Friday, July 10, 2020
FOLLOW US ON

News

ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਧਰਨਾ 29ਵੇਂ ਦਿਨ ਜਾਰੀ

October 11, 2019 09:12 PM


ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਧਰਨਾ 29ਵੇਂ ਦਿਨ ਜਾਰੀ

ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਕੀਤੀਆਂ ਗਈਆਂ ਦਲੀਏਵਾਲੀ, ਰਮਦਿੱਤੇਵਾਲਾ ਅਤੇ ਮਾਖਾ ਪਿੰਡਾਂ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀਆਂ

ਮਾਨਸਾ 11 ਅਕਤੂਬਰ (ਤਰਸੇਮ ਸਿੰਘ ਫਰੰਡ) ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਸੰਘਰਸ਼ 29ਵੇਂ ਦਿਨ ਵੀ ਜਾਰੀ ਰਿਹਾ ਪਰ ਮਾਨਸਾ ਦੇ ਜਿਲ੍ਹਾ ਪ੍ਰਸ਼ਾਸਨ ਦੇ ਕੰਨ ’ਤੇ ਅਜੇ ਤੱਕ ਜੂੰ ਤੱਕ ਵੀ ਨਹੀਂ ਸਰਕੀ। ਅੱਜ 29ਵੇਂ ਦਿਨ ਦੇ ਧਰਨੇ ਵਿੱਚ ਨਛੱਤਰ ਸਿੰਘ ਖਿਆਲਾ ਕਲਾਂ, ਸੱਤਪਾਲ ਸਿੰਘ, ਬਚਿੱਤਰ ਸਿੰਘ, ਬੋਘ ਸਿੰਘ, ਉੱਗਰ ਸਿੰਘ, ਬਿੱਕਰ ਸਿੰਘ ਮਘਾਣੀਆਂ, ਲੀਲਾ ਸਿੰਘ ਔਲਖ, ਹਰਦੀਪ ਸਿੰਘ, ਗੁਰਤੇਜ ਸਿੰਘ ਦਰਾਕਾ ਅਤੇ ਗੁਰਤੇਜ ਸਿੰਘ ਰੱਲਾ ਧਰਨੇ ’ਤੇ ਬੈਠੇ ।
ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀਆਂ ਪਿੰਡਾਂ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀਆਂ ਜਾਰੀ ਹਨ ਜਿਸ ਲੜੀ ਵਿੱਚ ਅੱਜ ਦਲੀਏਵਾਲੀ, ਰਮਦਿੱਤੇਵਾਲਾ ਅਤੇ ਮਾਖਾ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਇੰਨ੍ਹਾਂ ਪਿੰਡਾਂ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੀਆਂ 21 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ ਅਤੇ ਇੰਨ੍ਹਾਂ ਪਿੰਡਾਂ ਦੇ ਵੱਟਸਐਪ ਗਰੁੱਪ ਵੀ ਬਣਾਏ ਗਏ। ਇੰਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਗਊ ਸੁਰੱਖਿਆ ਕਾਨੂੰਨਾਂ ਵਿੱਚ ਤੁਰੰਤ ਸੋਧ ਕਰਕੇ ਪੰਜਾਬ ਵਿੱਚ ਅਮਰੀਕਨ ਪਸ਼ੂਆਂ ਅਤੇ ਢੱਠਿਆਂ ਦੀ ਖਰੀਦ ਵੇਚ ਦੀ ਆਗਿਆ ਦੇਣੀ ਚਾਹੀਦੀ ਹੈ। ਜੇਕਰ ਪੰਜਾਬ ਵਿੱਚ ਪਸ਼ੂਆਂ ਦੀ ਖਰੀਦ ਵੇਚ ਸ਼ੁਰੂ ਹੋ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਠੀਕ ਹੋ ਜਾਵੇਗੀ ਕਿਉਂਕਿ ਖੇਤੀਬਾੜੀ ਨਾਲ ਜੁੜਿਆ ਸਭ ਤੋਂ ਸਹਾਇਕ ਧੰਦਾ ਪਸ਼ੂ ਪਾਲਣ ਹੈ ਪਰ ਅਮਰੀਕਨ ਪਸ਼ੂਆਂ / ਢੱਠਿਆਂ ਦੀ ਖਰੀਦ ਵੇਚ ਦੀ ਆਗਿਆ ਨਾ ਹੋਣ ਕਾਰਣ ਇਹ ਹੁਣ ਘਾਟੇ ਦਾ ਸੌਦਾ ਬਣ ਚੁੱਕਿਆ ਹੈ। ਜੇਕਰ ਫੰਡਰ ਪਸ਼ੂਆਂ ਅਤੇ ਅਮਰੀਕਨ ਨਸਲ ਦੇ ਪਸ਼ੂਆਂ ਦੀ ਖਰੀਦ ਵੇਚ ਸ਼ੁਰੂ ਹੋ ਜਾਵੇ ਤਾਂ ਕਿਸਾਨ ਇੰਨ੍ਹਾਂ ਪਸ਼ੂਆਂ ਤੋਂ ਭਾਰੀ ਮੁਨਾਫਾ ਕਮਾ ਸਕਦੇ ਹਨ। ਇਸ ਸਮੇਂ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਕਿਸਾਨਾਂ ਦੇ ਪਰਾਲੀ ਸਾੜਨ ਉੱਪਰ ਪੰਜਾਬ ਦੇ 22 ਆਈ.ਏ.ਐਸ. ਅਫਸਰਾਂ ਦੀ ਪੰਜਾਬ ਸਰਕਾਰ ਨੇ ਡਿਊਟੀ ਲਗਾ ਰੱਖੀ ਹੈ, ਉੱਥੇ ਪੰਜਾਬ ਵਿੱਚ 1 ਸਾਲ ਵਿੱਚ 2 ਹਜ਼ਾਰ ਕਰੋੜ ਤੋਂ ਵੱਧ ਰੁਪਏ ਦੀਆਂ ਫਸਲਾਂ ਬਰਬਾਦ ਕਰਨ ਅਤੇ ਕਿੰਨੀਆਂ ਹੀ ਕੀਮਤੀ ਜਾਨਾਂ ਲੈਣ ਵਾਲੇ ਪਸ਼ੂਆਂ ਦੀ ਗੰਭੀਰ ਸਮੱਸਿਆ ਦੇ  ਹੱਲ ਲਈ ਸਰਕਾਰ ਕੋਈ ਨੀਤੀ ਬਣਾਉਣ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ  ਹੈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੇਮ ਅੱਗਰਵਾਲ, ਡਾ. ਜਨਕ ਰਾਜ, ਕਾ. ਕ੍ਰਿਸ਼ਨ ਚੌਹਾਨ ਅਤੇ ਬਿੱਕਰ ਮਘਾਣੀਆਂ ਨੇ ਕਿਹਾ ਕਿ ਦੇਸ਼ ਵਿੱਚ ਜਿੱਥੇ ਬੰਗਾਲ, ਕੇਰਲਾ, ਆਸਾਮ ਆਦਿ ਪ੍ਰਦੇਸ਼ਾਂ ਵਿੱਚ ਸਾਰੇ ਕਿਸਮ ਦੇ ਪਸ਼ੂਆਂ ਦੀ ਖਰੀਦ ਫਰੋਖਤ ਦੀ ਇਜ਼ਾਜਤ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ? ਅੱਜ ਦੇ ਧਰਨੇ ਨੂੰ ਜਸਵੀਰ ਕੌਰ ਨੱਤ ਆਗੂ ਇਸਤਰੀ ਸਭਾ, ਮਨਜੀਤ ਸਿੰਘ ਸਦਿਓੜਾ, ਬੂਟਾ ਸਿੰਘ ਰੱਲਾ, ਨਿਰਮਲ ਸਿੰਘ ਝੰਡੂਕੇ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਕਾ. ਬੋਹੜ ਸਿੰਘ, ਮਨਜੀਤ ਸਿੰਘ ਮੀਆਂ, ਕਾ. ਰਾਜ ਕੁਮਾਰ, ਆਦਿ ਨੇ ਸੰਬੋਧਨ ਕੀਤਾ। 

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-