Sunday, February 23, 2020
FOLLOW US ON

News

ਹਿੰਦੋਸਤਾਨੀ ਵੀਜੇ ਮੇਰੀ ਜੁੱਤੀ ਸਮਾਨ, ਖਾਲਿਸਤਾਨ ਦਾ ਸੰਘਰਸ਼ ਸਹੀਦਾਂ ਦੀਆਂ ਕੁਰਬਾਨੀਆਂ ਤੇ ਸਥਾਪਤ ਹੈ- ਲਵਸ਼ਿੰਦਰ ਸਿੰਘ ਡੱਲੇਵਾਲ

October 12, 2019 10:13 PM

ਹਿੰਦੋਸਤਾਨੀ ਵੀਜੇ ਮੇਰੀ ਜੁੱਤੀ ਸਮਾਨ, ਖਾਲਿਸਤਾਨ ਦਾ ਸੰਘਰਸ਼ ਸਹੀਦਾਂ ਦੀਆਂ ਕੁਰਬਾਨੀਆਂ ਤੇ ਸਥਾਪਤ ਹੈ- ਲਵਸ਼ਿੰਦਰ ਸਿੰਘ ਡੱਲੇਵਾਲ 

ਹਾਲ ਹੀ ਦੌਰਾਨ ਕੁੱਝ ਖਾਲਿਸਤਾਨੀ ਆਗੂਆਂ ਵਲੋਂ ਬਗੈਰ ਕਿਸੇ ਰੋਕ ਟੋਕ ਹਿੰਦੋਸਤਾਨ ਪੁੱਜ ਜਾਣ ਦੀਆਂ ਖਬਰਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਕੌਮੀ ਅਜਾਦੀ ਲਈ ਸੰਘਰਸ਼ਮਈ ਸਿੱਖ ਭਰਾਵਾਂ ਵਿੱਚ ਇੱਕ ਚੀਸ ਰੂਪੀ ਨਰਾਜਗੀ ਅਤੇ ਰੋਸ  ਵੇਖਿਆ ਜਾ ਰਿਹਾ  ਹੈ ।

