Friday, July 10, 2020
FOLLOW US ON

Article

ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ

October 11, 2019 09:16 PM

ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ
ਬਿਲਕੁਲ ਜੀ ਹਾਂ ਆਪਣੇ ਚੰਗੇ ਮਾੜੇ ਸਮੇ ਨੂੰ ਸੰਭਾਲਣਾ ਹਰ ਇਨਸਾਨ ਦੇ ਆਪਣੇ ਹੀ ਹੱਥ ਹੁੰਦਾ ਹੈ ਜੀ।ਕਿਉਕਿ ਜਿਹੜੇ ਇਨਸਾਨ ਹਾਲਾਤਾ ਨੂੰ ਸੰਭਾਲਣ ਦੀ ਮੁਹਾਰਤ ਸਿੱਖ ਜਾਦੇ ਨੇ ਉਹ ਇਨਸਾਨ ਜਿੰਦਗੀ ਨੂੰ ਬੜੇ ਸੌਖੇ ਢੰਗ ਨਾਲ ਜਿਉਣ ਦੀਕਲਾ ਸਿੱਖ ਜਾਦੇ ਹਨ।ਕਿਉਕਿ ਹਰ ਇਨਸਾਨ ਦੀ ਜਿੰਦਗੀ ਖੁੱਲੀ ਕਿਤਾਬ ਦੀ ਤ੍ਹਰਾ ਨਹੀ ਹੁੰਦੀ ਕੁਝ ਕੁ ਪੰਨੇ ਬੰਦ ਔਰ ਕੁਝ ਹੀ ਖੁੱਲੇ ਹੁੰਦੇ ਹਨ ਆਪਣੀ ਜਿੰਦਗੀ ਦੇ।ਇਸ ਲਈ ਦੋਸਤੋ ਇਹ ਗੱਲ ਜਰੂਰੀ ਨਹੀ ਕਿ ਆਪਾ ਹਰ ਕੰਮ,ਹਰ ਗੱਲ ਆਪਣੀ ਜਿੰਦਗੀ ਨਾਲ ਜੁੜੀ ਸਾਰੀ ਦੁਨੀਆ ਸਾਹਮਣੇ ਨਸ਼ਰ ਹੀ ਕਰਾਗੇ।ਇਹ ਹਰ ਕਿਸੇ ਦਾ ਹੱਕ ਬਣਦਾ ਹੈ ਕਿ ਆਪਣੀ ਨਿੱਜੀ ਜਿੰਦਗੀ ਦੇ ਤਜਰਬਿਆ ਨੂੰ,ਨਿੱਜੀ ਜਿੰਦਗੀ ਦੀਆ ਗੱਲਾ ਨੂੰ ਲੁਕੋ ਕੇ ਰੱਖਿਆ ਜਾਵੇ।ਗੱਲ ਦਰਅਸਲ ਇਹ ਹੈ ਕਿ ਆਪਣੇ ਅਤੀਤ ਦਾ ਕੁਝ ਕੁ ਹਿੱਸਾ ਚੱਲ ਰਹੀ ਜਿੰਦਗੀ ਵਿੱਚ ਵੀ ਸ਼ਾਮਿਲ ਹੋ ਜਾਦਾ ਹੈ।