Sunday, February 23, 2020
FOLLOW US ON

Poem

ਗ਼ਜ਼ਲ/ਬਿਸ਼ੰਬਰ ਅਵਾਂਖੀਆ

October 13, 2019 09:19 PM

             ਗ਼ਜ਼ਲ

ਤੁਰ ਗਿਆ ਨਾਤਾ ਉਹ ਦਿਲ ਦਾ ਤੋੜ ਕੇ।
ਵੇਖਿਆ  ਪਿੱਛੇ  ਨਾ  ਮੂੰਹ  ਨੂੰ  ਮੋੜ ਕੇ।

ਬੇਵਫ਼ਾਈ  ਦਾ  ਝਣਾ  ਜਦ ਉਛਲਿਆ,
ਲੈ  ਗਿਆ  ਹਰ  ਖ਼ਾਬ ਸਾਡਾ ਰੋੜ੍ਹ ਕੇ।

ਰਿਸ਼ਤਿਆਂ  ਨੂੰ  ਤੋੜ  ਦਿੰਦਾ ਜੋ ਸਦਾ,
ਕੀ  ਕਰਾਂਗੇ  ਧਨ  ਅਜੇਹਾ  ਜੋੜ ਕੇ।

ਅਸ਼ਕ ਸਾਡੇ ਵੀ ਰਹੇ ਨੇ ਬੇਅਸਰ,
ਰੱਖ ਸਕੇ ਨਾ ਦਿਲ ਉਦ੍ਹਾ ਝੰਜੋੜ ਕੇ।

ਹਲ ਨ ਮਿਲਿਆ ਜਦ ਅਸਾਡੇ ਮਰਜ਼ ਦਾ,
ਬਹਿ ਗਏ ਚਾਦਰ ਗ਼ਮਾਂ ਦੀ ਓੜ ਕੇ।

ਬਦਨਸੀਬੀ ਜਾਣ ਨਾ ਦੇ ਦੂਰ ਤੱਕ,
ਰੱਖ ਦਿੰਦੀ ਪੈਰ  ਨੂੰ  ਮਚਕੋੜ ਕੇ।

(ਬਿਸ਼ੰਬਰ ਅਵਾਂਖੀਆ, 9781825255),

Have something to say? Post your comment