Thursday, February 27, 2020
FOLLOW US ON
BREAKING NEWS
ਸ਼ਿਵ ਸੈਨਾ ਨੇ ਦਿੱਲੀ ਹਿੰਸਾ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕੀਤੀ, ਕਿਹਾ- ਅਹਿਮਦਾਬਾਦ ਵਿੱਚ ਨਮਸਤੇ ਅਤੇ ਦਿੱਲੀ ਵਿੱਚ ਹਿੰਸਾਸਿੱਖ ਕਮਿਊਨਿਟੀ ਬੈਨੇਲੁਕਸ ਯੋਰਪ ਦੇ ਸਿੱਖ ਦਿੱਲੀ ਦੇ ਬਣੇ ਹੋਏ ਹਾਲਾਤਾਂ ਦੀ ਅਤੇ ਕਤਲੇਆਮ ਦੀ ਸਖਤ ਨਿਖੇਧੀ ਕਰਦੇ ਹਨ:ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਵਿੱਚ ਤਾਲਮੇਲ ਆਧਾਰਿਤ ਵਿਆਪਕ ਯੋਜਨਾ ਅਮਲ ਚ ਲਿਆਵਾਂਗੇ - ਹੰਸ ਰਾਜ ਹੰਸਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਅਤੇ ਕਾਲਮਨਵੀਸ ਡਾ: ਗਿਆਨ ਸਿੰਘ ਨੂੰ ਭੇਟ ਕੀਤਾ ਜਾਵੇਗਾਮਾਨਸਾ ਦੇ 10 ਏ. ਐੱਸ. ਆਈ. ਸਬ ਇੰਸਪੈਕਟਰ ਵਜੋਂ ਪਦ ਉੱਨਤ ਹੋਏਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾਦੇਂ ਨਵਬੰਰ 84'ਦੇ ਪੀੜੀਤਾਂ ਨੂੰ ਤਿਲਕ ਵਿਹਾਰ ਰੋਕਿਆ

Poem

ਤਲੀਆਂ ਹੇਠਾਂ/ਚੰਦਰਕਾਂਤਾ ਰਾਏ

October 09, 2019 09:03 PM
 

ਉਦਾਸੀ ਬਹੁਤ ਏ
ਕੁਝ ਦਿਨਾਂ ਤੋਂ
ਖੋਰੇ ਕੀ ਗਵਾਚਿਆ ਏ
ਪੀੜ ਜਿਹੀ ਵੀ ਏ ਥੋੜੀ-ਥੋੜੀ
ਲਗਦੈ ਤੂੰ ਯਾਦ ਕਰਿਐ
ਅੱਖੀਆਂ ਵੀ
ਬੋਝਿਲ ਜਿਹੀਆਂ ਨੇ
ਰੱਬ ਜਾਣੇ……
ਕਿਹੜਾ ਸਮੁੰਦਰ ਵਗਣੇ ਨੂੰ ਏ
ਪਰ ਕੋਈ ਨਾ!
ਤੂੰ ਫ਼ਿਕਰ ਨਾ ਕਰ
ਤੇਰੇ ਹੁੰਦਿਆਂ ਨਹੀਂ
ਕੋਈ ਤੱਤੀ ਵ੍ਹਾ ਲਗਦੀ ਮੈਨੂੰ
ਬਸ ਹੋ ਸਕੇ ਤਾਂ
ਥੋੜਾ ਜਿਹਾ ਖਿਆਲ ਰੱਖੀਂ
ਜਿਵੇਂ ਹਰ ਸਾਹ
ਤੇਰੀ ਹੋਂਦ ਨੂੰ
ਸੁਰਖਿਅਤ ਰੱਖਣ
ਲਈ ਲੈਂਦੀ ਹਾਂ ਮੈਂ
ਪੈਰ ਤੂੰ ਵੀ ਪੋਲਾ-ਪੋਲਾ
ਰੱਖਿਆ ਕਰ ਰਾਂਝਣਾ!
ਤਲੀਆਂ ਹੇਠਾਂ ਮੈਂ ਵੀ ਹਾਂ।  
 
ਚੰਦਰਕਾਂਤਾ ਰਾਏ
Have something to say? Post your comment