰਾਪਤ ਕਰਨ ਵਾਲੇ ਪਿੰਡ ਖੋਦੇ, ਬਾਂਗਰ, ਸ਼ੇਖੂਵਾਲੀ, ਵੀਲਾ, ਤੇਜਾ ਕਲਾਂ, ਤੇਜਾ ਖੁਰਦ, ਤੇਜਾ ਟਿੱਬਾ, ਮੰਜਿਆਂਵਾਲੀ, ਟਾਹਲੀ, ਖੂਸਰ, ਪੱਬਾਂਰਾਲੀ ਖੁਰਦ ਤੇ ਕਲਾਂ, ਕੋਟ ਮੌਲਵੀਆਂ  ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਸਬ-ਸਟੇਸ਼ਨ ਲਈ ਪਿੰਡ ਵੀਲਾ ਤੇਜਾ ਦੀ ਪੰਚਾਇਤ ਵਲੋਂ 2 ਏਕੜ ਜ਼ਮੀਨ ਪੀ.ਐੱਸ.ਪੀ.ਸੀ. ਐੱਲ ਨੂੰ ਮੁਫ਼ਤ ਦਿੱਤੀ ਗਈ ਹੈ।
ਸ. ਬਾਜਵਾ ਨੇ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਵੀਲਾ ਤੇਜਾ ਦੀ ਉਸਾਰੀ ਨਵੇਂ 66 ਕੇ.ਵੀ. 12.5 ਐੱਮ.ਵੀ.ਏ ਦਾ ਟਰਾਂਸਫਾਰਮ ਲਗਾ ਕੇ ਪੂਰੀ ਕੀਤੀ ਗਈ ਹੈ। ਇਸ ਸਬ-ਸਟੇਸ਼ਨ ਲਈ 5 ਕਿਲੋਮੀਟਰ 66 ਕੇ.ਵੀ. ਲਾਈਨ ਦੀ ਉਸਾਰੀ ਸਿੰਗਲ ਸਰਕਟ ਲਾਈਨ ਆਨ ਡਬਲ ਸਰਕਟ ਟਾਵਰ ਕੀਤੀ ਗਈ ਹੈ। ਲਾਈਨ ਦੀ ਟੀ.ਐੱਫ. 220 ਕੇ.ਵੀ. ਕੋਟਲੀ ਸੂਰਤ ਮੱਲੀ ਸਬ ਸਟੇਸ਼ਨ ਤੋਂ 66 ਕੇ.ਵੀ. ਸ਼ਾਹਪੁਰ ਜਾਜਨ ਵਾਲੇ ਸਰਕਟ ਤੋਂ ਲਈ ਗਈ ਹੈ।
ਇਸ ਮੌਕੇ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੌਜੂਦਾ ਸਾਲ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ 23 ਸਬ ਸਟੇਸ਼ਨਾਂ ਜਿਨਾ ਵਿਚੋਂ 8 ਨਵੇਂ ਸਬ-ਸਟੇਸ਼ਨ ਸਥਾਪਤ ਕਰਨ ਦੇ ਨਾਲ-ਨਾਲ 15 ਪੁਰਾਣੇ ਸਬ-ਸਟੇਸ਼ਨਾਂ ਨੂੰ ਜੋੜਨ ਅਤੇ ਸਬ-ਸਟੇਸ਼ਨਾਂ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ 112 ਕਿਲੋਮੀਟਰ 66 ਕੇ.ਵੀ. ਲਾਈਨਾ ਨੂੰ ਮੌਜੂਦਾ ਟਰਾਂਸਮਿਸ਼ਨ ਸਿਸਟਮ ਨਾਲ ਜੋੜ ਕੇ ਇਸਦੇ ਲਗਭਗ 105 ਕਰੋੜ ਰੁਪਏ ਇਨਾਂ ਵਿਚੋਂ 45 ਕਰੋੜ ਰੁਪਏ ਨਵੇਂ ਸਬ-ਸਟੇਸ਼ਨਾਂ ਦੀ ਉਸਾਰੀ ਲਈ ਖਰਚੇ ਗਏ ਹਨ। ਉਨਾਂ ਦੱਸਿਆ ਕਿ ਇਸ ਸਾਲ ਪੀ.ਐੱਸ.ਪੀ.ਸੀ.ਐੱਲ. ਨੇ 20 ਨਵੇਂ ਸਬ-ਸਟੇਸ਼ਨਾਂ ਨੂੰ ਜੋੜਨ ਦਾ ਟੀਚਾ ਮਿੱਥਿਆ ਹੈ ਅਤੇ 35 ਮੌਜੂਦਾ ਸਬ-ਸਟੇਸ਼ਨਾਂ ਦੀ ਸਮਰੱਥਾ ਵਿੱਚ ਵਾਧਾ ਕਰਕੇ 500 ਕਿਲੋਮੀਟਰ ਟਰਾਂਸਮਿਸ਼ਨ ਲਾਈਨਾ ’ਤੇ 350 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਸ. ਬਾਜਵਾ ਨੇ ਨਵੇਂ ਸਬ-ਸਟੇਸ਼ਨ ਵਿਖੇ ਪੌਦੇ ਵੀ ਲਗਾਏ।
