Friday, November 15, 2019
FOLLOW US ON
BREAKING NEWS
ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ ।ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ

Poem

ਰਾਵਣ/ਲੇਖਕ ਗਾਇਕ ਭਗਵਾਨ ਹਾਂਸ

October 09, 2019 09:04 PM
ਰਾਵਣ
 
ਜਿਹੜਾ ਗੁਣੀਂ ਗਿਆਨੀ ਦੁਨੀਆਂ ਦਾ, ਜਿਹੜਾ ਡਰਿਆ ਨਹੀਂ ਓਹਨੇ ਡਰਨਾ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਬੱਸ ਕਰੋ ਓਹਨੇ ਮਰਨ ਕੀ,। 
ਜਿਹੜਾ ਪੜਿਆ ਲਿਖਿਆ ਸਭ ਤੋਂ ਵੱਧ, ਉਹ ਕਿਨਾਂ ਚੰਗਾ ਮੁੱਖੀ ਹੋਊ
ਜਿਹਦੀ ਸਾਰੀ ਲੰਕਾ ਸੋਨੇ ਦੀ, ਉਹਦੀ ਪਰਜਾ ਕਿੰਨੀ ਸੁੱਖੀ ਹੋਊ।
ਹੁੱਣ ਦੇ ਰਾਜਿਆਂ ਦੀ ਨੀਤ ਮਾੜੀ, ਇਹਨਾਂ ਦੇ ਢਿੱਡ ਭਰਨਾਂ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਰਹਿਣ ਦਿਓ,ਉਹਨੇ ਮਰਨਾ ਕੀ।
 ਸੁਣਿਆ ਉਹ ਸਭ ਤੋਂ ਸੋਹਣਾ ਸੀ, ਸੂਰਜ਼ ਜਿਓ ਚਿਹਰਾ ਦਗਦਾ ਸੀ।
ਤਾਕਤਵਰ ਸੀ ਦਰਿਆ ਵਰਗਾ,ਸਭ ਹੂੰਝ ਲੈਂਦਾਂ ਜਦ ਵਗਦਾ ਸੀ।
ਜਿਹਦੇ ਪੁੱਤ ਨੇ ਇੰਦਰ ਜਿਤਿਆ ਸੀ, ਜਿਹੜਾ ਜਿੱਤਦਾ ਸੀ ਉਹਨੇ ਕਰਨਾ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਬੱਸ ਕਰੋ ਓਹਨੇ ਮਰਨਾ ਕੀ।
 ਉਹ ਚਤਰ ਚਲਾਕ ਬਥੇਰਾ ਸੀ,ਬਣ ਸਾਧੂ ਸੀਤਾ ਲੈ ਗਿਆ ਸੀ।
ਹਾਂਸ,ਜੇ ਜਿਓਣਾ ਭਾਈ ਨੂੰ ਨਾਲ ਰੱਖੋ, ਉਹ ਜਾਂਦਾ ਜਾਂਦਾ ਕਹਿ ਗਿਆ ਸੀ।
ਉਹ ਰਾਜਾ ਰਾਖਾ ਇੱਜ਼ਤਾਂ ਦਾ, ਜ਼ਿਕਰ ਹੁਣ ਵਾਲਿਆਂ ਦਾ ਕਰਨਾਂ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ, ਚਲੋ ਰਹਿਣ ਦਿਓ ਉਹਨੇ ਮਰਨਾ ਕੀ।   
                                            (ਲੇਖਕ ਗਾਇਕ ਭਗਵਾਨ ਹਾਂਸ)
Have something to say? Post your comment