   ਵੈਸੇ ਹਰ ਦੇਸ਼ ਵਿੱਚ ਜਾਣ ਦਾ ਹਰੇਕ ਇਨਸਾਨ ਨੂੰ ਹੱਕ ਹੈ । ਪਰ ਜਦੋਂ ਕਈ ਕਈ ਦਹਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਵਿੱਚ ਅਤੇ ਮੀਡੀਏ ਵਿੱਚ ਆਪਣੀ ਕੌਮ ਦੇ ਦੁਸ਼ਮਣ ਦੇਸ਼ ਦੇ ਤੱਤਕਾਲੀ ਸਿਸਟਮ (ਹਾਕਮਾਂ) ਦੀ  ਵੱਡੀ ਪੱਧਰ ਤੇ ਅਲੋਚਨਾ ਕੀਤੀ ਜਾਂਦੀ ਰਹੀ ਹੋਵੇ । ਪਰ ਅਚਾਨਕ ਉਸੇ ਦੇਸ਼ ਦੀਆਂ ਸੈਰਾਂ ਅਰੰਭ ਹੋ ਜਾਣ । ਸਿਸਟਮ ਵੀ ਉਹੀ ਹੋਵੇ ਅਤੇ ਕੌਮ ਤੇ ਜ਼ੁਲਮ ਵੀ ਉਸੇ ਤਰਾਂ ਹੀ ਹੋ ਰਹੇ ਹੋਣ ਅਤੇ ਕੌਮ ਅਜਾਦ ਘਰ ਖਾਲਿਸਤਾਨ ਲਈ ਯਤਨਸ਼ੀਲ  ਵੀ ਹੋਵੇ  ਤਾਂ ਇਹ ਸੈਰਾਂ ਕੋਈ ਖਾਸ ਸਵਾਲੀਆ ਚਿੰਨ੍ਹ ਬਣ ਜਾਂਦੀਆਂ ਹਨ । ਇਸ ਵਰਤਾਰੇ ਤੋਂ ਬਾਅਦ ਕਈ  ਭਰਾ ਮੇਥੋਂ ਮੇਰਾ ਵਿਚਾਰ ਪੁੱਛ ਰਹੇ ਹਨ । ਸੋ ਇਸ ਕਰਕੇ ਦੱਸਣਾਂ ਚਾਹਾਂਗਾ ਕਿ ਭਰਾਵੋ ਇਹ ਗੱਲ੍ਹ ਮਾਰਚ 2008 ਦੀ ਹੈ ਕਿ ਮੇਰੇ ਪਿਤਾ ਸ੍ਰ, ਅਵਤਾਰ ਸਿੰਘ ਢਿੱਲੋਂ ਦੇ ਅਕਾਲ ਚਲਾਣੇ ਨੂੰ ਦਸ ਸਾਲ ਬੀਤ ਚੁੱਕੇ ਸਨ ਅਤੇ ਉਹਨਾਂ ਦੀ ਜੋ ਜਮੀਨ ਜਾਇਦਾਦ ਸੀ ਉਹ ਕਿਸੇ ਪਾਸੇ ਨਹੀਂ ਸੀ ਲੱਗ ਰਹੀ ।ਅਖੀਰ ਮੈਨੂੰ ਪਾਸੋਂ ਪਾਵਰ ਆਫ ਅਟਾਰਨੀ ਬਣਾ ਭੇਜਣ ਲਈ ਆਖਿਆ ਗਿਆ ।ਪਹਿਲਾਂ ਕਾਵੈਂਟਰੀ ਦੇ ਦੋ ਵਕੀਲਾਂ ਨਾਲ ਗੱਲ ਕੀਤੀ ਤਾਂ ਦੋਵਾਂ ਦਾ ਇੱਕ ਹੀ ਜਵਾਬ ਸੀ ਕਿ ਅਸੀਂ ਤੈਨੂੰ ਪਾਵਰ ਆਫ ਅਟਾਰਨੀ ਬਣਾ ਕੇ ਦੇ ਦਿਆਂਗੇ ਪਰ ਤੈਨੂੰ ਭਾਰਤੀ ਹਾਈ ਕਮਿਸ਼ਨਰ  ਲੰਡਨ ਜਾਂ ਭਾਰਤੀ ਕੌਂਸਲੇਟ ਬ੍ਰਮਿੰਘਮ ਕੋਲੋਂ ਤਸਦੀਕ ਕਰਵਾਉਣਾ ਪੈਣਾ । ਤਸਦੀਕ ਕਰਾਉਣ ਤੋਂ ਬਗੈਰ ਇਹ ਬੇਕਾਰ ਹੈ ,ਇਹਦੀ ਕੋਈ ਵੀ ਅਹਿਮੀਅਤ ਨਹੀਂ ਹੈ ,ਇਹ ਕਿਸੇ ਵੀ ਅਦਾਲਤ ਵਿੱਚ ਚੱਲਣਾ ਨਹੀਂ ਹੈ । ਇਸ ਤੋਂ ਬਾਅਦ ਭਾਈ ਲੱਖਾ ਸਿੰਘ ਵੁਵਰਹੈਂਪਟਨ ਨਾਲ ਗੱਲ ਕੀਤੀ ਤਾਂ ਉਸ ਨੇ ਆਖਿਆ ਕਿ ਕੱਲ੍ਹ ਨੂੰ ਹਰਬੰਸ ਸਿੰਘ  ਵਕੀਲ ਕੋਲ ਉਹਦੇ ਦਫਤਰ ਬ੍ਰਮਿੰਘਮ ਆ ਜਾਵੀਂ ਦੇਖ ਲੈਂਦੇ ਹਾਂ । ਜਦੋਂ ਅਗਲੇ ਦਿਨ ਉੱਥੇ ਗਿਆ ਤਾਂ ਇਹੀ ਗੱਲ ਉੱਥੇ ਸੀ ਪਰ ਮੇਰਾ ਹਰਬੰਸ ਸਿੰਘ ਵਕੀਲ ਨੂੰ ਜਵਾਬ ਸੀ ਕਿ ਮੈਂ ਨਾ ਕਦੇ ਭਾਰਤੀ ਅੰਬੈਸੀ ਗਿਆ ਹਾਂ ,ਨਾ ਹੀ ਕਦੇ ਆਪਣਾ ਜਾਂ ਪਰਿਵਾਰ ਦਾ ਕੋਈ ਕੰਮ ਕਰਾਇਆ ਹੈ ਅਤੇ ਜੋ ਮਰਜੀ ਹੋ ਜਾਵੇ ਨਾ ਹੀ ਕਦੇ ਜਾਣ ਦਾ ਇਰਾਦਾ ਹੈ । ਉਸ ਨੇ ਕਾਰਨ ਪੁੱਛਿਆਂ ਤਾਂ ਮੈਂ ਆਖਿਆ ਕਿ 21 ਮਈ 1989 ਨੂੰ ਮੇਰੇ ਇੰਗਲੈਂਡ ਆਉਣ ਤੋਂ ਬਾਅਦ ਮੇਰੇ 6 ਮੁਕੱਦਮੇਵਾਰ ਅਤੇ ਹਜਾਰਾਂ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਜਿਸ ਸਰਕਾਰ ਨੇ ਸ਼ਹੀਦ ਕਰ ਦਿੱਤੇ ਹੋਣ , ਸੱਚਖੰਡ ਸ੍ਰੀ ਸਰਦਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਹੋਵੇ ਮੈਂ ਉਸ ਦੇ ਕਿਸੇ ਵੀ ਨੁਮਾਇੰਦੇ ਮੂਹਰੇ ਜਾ ਕੇ ਖੜਾ ਹੋਣ ਬਾਰੇ ਸੋਚ ਵੀ ਨਹੀਂ ਸਕਦਾ । ਉਸ ਵੇਲੇ ਵਕੀਲ ਸਾਹਿਬ ਨੇ ਆਖਿਆ ਕਿ ਇਹ ਤੇਰਾ ਹੱਕ ਹੈ ਤੇਰੇ ਪਿਤਾ ਹੀ ਜਾਇਦਾਦ ਹੈ।ਜਿਹੜੀ ਤੇਰੇ ਹਿੱਸੇ ਆਉਂਦੀ ਹੈ ।ਪਰ ਮੇਰਾ ਜਵਾਬ ਸੀ ਜਿਸ ਗੱਲ ਨਾਲ ਖਾਲਿਸਤਾਨ ਦੇ ਕਾਫਲੇ ਪ੍ਰਤੀ ਗਲਤ ਸੁਨੇਹਾ ਜਾਂਦਾ ਹੋਵੇ ,ਕੋਈ ਭੰਬਲਭੂਸਾ ਪੈਦਾ ਹੁੰਦਾ ਹੋਵੇ ,ਉਹ ਕੰਮ ਨਾ ਮੈਂ ਕਦੇ ਕੀਤਾ ਹੈ ਅਤੇ  ਮੈਂ ਕਦੀ ਨਹੀਂ ਕਰ ਸਕਦਾ ਹਾਂ  , ਜਮੀਨ ਭਾਵੇਂ ਜਾਂਦੀ ਹੈ ਤਾਂ ਚਲੀ  ਜਾਵੇ ਢੱਠੇ ਖੂਹ ਵਿੱਚ ਕੋਈ ਗੱਲ ਨਹੀਂ  । ਸੋ ਅਖੀਰ ਉਹਨੇ ਮੈਨੂੰ ਜਾਇਦਾਦ ਤੋਂ ਲਾਂਭੇ ਕਰਦਿਆਂ ਰਾਹ ਕੱਢਿਆ ਅਤੇ ਮੇਰੇ ਵਲੋਂ ਡੀਡ ਡਿਸਕਲੇਮਰ ( ਦਾਅਵਾ ਮੁਕਤ ਦਸਤਾਵੇਜ )ਬਣਾ ਦਿੱਤਾ ।   ਜਿਸ ਵਾਸਤੇ ਕਿਸੇ ਭਾਰਤੀ ਨੁਮਾਇੰਦੇ ਕੋਲ ਜਾਣ ਦੀ ਲੋੜ ਨਹੀਂ ਸੀ ।
ਇਸ ਕਰਕੇ ਅਗਰ ਖਾਲਿਸਤਾਨ ਦੇ ਬੰਨੇਰੇ ਨੂੰ ਹੱਥ ਪਾਉਣ ਦੇ ਕਿੱਲ੍ਹ ਕਿੱਲ੍ਹ ਕੇ ਲੈਕਚਰ ਕਰਨ ਵਾਲੇ , ਏਕੇ 47 ਨਾਲ ਖਾਲਿਸਤਾਨ ਜਿੰਦਾਬਾਦ ਦੇ ਗੀਤ ਗਾਉਣ ਵਾਲੇ , ਭਾਰਤੀ ਅੰਬੈਸੀਆਂ ਮੂਹਰੇ ਰੋਸ ਮੁਜਾਹਰੇ ਕਰਨ ਵਾਲੇ ਅਗਰ ਕੁੱਝ ਥੱਕ ਗਏ ਹਨ ਤਾਂ ਕੋਈ ਗੱਲ ਨਹੀਂ ਇਹ ਸੰਘਰਸ਼ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤਾਂ ਦੇ ਸੰਤ ਜਰਨੈਲਾਂ ਦੇ ਜਰਨੈਲ ,ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਅਰੰਭ ਹੋਇਆ ਹੈ ਜਿਸ ਵਿੱਚ ਉਤਰਾਅ ਚੜਾਅ ਆ ਸਕਦੇ ਹਨ ,ਕਾਫਲਾ ਵੱਡਾ ਛੋਟਾ ਹੁੰਦਾ ਰਹੇਗਾ ਪਰ ਜੰਗ ਜਾਰੀ  ਹੈ ਅਤੇ ਖਾਲਿਸਤਾਨ ਦੀ ਕਾਇਮੀ ਤੱਕ ਜਾਰੀ ਰਹੇਗੀ ।
