Thursday, November 21, 2019
FOLLOW US ON
BREAKING NEWS
ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧੋਹ ਨਹੀਂ ਕਮਾਵਾਗੇ । ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ

Article

'ਤਾਰਾ ਮੀਰਾ' ਲੈ ਕੇ ਆ ਰਿਹਾ 'ਰਾਜੀਵ ਢੀਂਗਰਾ' – ਸੁਰਜੀਤ ਜੱਸਲ

October 09, 2019 08:52 PM

 'ਤਾਰਾ ਮੀਰਾ' ਲੈ ਕੇ ਆ ਰਿਹਾ 'ਰਾਜੀਵ ਢੀਂਗਰਾ'


-ਪੰਜਾਬੀ ਰੰਗਮੰਚ ਤੋਂ ਸਿਨੇਮੇ ਵੱਲ ਆਇਆ ਨਿਰਦੇਸ਼ਕ ਰਾਜੀਵ ਢੀਂਗਰਾ 'ਲਵ ਪੰਜਾਬ ' ਅਤੇ 'ਫਿਰੰਗੀ' ਫ਼ਿਲਮ ਤੋਂ ਬਾਅਦ ਹੁਣ ਆਪਣੀ ਤੀਸਰੀ ਫਿਲਮ ' ਤਾਰਾ ਮੀਰਾ' ਲੈ ਕੇ ਆ ਰਿਹਾ ਹੈ। ਇਸ ਫਿਲਮ ਵਿੱਚ ਉਹ ਲੇਖਕ ਨਿਰਦੇਸ਼ਕ ਦੇ ਨਾਲ ਨਾਲ ਬਤੌਰ ਨਿਰਮਾਤਾ ਵੀ ਹਨ। ਇਸ ਫਿਲਮ ਦੀ ਕਹਾਣੀ ਮੌਜੂਦਾ ਸਿਨੇਮੇ ਤੋਂ ਬਹੁਤ ਹਟਕੇ ਇੱਕ ਨਿਵੇਕਲੇ ਵਿਸ਼ੇ ਅਧਾਰਤ ਹੈ ਜੋ ਸਮਾਜ ਵਿੱਚੋਂ ਨਸਲੀ ਭੇਦ-ਭਾਵ ਤੋਂ ਉਪੱਰ ਉੱਠ ਕੇ ਸੱਚੇ ਪਿਆਰਾਂ ਦੀ ਗਵਾਹੀ ਭਰਦੀ ਕੇਮਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ। ਇਸ ਫ਼ਿਲਮ ਵਿੱਚ ਰਣਜੀਤ ਬਾਵਾ ਤੇ ਨਾਜ਼ੀਆ ਹੂਸ਼ੈਨ ਦੀ ਜੋੜੀ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ,ਸਵਿੰਦਰ ਮਾਹਲ, ਸੁਦੇਸ਼ ਲਹਿਰੀ ਅਨੀਤਾ ਦੇਵਗਣ, ਜੁਗਰਾਜ ਸਿੰਘ ਰਾਜੀਵ ਠਾਕੁਰ,ਅਸ਼ੋਕ ਪਾਠਕ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਮਲ ਦਾ ਨਿਰਮਾਣ  ਗੁਰੂ ਰੰਧਾਵਾ, ਅਸ਼ੋਕ ਯਾਦਵ, ਰਾਜੀਵ ਢੀਂਗਰਾ, ਜੋਤੀ ਸੇਖੋਂ ਅਤੇ ਸ਼ਿਲਪਾ ਸ਼ਰਮਾ ਨੇ ਕੀਤਾ ਹੈ। ਨਿਰਮਾਤਾ ਨਿਰਦੇਸ਼ਕ ਰਾਜੀਵ ਢੀਂਗਰਾਂ ਨੇ ਦੱਸਿਆ ਕਿ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨਾਲ ਉਹ ਪੰਜਾਬੀ ਦਰਸਕਾਂ ਨੂੰ ਇੱਕ ਨਵਾਂ ਮਨੋਰੰਜਨ ਦੇਣ ਜਾ ਰਹੇ ਹਨ। ਇਸ ਫਿਲਮ ਦਾ ਟਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ ਤੇ ਫਿਲਮ ਵੀ ਜਰੂਰ ਪਸੰਦ ਆਵੇਗੀ।