ਪਰ ਚੁੰਹਦੇ ਹੋਏ ਵੀ ਇਨਸਾਨ ਇਸਨੂੰ ਭੁਲਣਾ ਵੀ ਚਾਹੇ ਤਾਂ ਕੁਝ ਕੁ ਪ੍ਰੀਵਾਰਕ ਮੈਬਰ ਜਾਂ ਸਾਥੀ ਕਹਿ ਲਵੋ ਇਸਨੂੰ ਭੁੱਲਣ ਹੀ ਨਹੀ ਦਿੰਦੇ ਸਗੋ ਵਾਰ,ਵਾਰ ਰਪੀਡ ਕਰਕੇ ਟਾਇਮ,ਟਾਇਮ ਤੇ ਯਾਦ ਕਰਵਾ ਕੇ ਚੇਹਰੇ ਦੇ ਹਾਵ,ਭਾਵ ਦੇਖਣਾ ਚੁੰਹਦੇ ਹੋਣ ਅਤੇ ਜਿਵੇ ਬੱਸ ਠਾਣ ਹੀ ਲਿਆ ਹੋਵੇ ਕਿ ਅਤੀਤ ਵਾਲਾ ਜਖਮ ਬੱਸ ਭਰਨ ਹੀ ਨਹੀ ਦੇਣਾ।ਕਈ ਵਾਰ ਅਕਸਰ ਹੀ ਅਜਿਹਾ ਕੁਝ ਪਤੀ,ਪਤਨੀ ਵਿਚਕਾਰ ਵੀ ਹੋ ਜਾਦਾ ਹੈ ਜੀ ਦੁਨੀਆ ਸਾਹਮਣੇ ਤਾਂ ਦੋਹੇਂ ਦੋ ਤੋ ਇੱਕ ਹੋ ਗਏ ਜਾਣੀ ਸਾਦੀ ਤਾਂ ਹੋ ਗਈ ਕਾਰਜ ਵੀ ਪੂਰਾ ਹੋ ਗਿਆ ਪਰ ਸਾਥੀ ਪਤਾ ਨਹੀ ਕਿੱਥੋ ਕਮੀਆ ਲੱਭ ਕੇ ਲਿਆ ਆਪਣੇ ਸਾਥੀ ਵਿੱਚ ਕੱਢੀ ਜਾਵੇ ਜਾਂ ਫਿਰ ਅਤੀਤ ਦੀ ਹੀ ਫਰੋਲਾ,ਫਰੋਲੀ ਕਰੀ ਜਾਵੇ ਅਤੇ ਉੱਤੋ ਸਭ ਕੁਝ ਕਹਿ ਕਹਾ ਕੇ ਕਹਿ ਦੇਵੇ ਮੈਂ ਤਾਂ ਮਜਾਕ ਕਰਦਾ ਸੀ ਫਿਰ ਜਖਮ ਭਰਦਾ ਨਹੀ ਬਲਕਿ ਨਾਸੂਰ ਬਣ ਜਾਦਾ ਹੈ।ਦੋਸਤੋ ਇੰਨਾ ਕੁ ਯਾਦ ਜਰੂਰ ਰੱਖਣਾ ਕਿਸੇ ਨੂੰ ਗੱਲ ਕਹਿਣ ਤੋ ਪਹਿਲਾ ਕਹੀ ਹੋਈ ਗੱਲ ਦਿਲ ਦੀ ਹੀ ਅਵਾਜ ਹੁੰਦੀ ਹੈ ਮਜਾਕ ਨਹੀ ਇਸ ਲਈ ਕਿਸੇ ਆਪਣੇ ਨੂੰ ਕੋਈ ਗੱਲ ਕਹਿਣ ਤੋ ਪਹਿਲਾ ਸੌ ਵਾਰ ਸੋਚੋ।ਕਿਉਕਿ ਤੁਸੀ ਤਾਂ ਮਜਾਕ ਕਹਿ ਕੇ ਪੱਲਾ ਝਾੜ ਦਿੱਤਾ ਪਰ ਅਗਲਾ ਜੇਕਰ ਗੱਲ ਨੂੰ ਦਿਲ ਤੇ ਲਗਾ ਲਵੇ ਤਾਂ ਹੋ ਗਿਆ ਘਰ ਵਿੱਚ ਵਿਵਾਦ ਸੁਰੂ ਪਰ ਜੇਕਰ ਅਗਲਾ ਆਪਣੀ ਸਮਝਦਾਰੀ ਨਾਲ ਆਪਣਾ ਚੰਗਾ ਮਾੜਾ ਸਮਾ ਸੰਭਾਲ ਜਾਵੇ ਤਾਂ ਚਲੋ ਸਰ ਹੀ ਜਾਦਾ ਹੈ ਇਸ ਲਈ ਦੋਸਤੋ  ਕਦੇ ਵੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਜਦੋ ਆਪਾ ਕਿਸੇ ਨੂੰ ਨੀਵਾਂ ਦਿਖਾ ਰਹੇ ਹੁੰਦੇ ਹਾਂ ਨਾਲ,ਨਾਲ ਆਪ ਨੂੰ ਪਤਾ ਹੀ ਨਹੀ ਲੱਗਦਾ ਕਿ ਆਪਾ ਆਪ ਕਿੱਥੋ ਤੱਕ ਗਿਰ ਚੁੱਕੇ ਹੁੰਦੇ ਹਾਂ।ਇਸ ਲਈ ਕਦੇ ਵੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ।ਕਿਉਕਿ ਅਕਸਰ ਹੀ ਘਰਾ ਵਿੱਚ ਪਤਨੀ ਜਾਂ ਨੂੰਹ ਨੂੰ ਕਹਿੰਦੇ ਹਨ ਲੋਕ ਕਿ ਤੂੰਂ ਤਾਂ ਅਕਲੋ ਵੀ ਜੀਰੋ,ਸ਼ਕਲੋ ਵੀ ਜੀਰੋ ਮੁਕਦੀ ਗੱਲ ਕਿ ਤੂੰ ਮੇਰੇ ਕਾਬਲ ਹੀ ਨਹੀ। ਪਰ ਐਸੀ ਸਥਿਤੀ ਜੇਕਰ ਸਾਂਭਣੀ ਹੋਵੇ ਤਾਂ ਬੱਸ ਫਾਇਦਾ ਚੁੱਪ ਧਾਰਨ ਵਿੱਚ ਹੀ ਹੈ।ਕਿਉਕਿ ਬੁੱਧੀਮਾਨ ਇਨਸਾਨ ਚੁੱਪ ਰਹਿੰਦੇ ਹਨ,ਸਮਝਦਾਰ ਇਨਸਾਨ ਘੱਟ ਬੋਲਦੇ ਹਨ ਤੇ ਮੂਰਖ ਲੋਕ ਬਹਿਸ ਕਰਦੇ ਹਨ।ਇਸ ਲਈ ਸਮਝਦਾਰੀ ਨਾਲ ਆਪਣੀ ਘਰ ਗ੍ਰਹਿਸਤੀ ਨੂੰ ਬਚਾਇਆ ਜਾ ਸਕਦਾ ਹੈ ਜੀ।ਜਿਹੜੇ ਲੋਕ ਮਾੜੀ ਸੋਚ ਨੂੰ ਆਪਣੇ ਨੇੜੇ ਵੀ ਢੁੱਕਣ ਨਹੀ ਦਿੰਦੇ ਉਹ ਚੰਗਾ,ਮਾੜਾ ਸਮਾਂ ਵੀ ਔਖੇ,ਸੌਖੇ ਲੰਘਾ ਹੀ ਲੈਦੇ ਹਨ।ਕਿਉਕਿ ਉਹਨਾ ਨੂੰ ਆਪਣੇ ਨਾਲੋ ਵੱਧ ਫਿਕਰ ਆਪਣੇ ਨਵੇ,ਪੁਰਾਣੇ ਰਸ਼ਿਤਿਆ ਦੀ ਹੁੰਦੀ ਹੈ।ਜਿਵੇ ਕੁਠਾਲੀ ਵਿੱਚ ਪੈ ਕੇ ਸੋਨੇ ਦੀ ਚਮਕ ਵੱਧ ਜਾਦੀ ਹੈ ਇਸੇ ਤ੍ਹਰਾ ਉਸ ਇਨਸਾਨ ਵਿੱਚ ਵੀ ਸ਼ਹਿਣਸ਼ੀਲਤਾ ਵੱਧ ਜਾਦੀ ਹੈ ਤੇ ਫਿਰ ਆਪਣਾ ਚੰਗਾ,ਮਾੜਾ ਸਮਾ ਇਨਸਾਨ ਬਾਖੂਬੀ ਸਾਂਭ ਲੈਦਾ ਹੈ।ਐਸੇ ਇਨਸਾਨ ਆਪਣੇ ਬੱਚਿਆ ਦੇ ਭੱਵਿਖ ਨੂੰ ਬਣਾਉਣ ਲਈ ਆਪਣਾ ਆਪਾ ਵਾਰਨ ਦੀ ਸਮਰੱਥਾ ਵੀ ਰੱਖਦੇ ਹਨ ਉਨੰਾ ਨੂੰ ਕੋਈ ਫਰਕ ਨਹੀ ਪੈਦਾ ਭਵੇ ਕੋਈ ਅਕਲੋ,ਸ਼ਕਲੋ ਜੀਰੋ ਜਾਂ ਫਿਰ ਕੁਝ ਵੀ ਕਹੀ ਜਾਵੇ।ਜਿਸ ਇਨਸਾਨ ਨੇ ਔਖੇ,ਸੌਖੇ ਰਾਹਾ ਤੇ ਚੱਲਕੇ ਵੀ ਆਪਣੇ ਘਰ ਦੀ ਲੱਜ,ਪੱਤ ਰੱਖਣੀ ਹੋਵੇ ਉਸਦੇ ਹੌਸ਼ਲੇ ਤਾਂ ਦਿਨੋ ਦਿਨ ਬਲੰਦ ਹੋ ਹੋਣਗੇ।ਕਿਉਕਿ ਭਰਿਆ ਭਾਂਡਾ ਖੜਕਦਾ ਨਹੀ ਹੁੰਦਾ।ਜਿਵੇ ਸਿਆਣੇ ਕਹਿੰਦੇ ਹਨ ਜਿਹੜਾ ਆਪਣੇ ਮਾਲਕ ਦੇ ਕੰਮਾ ਨੂੰ ਆਪਣਾ ਸਮਝ ਕੇ ਕਰਦਾ ਹੈ ਉਸ ਨੂੰ ਇੱਕ ਦਿਨ ਮਾਲਕ ਦੇ ਦਿਲ ਵਿੱਚ ਥਾਂ ਵੀ ਮਿਲ ਜਾਦੀ ਹੈ।ਇਸੇ ਤ੍ਹਰਾ ਜਿਹੜਾ ਇਨਸਾਨ ਨਿੱਕੀ,ਮੋਟੀ ਨੋਕ ,ਝੋਕ ਝੱਲ ਕੇ ਆਪਣੀ ਅਗਲੇਰੀ ਪੀੜੀ ਬਾਰੇ ਸੋਚਦਾ ਹੈ ਆਪਣੇ ਪ੍ਰੀਵਾਰ ਨੂੰ ਜੋੜ ਕੇ ਰੱਖਦਾ ਹੈ ਤੇ ਬਾਹਰ ਵਾਲਿਆ ਨੂੰ ਆਪਣੇ ਚੰਗੇ,ਮਾੜੇ ਲੰਘਾਏ ਟਾਇਮ ਦਾ ਇਲਮ ਵੀ ਨਹੀ ਲੱਗਣ ਦਿੰਦਾ ਉਹ ਇਨਸਾਨ ਕਾਬਲੇ ਤਾਰੀਫ ਹੁੰਦਾ ਹੈ।ਔਰ ਆਪਣੀ ਸ਼ਖਸ਼ੀਅਤ ਆਪ ਹੀ ਬਿਆਨ ਕਰ ਵਿਖਾਉਦਾ ਹੈ।ਦੋਸਤੋ ਫਰਕ ਹੁੰਦਾ ਹੈ ਸਿਰਫ ਆਪਣੀ ਆਪਣੀ ਸੋਚ ਦਾ,ਆਪਣੇ ਸੁਭਾਅ ਦਾ ਕਈ ਇਨਸਾਨਾ ਨੂੰ ਖੁਸ਼ੀ ਮਿਲਦੀ ਹੈ ਕਿਸੇ ਨੂੰ ਨੀਵਾਂ ਦਿਖਾਂ ਕੇ ਤੇ ਕਈ ਬਿਨਾ ਬੋਲੇ ਹੀ ਆਪਣੀ ਸ਼ਖਸ਼ੀਅਤ ਬਿਆਨ ਕਰ ਜਾਦੇ ਹਨ।