ਇਸ ਮੌਕੇ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਵੀਲਾ ਤੇਜਾ ਦੇ ਇਸ ਸਬ-ਸਟੇਸ਼ਨ ਦੀ ਲਾਗਤ 5 ਕਰੋੜ ਰੁਪਏ ਦੇ ਕਰੀਬ ਆਈ ਜਿਸ ਵਿੱਚ 2.58 ਕਰੋੜ ਰੁਪਏ ਅਤੇ 66 ਕੇ.ਵੀ. ਲਾਈਨ ’ਤੇ 1.032 ਕਰੋੜ ਰੁਪਏ, 11 ਕੇ.ਵੀ. ਲਾਈਨ ’ਤੇ 50 ਲੱਖ ਰੁਪਏ ਖਰਚਾ ਆਇਆ ਹੈ। ਉਨਾਂ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਨਾਲ ਮੌਜੂਦਾ 220 ਕੇ.ਵੀ. ਸਬ-ਸਟੇਸ਼ਨ ਫਤਿਹਗੜ ਚੂੜੀਆਂ, 66 ਕੇ.ਵੀ. ਸਬ ਸਟੇਸ਼ਨ ਸ਼ਾਹਪੁਰ ਜਾਜਨ ਤੋਂ ਚੱਲਦੇ 11 ਕੇ.ਵੀ. ਫੀਡਰਾਂ ਦੀ ਵੋਲਟੇਜ ਰੈਗੂਲੇਸ਼ਨ ਹੱਦ ਵਿੱਚ ਆਵੇਗੀ ਅਤੇ ਨਵੇਂ ਫੀਡਰ ਬਣਨ ਨਾਲ ਫੀਡਰਾਂ ਦੀ ਲੰਬਾਈ ਘੱਟ ਹੋ ਜਾਵੇਗਾ ਅਤੇ ਲੋਡ ਵੀ 50 ਫੀਸਦੀ ਰਹਿ ਜਾਵੇਗਾ। ਇਸ ਨਾਲ ਜਿਥੇ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰ ਕੁਆਲਟੀ ਬਿਜਲੀ ਮੁਹੱਈਆ ਕਰਵਾਈ ਜਾਵੇ ਉਸਦੇ ਨਾਲ ਹੀ ਲਾਈਨਾ ਦੇ ਘਾਟੇ ਵੀ ਘੱਟਣਗੇ। ਇਸ ਸਬ-ਸਟੇਸ਼ਨ ਤੋਂ ਇੱਕ ਕੈਟਾਗਰੀ-1,2 ਯੂ.ਪੀ.ਐੱਸ. ਅਤੇ 3 ਏ.ਪੀ. ਨਵੇਂ ਫੀਡਰ ਉਸਾਰੇ ਗਏ ਹਨ।
ਇਸ ਮੌਕੇ ’ਤੇ ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਤੋਂ ਇਲਾਵਾ ਹੋਰ ਵਧੇਰੇ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜੀ: ਐੱਨ.ਕੇ ਸ਼ਰਮਾਂ ਡਾਇਰੈਕਟਰ/ਵੰਡ, ਮੁੱਖ ਇੰਜੀਨੀਅਰ/ਵੰਡ (ਬਾਰਡਰ) ਅੰਮਿ੍ਰਤਸਰ ਸੰਦੀਪ ਕੁਮਾਰ, ਮੁੱਖ ਇੰਜੀ:/ਟੀ.ਐੱਸ. ਸ੍ਰੀ ਐੱਚ.ਐੱਸ. ਸੈਣੀ, ਸ੍ਰੀ ਅਜੇ ਕੁਮਾਰ, ਨਿਗਰਾਨ ਇੰਜੀਨੀਅਰ/ਵੰਡ ਹਲਕਾ ਗੁਰਦਾਸਪੁਰ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੋਸ਼ਨ ਜੌਸਫ਼, ਦਵਿੰਦਰ ਸਿੰਘ ਭੋਲੇਕੇ, ਸਰਪੰਚ ਵੀਲਾ ਤੇਜਾ ਸੰਦੀਪ ਸਿੰਘ, ਜਗੀਰ ਸਿੰਘ, ਜੀਵਨਜੋਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਪੰਚ, ਹਰਜੀਤ ਸਿੰਘ, ਭਗਵੰਤ ਸਿੰਘ, ਦਲਜੀਤ ਸਿੰਘ, ਸਿਕੰਦਰ ਸਿੰਘ ਪੀ.ਏ., ਅਮਨਦੀਪ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।
Have something to say? Post your comment

More News News

ਤਾਜ਼ਾ ਹਵਾ ਦੇ ਬੁੱਲੇ ਵਰਗੀ ਹੋਵੇਗੀ ਫ਼ਿਲਮ 'ਝੱਲੇ'/ਬਲਜਿੰਦਰ ਸਿੰਘ ਉਪਲ ਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ
-
-
-