ਅਜਿਹਾ ਦੁਨੀਆ ਦੇ ਇਤਿਹਾਸ ਵਿੱਚ ਅਕਸਰ ਹੁੰਦਾ ਹੀ ਆਇਆ ਹੈ ਪਰ ਸਿੱਖ ਇਤਿਹਾਸ ਵਿੱਚ ਬਹੁਤ ਘੱਟ ਵਾਪਰਿਆ ਹੈ । ਸਿੱਖ ਇਤਿਹਾਸ ਗਵਾਹ ਹੈ ਕਿ ਹਰ ਰੋਜ ਸੌ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਸੀ ।ਇੱਕ ਨੌਜਵਾਨ 51ਵੇਂ ਨੰਬਰ ਤੇ ਖੜਾ ਸੀ ਅਤੇ ਐਨ ਉਸੇ ਵਕਤ ਉਸ ਦੀ ਮਾਤਾ ਹਾਕਮ ਦੇ ਹੁਕਮ ਵਾਲੀ ਪਰਚੀ ਲੈ ਕੇ ਆਉਂਦੀ ਤਾਂ ਉਸ ਨੌਜਵਾਨ ਨੂੰ ਲਾਈਨ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ । ਜਦੋਂ ਉਹ ਕਾਰਨ ਪੁੱਛਦਾ ਹੈ ਤਾਂ ਉਸ ਦੀ ਮਾਤਾ ਵੱਲ ਇਸ਼ਾਰਾ ਕਰਕੇ ਜੱਲਾਦ ਆਖਦਾ ਹੈ ਕਿ ਤੇਰੀ ਮਾਤਾ ਨੇ ਦੱਸ ਦਿੱਤਾ ਹੈ ਕਿ ਤੂੰ ਸਿੱਖ ਨਹੀਂ ਇਸ ਕਰਕੇ ਤੈਨੂੰ ਰਿਹਾ ਕੀਤਾ ਜਾਂਦਾ ਹੈ । ਉਹ ਨੌਜਵਾਨ ਆਪਣੀ ਮਾਤਾ ਵੱਲ ਵੇਖ ਕੇ ਆਖਦਾ ਹੈ ਕਿ ਇਹ ਕੌਣ ਹੈ ? ਇਹ ਤਾਂ ਮੇਰੀ ਮਾਂ ਨਹੀਂ ਹੈ ,ਮੇਰੀ ਮਾਂ ਤਾਂ ਮਾਤਾ ਸਾਹਿਬ ਕੌਰ ਹੈ ਅਤੇ ਮੈਂ ਕਲਗੀਧਰ ਦਸਮੇਸ਼ ਪਿਤਾ ਦਾ ਸਿੱਖ ਹਾਂ । ਜਦੋਂ ਇਹ ਨੌਜਵਾਨ ਲਾਈਨ ਤੋਂ ਕੱਢਿਆ ਜਾਂਦਾ ਤਾਂ ਬਾਕੀ ਇਹਦੇ ਵੱਲ ਵੇਖਦੇ ਹਨ ।ਪਰ ਉਸ ਸੂਰਬੀਰ ਯੋਧੇ ਨੇ ਕੜਕ ਕੇ ਆਖਿਆ ਐ ਜੱਲਾਦਾ ਮੇਰੀ ਸ਼ਹਾਦਤ ਦਾ  ਨੰਬਰ ਕਿਸੇ ਹੋਰ ਨੂੰ ਨਾ ਦੇ ਦੇਵੀਂ । ਮੈਂ ਆਪਣੇ ਭਰਾਵਾਂ ਦੇ ਨਾਲ ਹੀ ਸ਼ਹੀਦ ਹੋਵਾਂਗਾ ਅਤੇ ਉਹ ਸ਼ਹੀਦ ਹੋ ਗਿਆ । ਇਹੋ ਜਿਹੇ ਨੌਜਵਾਨ ਸਿੱਖ ਇਤਿਹਾਸ ਦੇ ਥੰਮ ਹਨ ਜਿਹਨਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਕੌਮ ਨੇ ਖਾਲਿਸਤਾਨ ਦੀ ਜੰਗੇ ਅਜਾਦੀ ਦਾ ਸਫਰ ਤਹਿ ਕਰਨਾ ਹੈ ।

Have something to say? Post your comment

More News News

ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਗੋਨਿਆਣਾ ਵਿਖੇ ਸ਼ੁਰੂ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ The British will receive a blue passport again from March ਡੀਜੀਪੀ ਗੁਪਤਾ ਸਿੱਖ ਮੁਸਲਮਾਨਾ ਵਿੱਚ “ਕਰਤਾਰਪੁਰ ਸ਼ਾਂਤੀ ਦੇ ਲਾਂਘੇ” ਨੂੰ ਰੋਕਣ ਲਈ ਦਹਿਸ਼ਤ ਦਾ ਮਹੌਲ ਬਣਾ ਰਿਹਾ ਹੈ - ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ
-
-
-