ਅਜਿਹੇ ਲੋਕਾ ਨੂੰ ਬੋਲਣ ਦੀ ਲੋੜ ਹੀ ਨਹੀ ਪੈਦੀ।ਹਰ ਥਾਂ ਅਜਿਹੇ ਲੋਕਾ ਦਾ ਕੀਤਾ ਹੋਇਆ ਚੰਗਾ ਕੰਮ ਬੋਲਦਾ,ਤਜਰਬਾ ਬੋਲਦਾ,ਸਹਿਣਸੀਲਤਾ ਬੋਲਦੀ ਹੈ ਜੀ।ਅਖੀਰ ਵਿੱਚ ਦੋਸਤੋ ਮੈ ਇਹੀ ਕਹਾਗੀ ਕਿ ਸ਼ਕਲ ਨਾਲੋ ਵੱਧ ਸੋਹਣੀ ਸੀਰਤ ਨੂੰ ਪਹਿਚਾਣੋ ਰੂਹ ਦੇ ਹਾਣੀ ਇੱਕ,ਦੂਜੇ ਦੀਆ ਕਮੀਆ ਨਹੀ ਦੇਖਦੇ ਵਿਸਵਾਸ ਕਰਦੇ ਹਨ।ਇਸ ਰਿਸ਼ਤੇ ਵਿੱਚ ਇੱਕ ਵਿਸ਼ਵਾਸ ਹੀ ਤੇ ਹੈ ਜਿਸ ਨਾਲ ਸਾਰੀ ਜਿੰਦਗੀ ਆਪਾ ਜਨਮ,ਜਨਮ ਦਾ ਸਾਥ ਨਿਭਾਉਣ ਦੀਆ ਗੱਲਾ ਕਰਦੇ ਹਾਂ ਸੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਸ ਰਸਤੇ ਸੱਕ ਇਸ ਰਿਸ਼ਤੇ ਵਿੱਚ ਵੜ ਜਾਦਾ ਉਸੇ ਰਸਤੇ ਪਿਆਰ  ਤੇ ਵਿਸ਼ਵਾਸ ਇਸ ਰਿਸਤੇ ਵਿੱਚੋ ਨਿਕਲ ਜਾਦੇ ਹਨ।ਇਸ ਲਈ ਕਦੇ ਵੀ ਆਪਣੇ ਪ੍ਰੀਵਾਰ ਜਾਂ ਸਾਥੀ ਤੇ ਸੱਕ ਨਾ ਕਰੋ ਵਿਸਵਾਸ ਨਾ ਤੋੜੋ।ਮਿਹਨਤ ਜਾਰੀ ਰੱਖੋ ਆਪਣੇ ਚੰਗੇ ਮਾੜੇ ਸਮੇ ਨੂੰ ਸ਼ਭਾਲਦੇ ਜਾa ਫਿਰ ਉਹ ਦਿਨ ਦੂਰ ਨਹੀ ਤੁਸੀ ਤੇ ਤੁਹਾਡੇ ਪ੍ਰੀਵਾਰ ਦੇ ਕਾਮਯਾਬੀ ਪੈਰ ਜਰੂਰ ਚੁੰਮੇਗੀ।ਇਸ ਲਈ ਸਮੇ ਨੂੰ ਸੰਭਾਲਣਾ ਤੇ ਸਮੇ ਨੂੰ ਬਿਹਤਰ ਕਰ ਵਿਖਾਉਣ ਦਾ ਜਜਬਾ ਪਾਲੋ ਤੇ ਜੀਵਣ ਸਫਲ ਬਣਾa।
ਪਰਮਜੀਤ ਕੌਰ ਸੋਢੀ  ਭਗਤਾ ਭਾਈ ਕਾ   

Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-