News

ਸਿੱਖ ਨੌਜਵਾਨਾਂ ਨੂੰ ਫਸਾਉਣ ਲਈ ਪੁਲਿਸ ਡਰੋਨਾਂ ਦੀਆਂ ਝੂਠੀਆਂ ਕਹਾਣੀਆਂ ਬਣਾ ਰਹੀ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ

October 07, 2019 10:12 PM

ਸਿੱਖ ਨੌਜਵਾਨਾਂ ਨੂੰ ਫਸਾਉਣ ਲਈ ਪੁਲਿਸ ਡਰੋਨਾਂ ਦੀਆਂ ਝੂਠੀਆਂ ਕਹਾਣੀਆਂ ਬਣਾ ਰਹੀ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ
"ਦਰਬਾਰ ਸਾਹਿਬ ਦੀ ਨਕਲ,ਮੂਲਮੰਤਰ ਤੇ ਡਾਂਸ,ਗਾਂ ਦੇ ਪੇਟ ਵਿੱਚ ਗੁਰੁ ਸਾਹਿਬ ਨੂੰ ਦਿਖਾਉਣਾ ਹਿੰਦੂ ਰਾਸ਼ਟਰ ਦਾ ਹਿੱਸਾ"
ਲੰਡਨ- ਪੰਜਾਬ ਵਿੱਚ ਸਿੱਖ ਨੌਜਵਾਨਾਂ ਤੇ ਪਾਕਿਸਤਾਨ ਤੋਂ ਆਏ ਡਰੋਨਾਂ ਦੇ ਬਹਾਨੇ ਵੱਡੀ ਪੱਧਰ ਤੇ ਜ਼ੁਲਮ ਕੀਤਾ ਜਾ ਰਹਾ ਹੈ ।  ਇੱਕ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਝੂਠੇ ਦੋਸ਼ ਲਗਾ ਕੇ ਪੁਲਿਸ ਦੇ ਤਸੀਹਾ ਕੇਂਦਰਾਂ ਵਿੱਚ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪੁਲਿਸ ਦੇ ਦਾਅਵੇ ਮੁਤਾਬਿਕ ਅਗਰ ਇਹ ਇਹ ਡਰੋਨ ਸੱਚਮੁੱਚ ਹੀ ਪਾਕਿਸਤਾਨ ਤੋਂ ਖਾਲਿਸਤਾਨੀਆਂ ਨੇ ਭੇਜੇ ਸਨ ਤਾਂ ਬਾਰਤਡਰ ਸਕਿਉਰਟੀ ਫੋਰਸਾਂ ਸੁੱਤੀਆਂ ਪਈਆਂ ਸਨ ਜੋ ਕਿ ਇਹਨਾਂ ਨੂੰ ਨਜਰ ਨਹੀਂ ਆਏ । ਜਦਕਿ ਪੰਜਾਬ ਸਰਕਾਰਾਂ ਸਮੇਂ ਸਮੇਂ ਇਹ ਐਲਾਨ ਕਰਦੀਆਂ ਰਹੀਆਂ ਹਨ ਕਿ ਉਹ ਬਾਰਡਰ ਤੇ ਕੀੜੀ ਤੁਰਦੀ ਵੀ ਦੇਖ ਸਕਦੇ ਹਨ । ਪਰ ਇਹਨਾਂ ਨੂੰ ਨਾ ਡਰੋਨ ਦਾਖਲ ਹੁੰਦੇ ਨਜ਼ਰ ਆਏ ਅਤੇ ਨਾ ਹੀ ਸੌ ਤੋਂ ਜਿਆਦਾ ਵਾਰ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਲੱਭੇ ਹਨ । ਦੂਜੇ ਦੇਸ਼ ਦੀ ਸਹਿਮਤੀ ਤੋਂ ਬਗੈਰ ਕੋਈ ਹਵਾਈ ਜਹਾਜ ਉਸ ਦੇਸ਼ ਦੇ ਵਾਯੂਮੰਡਲ ਵਿੱਚ ਦਾਖਲ ਨਹੀਂ ਹੋ ਸਕਦਾ ਤਾਂ ਡਰੋਨ ਭਾਰਤ ਦੇ ਵਾਯੂਮੰਡਲ  ਵਿੱਚ ਦਾਖਲ ਕਿਵੇਂ ਹੋ ਗਏ । ਇਹ ਸਵਾਲ ਅੱਜ ਹਰ ਸਿੱਖ ਦੀ ਜੁਬਾਨ ਤੇ ਹੈ । ਦਰ ਅਸਲ ਨਕਸਲਬਾੜੀ ਲਹਿਰ  ਦੌਰਾਨ ਪੁਲਿਸ ਵਲੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਭਾਰੀ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ  ਮਾਲਖਾਨੇ ਵਿੱਚੋਂ ਦੇਸੀ ਪਿਸਤੌਲ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ  ਬਣਾ ਕੇ ਪੇਸ਼ ਕਰਨ ਦੀ ਪੁਲਿਸ ਨੂੰ ਅਜਿਹੀ ਨਾਮੁਰਾਦ ਬੀਮਾਰੀ ਰੂਪੀ ਆਦਤ ਬਣੀ ਕਿ ਧਰਮਯੁੱਧ ਮੋਰਚੇ ਦੌਰਾਨ  ਅਤੇ ਚੱਲ ਰਹੀ ਖਾਲਿਸਤਾਨ ਦੀ ਜੰਗੇ ਅਜਾਦੀ ਦੌਰਾਨ  ਪੁਲਿਸ ਨੂੰ ਲੱਗੀ ਇਸ ਬੀਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ । ਹਾਜਾਰਾਂ ਹੀ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਆੜ ਹੇਠ ਸ਼ਹੀਦ ਕਰ ਦਿੱਤਾ ਅਤੇ ਭਾਰੀ ਤਸ਼ੱਦਦ ਕਰਨ ਮਗਰੋਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ , ਪੁਲਿਸ ਨੇ ਤਰੱਕੀਆਂ ਹਾਸਲ ਕਰਨ ਲਈ ਮਾਲਖਾਨਿਆਂ ਵਿੱਚੋਂ ਹਥਿਆਰ ਕੱਢ ਕੱਢ ਕੇ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਤੇ ਪਾ ਦਿੱਤੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਪੁਲਿਸ ਦੇ ਇਸ ਜਾਲਮਾਨਾ ਵਤੀਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ । ਜਿਕਰਯੋਗ ਹੈ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜਿਲ੍ਹਿਆਂ ਨਾਲ ਸਬੰਧਤ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ । ਯੂਨਾਈਟਡ  ਖਾਲਸਾ ਦਲ ਯੂ,ਕੇ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਦਾਰ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੂੰ ਇਹਨਾਂ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਦੀ ਸਨਿਮਰ ਕੀਤੀ ਗਈ ਹੈ ।  ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ  ਘੱਟ ਗਿਣਤੀ ਕੌਮਾਂ ਨੂੰ ਦਬਾਉਣ ਲਈ  ਗ੍ਰਿਫਤਾਰ ਕਰਨ ਮਗਰੋਂ ਉਹਨਾਂ ਦੇ ਕੇਸ ਕੇਂਦਰੀ ਜਾਂਚ ਏਜੰਸੀ ਦੇ ਸਪੁਰਦ ਕੀਤੇ ਜਾ ਰਹੇ ਹਨ ਤਾਂ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਸਕੇ । ਹਿੰਦੂਤਵੀ ਸੋਚ ਦੇ ਧਾਰਨੀਆਂ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਨੀ ,ਮੂਲਮੰਤਰ ਤੇ ਡਾਂਸ ਕਰਨੇ ,ਦਸ ਗੁਰੂ ਸਹਿਬਾਨ ਨੂੰ ਗਾਂ ਦੇ ਪੇਟ ਵਿੱਚ ਦਰਸਾਉਂਦੀਆਂ ਫੋਟੋਆਂ ਬਣਾਉਣੀਆਂ ਆਦਿ ਦਾ ਇੱਕ ਹੀ ਮਕਸਦ ਹੈ ਕਿ ਸਿੱਖਾਂ ਨੂੰ ਬ੍ਰਾਹਮਣ ਵਾਦ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨਾ ਅਤੇ ਉਹਨਾਂ ਨੂੰ ਸਦੀਵ ਕਾਲ ਲਈ ਆਪਣੇ ਗੁਲਾਮ ਬਣਾAੇਣਾ । ਦੂਜੇ ਪਾਸੇ ਹਿੰਦੂਤਵੀ ਅੱਤਵਾਦੀਆਂ ਦੀ ਹਰ ਪੱਖ ਤੋਂ ਪੁਸ਼ਤ ਪਨਾਹੀ ਕਰਕੇ  ਉਹਨਾਂ ਨੂੰ ਹੋਰ ਸ਼ਹਿ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਭਵਿੱਖ ਵਿੱਚ ਹੋਰ ਵੀ ਅਪਰਾਧ ਕਰਕੇ ਘੱਟ ਗਿਣਤੀ ਕੌਮਾਂ ਵਿੱਚ ਦਹਿਸ਼ਤ  ਪੈਦਾ ਕਰ ਸਕਣ ।  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਜਾਗ ਜਾਣ ਅਤੇ ਕੌਮੀ ਘਰ ਖਾਲਿਸਤਾਨ  ਲਈ  ਯਤਨਸ਼ੀਲ ਹੋਣ ਦਾ ਸੱਦਾ ਦਿੱਤਾ ਗਿਆ ਹੈ ।

