Monday, May 25, 2020
FOLLOW US ON

News

ਪੂਨਮ ਕਾਂਗੜਾ ਦਾ ਵਾਲਮੀਕਿ ਸਮਾਜ ਵੱਲੋਂ ਵੱਖ ਵੱਖ ਜਗਾ ਸਨਮਾਨ

October 11, 2019 04:51 PM

ਪੂਨਮ ਕਾਂਗੜਾ ਦਾ ਵਾਲਮੀਕਿ ਸਮਾਜ ਵੱਲੋਂ ਵੱਖ ਵੱਖ ਜਗਾ ਸਨਮਾਨ

ਸੰਗਰੂਰ- ਦਿੜਬਾ ਮੰਡੀ 11 ਅਕਤੂਬਰ (ਰਣਯੋਧ ਸਿੰਘ ਸੰਧੂ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਵਾਲਮੀਕਿ ਸਮਾਜ ਵੱਲੋਂ ਜ਼ਿਲਾ ਸੰਗਰੂਰ ਦੇ ਪਿੰਡ ਅਨਦਾਨਾ, ਬਾਊਪੁਰ, ਬਾਹਮਣੀਵਾਲਾ ਅਤੇ ਮੂਣਕ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ , ਜਿੱਥੇ ਉਨ੍ਹਾਂ ਨੂੰ ਸਮੁੱਚੇ ਵਾਲਮੀਕਿ ਸਮਾਜ ਵੱਲੋਂ ਦਲਿਤਾਂ ਦੀ ਆਵਾਜ਼ ਬੁਲੰਦ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਸ਼੍ਰੀਮਤੀ ਪੂਨਮ ਕਾਂਗੜਾ ਨੇਂ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਹੀ ਦਲਿਤਾਂ ਨੂੰ ਇੰਨਸਾਫ ਦਿਵਾਉਣ ਲਈ ਲੜਾਈ ਲੜੀ ਹੈ , ਜੋ ਅੱਗੇ ਵੀ ਜਾਰੀ ਰਹੇਗੀ ਸ਼੍ਰੀਮਤੀ ਕਾਂਗੜਾ ਨੇ ਜਿੱਥੇ ਸਮੂਹ ਵਾਲਮੀਕਿ ਭਾਈਚਾਰੇ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੱਤੀ ਉਥੇ ਹੀ ਉਨ੍ਹਾਂ ਸਮਾਜ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਬੱਚਿਆਂ ਨੂੰ ਉਚ ਸਿੱਖਿਆ ਦਿਵਾਉਣ ਲਈ ਵੀ ਪ੍ਰੇਰਿਤ ਕੀਤਾ ਸ਼੍ਰੀਮਤੀ ਕਾਂਗੜਾ ਨੇ ਇਹ ਵੀ ਕਿਹਾ ਕਿ ਕਿਸੇ ਵੀ ਅੈਸ ਸੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਬਲਜੀਤ ਸਿੰਘ, ਸਰਪੰਚ ਰਾਜਪਾਲ ਸਿੰਘ ਬਾਊਪੁਰ, ਸੰਦੀਪ ਸਿੰਘ ਅਨਦਾਨਾ, ਰਾਜੂ ਗਾਗਟ ਖਨੌਰੀ, ਸੁਰੇਸ਼ ਕੁਮਾਰ ਮੂਣਕ, ਭੋਲਾ ਸਿੰਘ ਪਾਤੜਾਂ ਤੋਂ ਇਲਾਵਾ ਵਾਲਮੀਕਿ ਭਾਈਚਾਰੇ ਨਾਲ ਸਬੰਧਿਤ ਭਾਰੀ ਗਿਣਤੀ ਵਿੱਚ ਮਹਿਲਾਵਾਂ ਅਤੇ ਨੌਜਵਾਨ ਹਾਜ਼ਰ ਸਨ।

