Friday, July 10, 2020
FOLLOW US ON

Article

ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ

November 04, 2019 10:31 PM

ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ

        ਸ਼ੌਕ, ਅਭਿਆਸ, ਲਗਨ ਜਿਸ ਪੱਲੇ,

          ਸਮਝੋ ਜੱਗ ਉਹਦੀ ਬੱਲੇ-ਬੱਲੇ

        ਤੁਰ ਪਏ ਜਿਸ ਵੀ ਮਾਰਗ ਉਤੇ, ਖਾਂਦੇ ਨਾ ਉਹ ਮਾਰਾਂ-

        ਬਾਜੀਆਂ ਜਿੱਤ ਲੈਂਦੇ, ਪੈਣ ਸਦਾ ਪੌਂ ਬਾਰਾਂ  

ਜੀ ਹਾਂ, ਜਿਨਾਂ ਨੂੰ ਸਿਦਕ ਤੇ ਸਿਰੜ ਨਾਲ ਤਪੱਸਿਆ ਕਰਨੀ ਜਾਵੇ, ਸਮਝੋ ਉਸ ਨੂੰ ਹਰ ਰਣ ਜਿੱਤਣ ਦਾ ਬੱਲ ਗਿਆ ਉਸ ਦੇ ਲਈ ਮਾਰਗ ਕੋਈ ਵੀ ਹੋਵੇ, ਉਹ ਅੱਜ ਵੀ ਪਾਸ ਅਤੇ ਕੱਲ ਨੂੰ ਵੀ ਪਾਸ ਇਸ ਸਭੇ ਕੁਝ ਨੂੰ ਪੱਲੇ ਬੰਨ ਕੇ ਸਾਹਿਤਕ ਸਫਰ ਉਤੇ ਪੱਕੇ ਪੈਰੀਂ ਤੁਰਿਆ ਹੋਇਆ ਇਕ ਖੂਬਸੂਰਤ ਨਾਂਉਂ ਹੈ, ਜਸਪ੍ਰੀਤ ਕੌਰ ਸੰਘਾ

        ਜਸਪ੍ਰੀਤ ਕੌਰ ਸੰਘਾ ਦਾ ਜਨਮ ਜਿਲਾ ਹੁਸ਼ਿਆਰਪੁਰ ਦੇ ਨਗਰ ਤਨੂੰਲੀ ਵਿਚ ਸ੍ਰ ਅਮਰੀਕ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਸਰਦਾਰਨੀ ਬਲਜਿੰਦਰ ਕੌਰ (ਮਾਤਾ) ਦੀ ਪਾਕਿ ਕੁੱਖੋਂ ਹੋਇਆ ਜਸਪ੍ਰੀਤ ਨੇ ਆਪਣੀ ਬਾਰਵੀਂ ਤੱਕ ਦੀ ਪੜਾਈ ਗੌਰਮਿੰਟ ਸਕੂਲ ਅੱਤੋਵਾਲ ਤੋਂ, ਗ੍ਰੈਜੂਏਸ਼ਨ ਐਸ. ਡੀ. ਕਾਲਜ ਹੁਸ਼ਿਆਰਪੁਰ ਤੋਂ, ਪੋਸਟ ਗ੍ਰੈਜੂਏਸ਼ਨ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਅਤੇ ਬੀ. ਐੱਡ. ਦੀ ਪੜਾਈ ਡੀ. . ਵੀ. ਕਾਲਜ ਔਫ ਐਜੂਕੇਸ਼ਨ ਹੁਸ਼ਿਆਰਪੁਰ ਤੋਂ ਕੀਤੀ ਅਧਿਆਪਨ ਦੇ ਕਿੱਤੇ ਨਾਲ ਜੁੜੀ ਜਸਪ੍ਰੀਤ ਨੇ ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਪਰਿਵਾਰ ਦਾ ਹੋਰ ਕੋਈ ਜੀਅ ਭਾਂਵੇ ਸਾਹਿਤ ਨਾਲ ਨਹੀ ਜੁੜਿਆ, ਪਰ ਆਪਣੀ ਲਾਡਲੀ ਦਾ ਉਸਦੇ ਪਰਿਵਾਰ ਨੇ ਇਸ ਖੇਤਰ ਵਿੱਚ ਪੂਰਾ ਸਹਿਯੋਗ ਦਿੱਤਾ ਜਸਪ੍ਰੀਤ ਲਈ ਜ਼ਿੰਦਗੀ ਦੀ ਪਹਿਲੀ ਪ੍ਰੇਰਨਾ ਉਸਦੇ ਪਾਪਾ ਹਨ, ਜਿਨਾਂ ਤੋਂ ਉਸਨੇ ਸੰਘਰਸ਼ਮਈ ਜੀਵਨ ਜਿਊਣ ਦੀ ਜਾਚ ਸਿੱਖੀ

