Friday, November 15, 2019
FOLLOW US ON
BREAKING NEWS
ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ ।ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ

News

ਸਿੱਖਿਆ ਪ੍ਰੋਵਾਈਡਰਾਂ ਵੱਲੋਂ ਹੁਕਮਰਾਨ ਧਿਰ ਖ਼ਿਲਾਫ਼ ਲੜਾਈ ਵਿੱਢਣ ਦਾ ਫੈਂਸਲਾਂ

October 13, 2019 09:21 PM
ਸਿੱਖਿਆ ਪ੍ਰੋਵਾਈਡਰਾਂ ਵੱਲੋਂ ਹੁਕਮਰਾਨ ਧਿਰ ਖ਼ਿਲਾਫ਼ ਲੜਾਈ ਵਿੱਢਣ ਦਾ ਫੈਂਸਲਾਂ 

- ਦਾਖਾ ਹਲਕੇ 'ਚ ਰੋਸ ਪ੍ਰਦਰਸ਼ਨ 15 ਨੂੰ

ਸ਼ੇਰਪੁਰ, 13 ਅਕਤੂਬਰ ( ਹਰਜੀਤ ਕਾਤਿਲ ) - ਸੂਬੇ ਦੇ 3807 ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਕਾਨੂੰਨੀ ਲੜਾਈ ਦੇ ਨਾਲ-ਨਾਲ ਜਨਤਕ ਸੰਘਰਸ਼ਾਂ 'ਚ ਸਮਾਨਅੰਤਰ ਤਿੱਖੀ ਲੜਾਈ ਲੜਨ ਦਾ ਫੈਸਲਾ ਲੈਂਦਿਆਂ 15 ਅਕਤੂਬਰ ਨੂੰ ਹਲਕਾ ਦਾਖਾ 'ਚ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਹਲਕੇ 'ਚੋ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਚੇਤਨ ਕਰਨ ਦੀ ਵਿਉਂਤਬੰਦੀ ਕੀਤੀ ਹੈ। ਅੱਜ ਜਥੇਬੰਦੀ ਦੀ ਜ਼ਿਲ੍ਹਾ ਕਨਵੀਨਰ ਮੈਡਮ ਗੁਰਮੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ' ਚ ਇਕੱਠੇ ਹੋਏ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਚੰਗੀ ਭੜਾਸ ਕੱਢੀ। ਯਾਦ ਰਹੇ ਕਿ ਇਸਤੋਂ ਪਹਿਲਾਂ 13 ਅਕਤੂਬਰ ਨੂੰ ਦਾਖਾ ਹਲਕੇ 'ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਏ ਜਾਣ ਦੇ ਭਰੋਸੇ ਮਗਰੋਂ ਮੁਲਤਵੀ ਕੀਤਾ ਗਿਆ ਸੀ ਪਰ ਸਰਕਾਰ ਜ਼ਿਮਨੀ ਚੋਣ ਲੰਘਾਉਣ ਲਈ ਮਹਿਜ਼ ਭਰੋਸੇ ਤੇ ਲਾਰੇ ਪਰੋਸ ਰਹੀ ਹੈ ਜਿਸ ਕਰਕੇ ਮੁੜ ਤਿੱਖੇ ਸੰਘਰਸ਼ ਦਾ ਫੈਸਲਾ ਕੀਤਾ ਗਿਆ ਹੈ।