Have something to say? Post your comment
 

More News News

ਵਰਲਡ ਸਿੱਖ ਪਾਰਲੀਮੈਂਟ ਨੇ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਕੁੱਟ ਮਾਰ ਦੀ ਸਖਤ,ਨਿਖੇਧੀ ਕੀਤੀ ਵਰਲਡ ਸਿੱਖ ਪਾਰਲੀਮੈਂਟ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਉਪਰ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਡਿਪਟੀ ਕਮਿਸ਼ਨਰ ਸੋਨਿਲੀ ਗਿਰੀ ਨੇ ਪਿੰਡ ਫਤਿਹਪੁਰ ਵਿਖੇ ਇੱਕ ਗਰੀਬ ਪ੍ਰੀਵਾਰ ਨੂੰ ਕਮਰੇ ਦੀਆ ਚਾਬੀਆ ਸੋਪੀਆ। ਕੋਰੋਨਾ ਵਾਇਰਸ ਇਨਸਾਨ ਦੀ ਜਿੰਦਗੀ ਅੰਦਰ ਦੁੱਖ ਦੇ ਭੇਸ ' ਚ ਸੁਖ: ਡਾ.ਐਸ ਐਸ ਮਿਨਹਾਸ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ ਸਰਕਾਰੀ ਸਕੂਲਾਂ ਵਿਚ ਵਧਿਆ ਦਾਖਲਿਆਂ ਦਾ ਰੁਝਾਨ, ਨਿਊਜ਼ੀਲੈਂਡ 'ਚ ਕਰੋਨਾ ਰੋਗ ਗ੍ਰਸਤ ਹੁਣ ਹਸਪਤਾਲ ਜ਼ੀਰੋ- ਸੈਲਫ ਆਈਸੋਲੇਸ਼ਨ ਵਾਲੇ ਰਹਿ ਗਏ ੨੧ ਮੈਰੀਲੈਂਡ ਸੂਬੇ ਦੇ ਰਾਜਪਾਲ ਲੈਰੀ ਹੋਗਨ ਨੇ ਮਈ -2020 ਮਹੀਨੇ ਨੂੰ ਏਸ਼ੀਅਨ ਪੈਸੀਫਿਕ ਅਮਰੀਕੀ ਵਿਰਾਸਤ ਮਹੀਨੇ ਵਜੋਂ ਐਲਾਨਿਆ। ਮੈਰੀਲੈਂਡ ਦੇ ਰਾਜਪਾਲ ਲੈਰੀ ਹੋਗਨ ਨੇ ਨਵਾਂ ਚੀਫ਼ ਆਫ਼ ਸਟਾਫ ਨਿਯੁੱਕਤ ਕੀਤਾ
-
-
-