         ਜੇਕਰ ਜਸਪ੍ਰੀਤ ਦੇ ਸਾਹਿਤਕ ਸਫਰ ਦੀ ਗੱਲ ਕਰੀਏ ਤਾਂ ਸਾਹਿਤ ਪੜਨ ਦੀ ਚੇਟਕ ਉਸਨੂੰ ਬਚਪਨ ਵਿੱਚ ਹੀ ਲੱਗ ਗਈ ਸੀ ਕਿਤਾਬਾਂ ਦੀ ਦੁਨੀਆਂ ਉਸਨੂੰ ਸ਼ੁਰੂ ਤੋਂ ਹੀ ਆਕਰਸ਼ਿਤ ਕਰਦੀ ਸੀ ਕਿਤਾਬਾਂ ਪੜਦਿਆਂ ਪੜਦਿਆਂ ਕਦੋਂ ਉਸਨੇ ਲਿਖਣਾ ਸ਼ੁਰੂ ਕਰ ਦਿੱਤਾ, ਉਸਨੂੰ ਖੁਦ ਨੂੰ ਵੀ ਯਾਦ ਨਹੀ ਪਰ ਉਸਦੀ ਲ਼ਿਖਣ ਦੀ ਕਲਾ ਨੂੰ ਸਹੀ ਦਿਸ਼ਾ ਉਸਦੀ ਕਾਲਜ ਦੀ ਪੜਾਈ ਦੌਰਾਨ ਮਿਲੀ ਐਸ. ਡੀ. ਕਾਲਜ ਹੁਸ਼ਿਆਰਪੁਰ ਵਿੱਚ ਗ੍ਰੈਜੂਏਸ਼ਨ ਕਰਦੇ ਸਮੇ ਜਸਪ੍ਰੀਤ ਸੰਘਾ ਨੂੰ ਦੋ ਸਾਲ ਡਾ. ਪਰਮਜੀਤ ਕੌਰ ਦੀ ਸੰਗਤ ਮਿਲੀ, ਜਿਨਾਂ ਨੇ ਉਸਨੂੰ ਲਿਖਣ ਲਈ ਪ੍ਰੇਰਿਤ ਕੀਤਾ ਉਨੀ ਦਿਨੀ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ 'ਵਿਚਾਰ ਮੰਚ' ਨਾਂ ਅਧੀਨ ਕਾਲਮ ਪ੍ਰਕਾਸ਼ਿਤ ਹੁੰਦਾ ਸੀ, ਜਿਸ ਵਿੱਚ ਇਕ ਵਿਸ਼ਾ ਦਿੱਤਾ ਜਾਂਦਾ ਸੀ ਤੇ ਉਸ 'ਤੇ ਪਾਠਕਾਂ ਦੇ ਵਿਚਾਰ ਲਏ ਜਾਂਦੇ ਸਨ ਜਸਪ੍ਰੀਤ ਨੇ ਵੀ ਆਪਣੇ ਵਿਚਾਰ ਲਿਖ ਕੇ ਭੇਜਣੇ ਸ਼ੁਰੂ ਕਰ ਦਿੱਤੇ, ਜੋ ਜਲਦੀ ਹੀ 'ਵਿਚਾਰ ਮੰਚ' ਵਿਚ ਛਪਣ ਲੱਗੇ ਆਪਣੀ ਕਾਲਜ ਦੀ ਪੜਾਈ ਸਮੇ ਜਸਪ੍ਰੀਤ ਕਾਲਜ-ਮੈਗਜੀਨ ਲਈ ਲਿਖਦੀ ਵੀ ਰਹੀ ਅਤੇ ਕਾਲਜ- ਮੈਗਜੀਨ ਦੀ ਐਡੀਟਰ ਵੀ ਰਹੀ