          ਅਧਿਆਪਕ ਆਗੂ ਸੁਖਵਿੰਦਰ ਸਿੰਘ ਨਮੋਲ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਪਣੀ ਜ਼ਿੰਦਗੀ ਦੇ ਕੀਮਤੀ 12 - 15 ਸਾਲਾਂ ਤੋਂ ਤੁੱਛ ਜਿਹੀਆਂ ਤਨਖਾਹਾਂ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਐਮ ਏ ਬੀ ਐਡ, ਐਮ ਏ ਐਮ ਐਡ ਅਧਿਆਪਕ ਜੋ ਲੈਕਚਰਾਰ ਲੱਗਣ ਦੀ ਸਮਰੱਥਾ ਰਖਦੇ ਹਨ ਨੂੰ ਸਰਕਾਰ ਹੁਣ ਐਨਟੀਟੀ ਕਰਵਾਕੇ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਕੇ ਪੱਕੇ ਕਰਨ ਦੇ ਸੁਪਨੇ ਵਿਖਾ ਰਹੀ ਹੈ। ਅਫ਼ਸਰਸ਼ਾਹੀ ਸਰਕਾਰ ਨੂੰ ਪਤਾ ਨਹੀਂ ਕਿਹੜੀਆਂ ਮਜ਼ਬੂਰੀਆਂ ਕਾਰਨ ਸਿੱਖਿਆ ਪ੍ਰੋਵਾਈਡਰਾਂ 'ਚ ਸ਼ੁਮਾਰ ਕੁੱਝ ਅਣਟਰੇਂਡ ਅਧਿਆਪਕਾਂ ਦਾ ਹਵਾਲਾ ਦੇ ਕੇ ਜਿੱਥੇ ਮਾਮਲੇ ਦੀ ਦਿਸ਼ਾ ਤੇ ਦਸ਼ਾ ਬਦਲ ਰਹੀ ਹੈ ਉਥੇ ਇਸ ਵਰਗ ਦੇ ਕੇਸ ਨੂੰ ਕਮਜ਼ੋਰ ਕਰਕੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਨਿੱਜੀ ਸਹਾਇਕ ਮੀਟਿੰਗ ਕਰਵਾਉਣ ਤੋਂ ਕੰਨੀ ਕਤਰਾਅ ਰਹੇ ਹਨ ਜਿਸ ਕਰਕੇ 15 ਅਕਤੂਬਰ ਨੂੰ ਦਾਖਾ ਹਲਕੇ 'ਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਲੋਕਾਂ ਨੂੰ ਚੇਤਨ ਕੀਤਾ ਜਾਵੇਗਾ। ਮੀਟਿੰਗ ਵਿੱਚ ਅਧਿਆਪਕ ਆਗੂਆਂ ਨੇ ਜਿੱਥੇ ਗੈਰ ਸਰਗਰਮ ਸਾਥੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਮੁੜ ਸਰਗਰਮ ਕਰਨ ਸਬੰਧੀ ਹੋਰ ਮੁੱਦੇ ਉਠਾਏ ਉਥੇ ਜ਼ਿਲ੍ਹਾ ਚਲਾਉਣ ਲਈ ਇੱਕ ਪ੍ਰਧਾਨ ਬਣਾਏ ਜਾਣ ਦੀ ਥਾਂ ਸੁਖਵਿੰਦਰ ਸਿੰਘ ਨਮੋਲ, ਮੈਡਮ ਗੁਰਮੀਤ ਕੌਰ, ਵੀਰਦਵਿੰਦਰ ਸਿੰਘ, ਤਰਸੇਮ ਸਿੰਘ, ਜਸਵੀਰ ਸਿੰਘ ਨੂੰ ਜ਼ਿਲ੍ਹਾ ਕਨਵੀਨਰ ਚੁਣਿਆ ਗਿਆ ਹੈ ਜਦੋਂ ਕਿ ਮਲੇਰਕੋਟਲਾ ਬਲਾਕ ਤੋਂ ਰਜਿੰਦਰ ਕੌਰ, ਧੂਰੀ ਤੋਂ ਸੁਖਵੰਤ ਸਿੰਘ, ਸੁਨਾਮ ਤੋਂ ਜੁਗਰਾਜ ਸਿੰਘ, ਸੰਗਰੂਰ ਤੋਂ ਜਸਪਾਲ ਕੌਰ, ਅਹਿਮਦਗੜ੍ਹ ਤੋਂ ਤਰਸੇਮ ਸਿੰਘ, ਚੀਮਾ ਤੋਂ ਸੁਖਵਿੰਦਰ ਸਿੰਘ ਨੂੰ ਜ਼ਿਲ੍ਹਾ ਕਮੇਟੀ 'ਚ ਮੈਂਬਰ ਲਿਆ ਗਿਆ ਹੈ।
Have something to say? Post your comment

More News News

ਤਾਜ਼ਾ ਹਵਾ ਦੇ ਬੁੱਲੇ ਵਰਗੀ ਹੋਵੇਗੀ ਫ਼ਿਲਮ 'ਝੱਲੇ'/ਬਲਜਿੰਦਰ ਸਿੰਘ ਉਪਲ ਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ
-
-
-