Have something to say? Post your comment
 

More News News

ਚਮਕੌਰ ਸਾਹਿਬ ਸੁੰਦਰੀਕਰ ਪ੍ਰੋਜੈਕਟ ਦਾ ਹੋਇਆ ਰਸਮੀ ਆਗਾਜ਼, 47 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਨਗਰੀ ਚਮਕੌਰ ਸਾਹਿਬ ਦੀ ਬਦਲੀ ਜਾਵੇਗੀ ਨੁਹਾਰ 37 ਹੋਰ ਮੌਤਾਂ ਬਾਅਦ ਬੈਲਜ਼ੀਅਮ ਵਿੱਚ ਕੋਰੋਨਾਂ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਨੇੜੇ ਸਾਨੂੰ ਹੋਰ ਪ੍ਰਾਰਥਨਾ ਦੀ ਜ਼ਰੂਰਤ ਹੈ’ ਟਰੰਪ ਨੇ ਰਾਜਾਂ ਨੂੰ ਕੋਰੋਨਾਵਾਇਰਸ ਸੰਕਟ ਦੇ ਬਾਵਜੂਦ ਆਪਣੇ-ਆਪਣੇ ਧਾਰਮਿਕ ਅਸਥਾਨ ਮੁੜ ਖੋਲ੍ਹਣ ਦਾ ਆਦੇਸ਼ ਕੋਵਿਡ-19 ਮਹਾਂਮਾਰੀ ਲਿਆਏਗੀ ਭਿਆਨਕ ਮੰਦੀ ਅਤੇ ਬੇਰੁਜ਼ਗਾਰੀ। ਪੱਤਰਕਾਰ ਦੀ ਸਹੁਰਾ ਪਰਿਵਾਰ ਵੱਲੋਂ ਭੈਣ ਦੀ ਹੱਤਿਆ ਮਾਮਲੇ ਵਿੱਚ 12 ਦਿਨਾਂ ਵਿੱਚ ਸਿਰਫ 1 ਦੋਸ਼ੀ ਗਿਰਫ਼ਤਾਰ ,ਕਾਰਵਾਈ ਨਾ ਹੋਣ ਤੇ ਪੁਲਿਸ ਚੌਕੀ ਅਜਨਾਲਾ ਵਿੱਖੇ ਹੋਵੇਗਾ ਪ੍ਰਦਰਸ਼ਨ । ਨਿਊਜ਼ੀਲੈਂਡ ਵਾਲੇ ਲੰਬੇ ਰੂਟ 'ਤੇ ਏਅਰ ਇੰਡੀਆ ਦਾ ਇਕ ਹੀ ਗੇੜਾ ਨਜ਼ਰ ਆ ਰਿਹੈ-4 ਨੂੰ ਆਣਾ 7 ਨੂੰ ਜਾਣਾ ਜਿ਼ਲ੍ਹਾ ਮਾਨਸਾ ਹੋਇਆ ਕੋਰੋਨਾ ਮੁਕਤl ਆਖ਼ਰੀ ਰਹਿੰਦੇ 2 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ —ਮਾਨਸਾ ਆਇਆ ਗਰੀਨ ਜ਼ੋਨ ਵਿਚl ਸਾਰੇ 33 ਕੋਰੋਨਾ ਮਰੀਜ਼ ਕੀਤੇ ਜਾ ਚੁੱਕੇ ਨੇ ਡਿਸਚਾਰਜ ਜਦੋਂ ਪੁਲਿਸ ਮੀਡੀਆ 'ਤੇ ਹਮਲਾ ਕਰਦੀ ਹੈ,ਤਾਂ ਸੱਤਾਧਾਰੀ ਚੁੱਪ ਵੱਟ ਜਾਂਦੇ ਹਨ : ਸਿੱਖ ਵਿਚਾਰ ਮੰਚ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਲਈ ਕੋਈ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਨਾ ਕਰੇ .......... ਬਸਪਾ ਅੰਬੇਦਕਰ ਕਾਮਰੇਡ ਨੌਨਿਹਾਲ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
-
-
-