Sunday, February 23, 2020
FOLLOW US ON

News

ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ

October 13, 2019 09:27 PM

ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-195 ਬੈਂਡ ਟੀਮਾਂ ਦੇ 8000 ਕਲਾਕਾਰਾਂ ਨੇ ਲਿਆ ਸੀ ਹਿੱਸਾ,
-ਦਸ਼ਮੇਸ਼ ਬੈਂਡ ਹੈ ਸਮੁੱਚੇ ਏਸ਼ੀਆ ਦਾ ਪਹਿਲਾ ਸਿੱਖ ਪਾਈਪ ਬੈਂਡ
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਿਖੇ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਆਪਣੇ ਸਰਵਉੱਤਮ ਪ੍ਰਦਰਸ਼ਨ ਰਾਂਹੀਂ ਚੈਂਪੀਅਨਸ਼ਿਪ ਉੱਪਰ ਮੁਕੰਮਲ ਕਬਜ਼ਾ ਕਰ ਲਿਆ ਹੈ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਵਿਸ਼ਵ ਭਰ ਵਿੱਚੋਂ 195 ਟੀਮਾਂ ਦੇ 8000 ਦੇ ਲਗਭਗ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਜਿਸ ਵਿੱਚੋਂ ਏਸ਼ੀਆ ਦੇ ਇਕਲੌਤੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਜਿੱਤ ਹਾਸਲ ਕੀਤੀ ਹੈ। ਇਸ ਮਹਾਂ-ਮੁਕਾਬਲੇ ਵਿੱਚ ਨਿਊਜ਼ੀਲੈਂਡ, ਆਸਟਰੇਲੀਆ, ਕੈਨੇਡਾ, ਆਸਟਰੀਆ, ਸਵਿਟਜਰਲੈਂਡ, ਅਮਰੀਕਾ, ਬੈਲਜ਼ੀਅਮ, ਇੰਗਲੈਂਡ, ਸਪੇਨ, ਮਲੇਸ਼ੀਆ, ਆਇਰਲੈਂਡ ਤੇ ਸਕਾਟਲੈਂਡ ਦੇ ਚੋਟੀ ਦੇ ਪਾਈਪ ਬੈਂਡ ਹਿੱਸਾ ਲੈਣ ਪਹੁੰਚੇ ਹੋਏ ਸਨ। ਜਿਕਰਯੋਗ ਹੈ ਕਿ ਏਸ਼ਆਿ ਭਰ ਵਿੱਚ ਇਸ ਪਹਿਲੇ ਸਿੱਖ ਪਾਈਪ ਬੈਂਡ ਦੀ ਸ਼ੁਰੂਆਤ 1986 ਵਿੱਚ ਸੁਖਦੇਵ ਸਿੰਘ ਤੇ 1ਸਦੇ ਭਰਾ ਹਰਵਿੰਦਰ ਸਿੰਘ ਨੇ ਕੀਤੀ ਸੀ। ਸਿੱਖੀ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਉਣ ਅਤੇ ਸਿੱਖ ਕੌਣ ਹਨ? ਦੇ ਸੰਕਲਪ ਨੂੰ ਸੌਖਿਆਂ ਲੋਕ ਮਨਾਂ ਵਿੱਚ ਵਸਾਉਣ ਦੇ ਮਨਸ਼ੇ ਨਾਲ ਤਿਆਰ ਕੀਤਾ ਇਹ ਕਲਾਕਾਰਾਂ ਦਾ ਸਮੂਹ ਸਿੱਖ ਬਾਣੇ ਵਿੱਚ ਹੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ। ਇਸ ਚੈਂਪੀਅਨਸ਼ਿਪ ਵਿੱਚ ਵੀ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦਾ ਪਹਿਰਾਵਾ ਤੇ ਕਲਾ ਦਾ ਪ੍ਰਦਰਸ਼ਨ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਜਿੱਤ ਉਪਰੰਤ ਐੱਮ ਬੀ ਈ ਦਿਲਾਵਰ ਸਿੰਘ, ਕਮਲਜੀਤ ਮਿਨਹਾਸ ਨੇ ਸਮੁੱਚੇ ਕਲਾਕਾਰਾਂ ਦੀ ਸਕਾਟਲੈਂਡ ਆਮਦ 'ਤੇ ਜੀ ਆਇਆਂ ਕਹਿਣ ਦੇ ਨਾਲ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦੇ ਸਮੂਹ ਕਲਾਕਾਰਾਂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।

Have something to say? Post your comment

More News News

ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਗੋਨਿਆਣਾ ਵਿਖੇ ਸ਼ੁਰੂ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ The British will receive a blue passport again from March ਡੀਜੀਪੀ ਗੁਪਤਾ ਸਿੱਖ ਮੁਸਲਮਾਨਾ ਵਿੱਚ “ਕਰਤਾਰਪੁਰ ਸ਼ਾਂਤੀ ਦੇ ਲਾਂਘੇ” ਨੂੰ ਰੋਕਣ ਲਈ ਦਹਿਸ਼ਤ ਦਾ ਮਹੌਲ ਬਣਾ ਰਿਹਾ ਹੈ - ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਟਰੈਕਟਰ ਚਾਲਕ ਨੂੰ ਜੀਟੀ ਰੋਡ ਤੋਂ ਅਗਵਾ ਕਰਨ ਉਪਰੰਤ ਗੋਲੀ ਮਾਰ ਕੇ ਕਾਰ ਸਵਾਰਾਂ ਨੇ ਟਰੈਕਟਰ ਖੋਹਿਆ
-
-
-