Friday, July 10, 2020
FOLLOW US ON

News

ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾਂ ਕੀਤਾ ਤਾਂ ਅਗਲਾ ਸੰਘਰਸ਼ ਵਿਡਣ ਲਈ ਮਜਬੂਰ ਹੋਵਾਂਗੇ - ਮੋਹਨ ਸਿੰਘ ਭੇਡਪੂਰਾ

October 11, 2019 09:08 PM

ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾਂ ਕੀਤਾ ਤਾਂ ਅਗਲਾ ਸੰਘਰਸ਼ ਵਿਡਣ ਲਈ ਮਜਬੂਰ ਹੋਵਾਂਗੇ - ਮੋਹਨ ਸਿੰਘ ਭੇਡਪੂਰਾ

ਮਾਨਸਾ ( ਤਰਸੇਮ ਸਿੰਘ ਫਰੰਡ ) ਦੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਮੋਹਨ ਸਿੰਘ ਭੇਡਪੂਰਾ ਅਤੇ ਉਕਾਂਰ ਸਿੰਘ ਪਹੁੰਚੇ । ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਉਹਨਾਂ ਦੱਸਿਆ ਕਿ ਅੱਜ ਪੰਜਾਬ ਦੇ ਸਮੁਚੇ ਜਿਲਿਆਂ ਵਿੱਚ 11 ਤੋਂ 2 ਵਜੇ ਤੱਕ ਧਰਨੇ ਦਿੱਤੇ ਗਏ । ਕੱਲ ਮਿਤੀ 12 ਅਕਤੂਬਰ ਨੂੰ ਪੰਜਾਬ ਦੇ ਛੇ ਜਿਲਿਆ ਫਾਜਲਿਕਾ ,ਫਿਰੋਜ਼ਪੁਰ, ਫਰੀਦਕੋਟ ,ਮੁਕਤਸਰ, ਬਠਿੰਡਾ ਅਤੇ ਮਾਨਸਾ ਵੱਲੋਂ ਜਲਾਲਾਵਾਦ ਵਿਖੇ ਰੋਸ ਰੈਲੀ ਅਤੇ ਮੁਜਾਹਰਾ ਕੀਤਾ ਜਾਵੇਗਾ । ਰੈਲੀ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਟਵਾਰੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ , ਮੰਨੀਆਂ ਹੋਈਆਂ ਮੰਗਾਂ ਵਿਚ ਮਿਤੀ 01,01,1986 ਤੋਂ ਲੈਕੇ 31 ,12,1995, ਤੱਕ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਇਕਸਾਰ 1365 - 2410 ਦੇ ਸਕੇਲ ਮੁਤਾਬਿਕ ਫਿਕਸ ਕੀਤੀ ਜਾਵੇ । ਨਵੇਂ ਭਰਤੀ ਹੋਏ ਪਟਵਾਰੀਆਂ ਨੂੰ  ਡਾਕਟਰਾਂ ਅਤੇ ਜੱਜ ਸਹਿਬਾਨ ਦੀ ਤਰਜ ਤੇ ਪੂਰੀ ਤਨਖਾਹ ਦਿੱਤੀ ਜਾਵੇ । ਪ੍ਰਬੇਸ਼ਨ ਤਹਿਸੀਲ ਦਾਰ ਦੀ ਤਰਜ਼ ਤੇ ਟਰੈਨਿਗ ਤੋਂ ਹੀ ਸ਼ੁਰੂ ਕੀਤਾ ਜਾਵੇ । ਅਤੇ ਇਸ ਸਮੇਂ ਨੂੰ ਤਿੰਨ ਸਾਲ ਤੋਂ ਘਟਾਕੇ ਦੋ ਸਾਲ ਕੀਤਾ ਜਾਵੇ । ਲੋਕਾਂ ਦੀ ਸਮਝਦੇ ਹੋਏ ਸੱਤ ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਲਗਾਇਆ ਜਾਵੇ । ਪਟਵਾਰੀਆਂ ਨੂੰ ਬੈਠਣ ਲਈ ਕਮਰੇ ਤੇ ਬਾਥਰੂਮ ਦੀ ਸਹੂਲਤ ਦਿੱਤੀ ਜਾਵੇ । ਪਟਵਾਰੀਆਂ ਨੂੰ ਲੈਪਟੋਪ ਦੀ ਸਹੂਲਤ ਦਿੱਤੀ ਜਾਵੇ ,ਡੀਏ ਦੀਆਂ ਬਕਾਇਆ ਕਿਸ਼ਤਾਂ ਦਿੱਤੀਆਂ ਜਾਣ । ਛੇ ਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ,ਮਹਿਲਾ ਪਟਵਾਰੀਆਂ ਲਈ ਬਖਰੇ ਬਾਥਰੂਮ ਬਣਾਏ ਜਾਣ ।  ਇਸ ਮੌਕੇ ਜਿਲਾ ਪ੍ਰਧਾਨ ਚਤਿੰਦਰ ਕੁਮਾਰ ਸ਼ਰਮਾ ,ਤਹਿਸੀਲ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੁ , ਘੋਲਾ ਸਿੰਘ ਜਨਰਲ ਸੈਕਟਰੀ ਤਹਿਸੀਲ ਬੁੱਢਲਾਡਾ , ਕੁਲਵੀਰ ਸਿੰਘ ਤਹਿਸੀਲ ਪ੍ਰਧਾਨ ਸਰਦੂਲਗੜ੍ਹ , ਹਰਜੀਤ  ਸਿੰਘ ,ਸਰਪ੍ਰਸਤ , ਜਿਲਾ ਖਜਾਨਚੀ  ਵੇਦ ਪ੍ਰਕਾਸ਼  , ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਹਾਜਰ ਸਨ ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-