Sunday, February 23, 2020
FOLLOW US ON

News

ਘੱਟ ਵੋਲਟੇਜ ਤੋਂ ਪ੍ਰੇਸ਼ਾਨ ਬਾਗ ਕਾਲੋਨੀ ਨਿਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਹੋਈ ਪੂਰੀ, ਮੁਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਐਸ ਡੀ ਓ ਦਾ ਕੀਤਾ ਧੰਨਵਾਦ।

October 11, 2019 09:12 PM
ਘੱਟ ਵੋਲਟੇਜ ਤੋਂ ਪ੍ਰੇਸ਼ਾਨ ਬਾਗ ਕਾਲੋਨੀ ਨਿਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਹੋਈ ਪੂਰੀ, ਮੁਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਐਸ ਡੀ ਓ ਦਾ ਕੀਤਾ ਧੰਨਵਾਦ।
*ਕੰਮ ਜਲਦੀ ਕਰਵਾਉਣ ਲਈ ਐਸ ਡੀ ਓ ਓਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ। 
 
ਸ੍ਰੀ ਅਨੰਦਪੁਰ ਸਾਹਿਬ, 11 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬਾਗ ਕਾਲੋਨੀ ਅਤੇ ਨਾਲ ਲੱਗਦੇ ਮੁਹੱਲਾ ਵਾਸੀਆਂ ਦੀ ਅੱਜ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋਈ ਹੈ। ਜਿਕਰਯੋਗ ਹੈ ਕਿ ਮੁਹੱਲਾ ਬਾਗ ਕਾਲੋਨੀ ਅਤੇ ਨਾਲ ਲੱਗਦੇ ਮੁਹੱਲਾ ਵਾਸੀ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦੀ ਘੱਟ ਵੋਲਟੇਜ ਕਾਰਨ ਬਹੁਤ ਪ੍ਰੇਸ਼ਾਨ ਸਨ ਅਤੇ ਉਹ ਕਈ ਚਿਰਾਂ ਤੋਂ ਉੱਚ ਅਧਿਕਾਰੀਆਂ ਤੋਂ ਟਰਾਂਸਫਾਰਮਰ ਲਗਾਉਣ ਦੀ ਮੰਗ ਵੀ ਕਰਦੇ ਆ ਰਹੇ ਹਨ। ਟਰਾਂਸਫਾਰਮਰ ਲਗਾਉਣ ਦੀ ਮੰਗ ਨੂੰ ਪੂਰਾ ਹੁੰਦਾ ਦੇਖ ਅੱਜ ਬਾਗ ਕਲੋਨੀ ਨਿਵਾਸੀਆਂ ਵੱਲੋਂ ਜਿੱਥੇ ਐਸ ਡੀ ਓ ਓਮ ਪ੍ਰਕਾਸ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਉੱਥੇ ਹੀ ਕੰਮ ਜਲਦੀ ਕਰਵਾਉਣ ਲਈ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਮੁਹੱਲਾ ਨਿਵਾਸੀ ਸਰਬਜੀਤ ਸਿੰਘ ਰੇਣੂ, ਪਰਮਜੀਤ ਸਿੰਘ, ਗੁਰਦੀਪ ਸਿੰਘ ਰਾਜਾ, ਹਰੀ ਓਮ ਨਰਗਿਸ, ਸਾਬਕਾ ਕੌਂਸਲਰ ਅਮਿੱਤ ਬੱਸੀ, ਜਤਿੰਦਰ ਦੀਵਾਨ ਆਦਿ ਹਾਜ਼ਰ ਸਨ। 
Have something to say? Post your comment

More News News

ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਗੋਨਿਆਣਾ ਵਿਖੇ ਸ਼ੁਰੂ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ The British will receive a blue passport again from March ਡੀਜੀਪੀ ਗੁਪਤਾ ਸਿੱਖ ਮੁਸਲਮਾਨਾ ਵਿੱਚ “ਕਰਤਾਰਪੁਰ ਸ਼ਾਂਤੀ ਦੇ ਲਾਂਘੇ” ਨੂੰ ਰੋਕਣ ਲਈ ਦਹਿਸ਼ਤ ਦਾ ਮਹੌਲ ਬਣਾ ਰਿਹਾ ਹੈ - ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਟਰੈਕਟਰ ਚਾਲਕ ਨੂੰ ਜੀਟੀ ਰੋਡ ਤੋਂ ਅਗਵਾ ਕਰਨ ਉਪਰੰਤ ਗੋਲੀ ਮਾਰ ਕੇ ਕਾਰ ਸਵਾਰਾਂ ਨੇ ਟਰੈਕਟਰ ਖੋਹਿਆ
-
-
-