ਨਿਰਦੇਸ਼ਕ ਰਾਜੀਵ ਢੀਂਗਰਾ ਗੁਰੂ ਦੀ ਨਗਰੀ ਸ਼੍ਰੀ ਅਮ੍ਰਿੰਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਲ ਕੇ ਜਵਾਨ ਹੋਇਆ ਹੈ। ਬਚਪਨ ਤੋਂ ਹੀ ਉਸਨੂੰ ਕਲਾ ਨਾਲ ਮੋਹ ਸੀ ਤੇ ਕਾਲਜ਼ ਸਮੇਂ ਉਹ ਪੰਜਾਬੀ ਰੰਗਮੰਚ ਨੂੰ ਪੂਰੀ ਤਰਾਂ ਸਮੱਰਪਤ ਹੋ ਗਿਆ। ਅੰਮਿਤਸਰ ਰੰਗਮੰਚ ਤੋਂ ਸਿੱਧੇ ਉਨਾਂ ਫਿਲਮ ਇੰਸਟੀਚਿਊਟ ਪੂਨਾ ਵਿੱਚ ਦਾਖਲਾ ਲੈ ਕੇ ਫਿਲਮ ਕਲਾ ਦਾ ਗਿਆਨ ਲਿਆ। ਫਿਰ ਸੰਸਾਰ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨਾਲ ਉਸਦੇ ਚਰਚਿਤ ਪ੍ਰੋਗਰਾਮਾਂ ਵਿੱਚ ਸਿਰਕਤ ਕੀਤੀ ਅਤੇ 'ਕਾਮੇਡੀ ਸਰਕਸ' ਵਰਗੇ ਕੁਝ ਵੱਡੇ ਪ੍ਰੋਗਰਾਮਾਂ ਵੀ ਡਾਇਰੈਕਟ ਕੀਤੇ। ਫਿਰ ਕਪਿਲ ਸ਼ਰਮਾ ਨਾਲ ਹੀ ਉਨਾਂ ਦੀ ਵੱਡੀ ਫਿਲਮ 'ਫਿਰੰਗੀ' ਕਰਨ ਦਾ ਮੌਕਾ ਮਿਲਿਆ। ਪੰਜਾਬੀ ਸਿਨੇਮੇ ਵੱਲ ਕਦਮ ਵਧਾਉਂਦਿਆਂ ਰਾਜੀਵ ਢੀਂਗਰਾ ਨੇ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ  ਨਾਲ 'ਲਵ ਪੰਜਾਬ' ਵੀ ਕੀਤੀ ਜਿਸਨੇ ਪੰਜਾਬੀ ਦਰਸ਼ਕਾਂ ਦਾ ਭਰਪੂਰ ਪਿਆਰ ਜਿੱਤਿਆ। ਰਾਜੀਵ ਦਾ ਕਹਿਣਾ ਹੈ ਕਿ 'ਤਾਰਾ ਮੀਰਾ' ਇੱਕ ਮਨੋਰੰਜਨ ਭਰਪੂਰ ਪਰਿਵਾਰਕ ਕਾਮੇਡੀ ਫਿਲਮ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰੇਗੀ ਜੋ ਦਰਸ਼ਕਾਂ ਦੀ ਪਸੰਦ ਬਣੇਗੀ। ਇਸ ਫ਼ਿਲਮ ਤੋਂ ਬਾਅਦ ਰਾਜੀਵ ਢੀਂਗਰਾਂ ਹੋਰ ਵੀ ਪੰਜਾਬੀ ਫਿਲ਼ਮਾਂ ਲੈ ਕੇ ਆ ਰਿਹਾ ਹੈ। ਉਹ ਪੰਜਾਬੀ ਸਿਨੇਮੇ ਦੇ ਚੰਗੇਰੇ ਭਵਿੱਖ ਲਈ ਹਮੇਸਾਂ ਯਤਨਸ਼ੀਲ ਹੈ।        

Have something to say? Post your comment

More Article News

ਕੰਮ ਦੀਆਂ ਗੱਲਾਂ । ਕੌਰ ਕਿਰਨਪ੍ਰੀਤ ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ
-
-
-