        ਉਸ ਤੋਂ ਬਾਅਦ 20 ਅਪ੍ਰੈਲ 2013 ਨੂੰ ਜਸਪ੍ਰੀਤ ਦੀ ਪਹਿਲੀ ਨਜਮ 'ਮੇਰਾ ਨਾਮ ਬਦਲਿਆ ਹੈ' ਅਤੇ ਉਸਦਾ ਪਹਿਲਾ ਲੇਖ 'ਸਭਿਆਚਾਰ ਦੀ ਸੰਭਾਲ' ਇਕੋ ਹੀ ਦਿਨ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਏ ਜਸਪ੍ਰੀਤ ਦੀ ਉਸ ਨਜ਼ਮ ਨੂੰ ਪੜ ਕੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਨੇ ਇਨਾਮ ਵੱਜੋਂ ਉਸਨੂੰ ਆਪਣੀ ਕਿਤਾਬ 'ਮੈਂ ਤੇ ਮੇਰੀ ਖਾਮੋਸ਼ੀ' ਭੇਜੀ, ਜੋ ਉਸ ਲਈ ਬਹੁਤ ਅਨਮੋਲ ਸੀ ਜਸਪ੍ਰੀਤ ਆਪਣੇ ਸਾਹਿਤਕ ਸਫ਼ਰ ਦੀ ਅਸਲ ਸ਼ੁਰੂਆਤ ਇਸੇ ਨਜਮ ਤੋਂ ਹੀ ਹੋਈ ਮੰਨਦੀ ਹੈ ਕਿਉਂਕਿ ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਾਹਿਤਕ ਖੇਤਰ ਵਿੱਚ ਨਿਰੰਤਰ ਅੱਗੇ ਵੱਧ ਰਹੀ ਹੈ ਇਸ ਤੋਂ ਪਹਿਲਾਂ ਉਹ ਇਕ ਪਾਠਕ ਦੇ ਤੌਰ ਤੇ ਆਪਣੇ ਵਿਚਾਰ ਅਖਬਾਰਾਂ ਵਿੱਚ ਭੇਜਦੀ ਸੀ ਪਰ, ਇਸ ਨਜਮ ਤੋਂ ਬਾਅਦ ਪਾਠਕਾਂ ਨੇ ਆਪਣੇ ਵਿਚਾਰ ਉਸਦੀਆਂ ਰਚਨਾਵਾਂ ਲਈ ਭੇਜਣੇ ਸ਼ੁਰੂ ਕਰ ਦਿੱਤੇ ਇਸ ਨਜ਼ਮ ਦੀਆਂ ਕੁਝ ਸਤਰਾਂ ਇਸ ਤਰਾਂ ਹਨ

        ਮੇਰਾ ਨਾਮ ਬਦਲਿਆ ਹੈ,

          ਪਰ ਮੇਰੀ ਤਕਦੀਰ ਨਹੀ

          ਮੇਰੀ ਰੂਹ ਤਾਂ ਹੈ,

        ਪਰ ਕੋਈ ਵਜੂਦ ਨਹੀ  

         ਕੱਲ ਪੱਥਰ ਆਖ ਬੁਲਾਉਂਦੇ ਸਨ,

          ਅੱਜ ਚਿੜੀਆਂ ਆਖ ਬੁਲਾਉਂਦੇ ਨੇ

        ਕੱਲ ਮੁਹਰਾ ਦੇ ਕੇ ਮਰਵਾਉਂਦੇ ਸਨ,

        ਅੱਜ ਕੁੱਖੀਂ ਕਤਲ ਕਰਵਾਉਂਦੇ ਨੇ'

        ਜਸਪ੍ਰੀਤ ਦੇ ਲੇਖ, ਕਵਿਤਾਵਾਂ, ਮਿੰਨੀ ਕਹਾਣੀਆ ਅਕਸਰ ਪੰਜਾਬੀ ਦੇ ਰੋਜਾਨਾ ਅਖਬਾਰਾਂ ਅਤੇ ਨਾਮਵਰ ਮੈਗਜੀਨਾਂ ਵਿੱਚ ਛਪਦੀਆਂ ਹੀ ਰਹਿੰਦੀਆਂ ਹਨ ਇਸੇ ਕਲਮ ਦੇ ਕਾਰਣ ਜਸਪ੍ਰੀਤ ਨੇ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਮਾਨ ਸਨਮਾਨ ਖੱਟਿਆ ਹੈ ਉਸਦੀ ਲਿਖੀ ਪਹਿਲੀ ਮਿੰਨੀ ਕਹਾਣੀ 'ਸਦੀਵੀਂ ਗੁਲਾਮ' ਨੂੰ ਲੇਖਕ ਮੰਚ ਅੰਮ੍ਰਿਤਸਰ ਵਲੋਂ 26-ਵੇਂ ਮਿੰਨੀ ਕਹਾਣੀ ਮੁਕਾਬਲੇ ਵਿੱਚ ਉਤਸ਼ਾਹਿਤ ਇਨਾਮ ਲਈ ਚੁਣਿਆ ਗਿਆ ਸੀ ਜਸਪ੍ਰੀਤ ਦਾ ਮੰਨਣਾ ਹੈ ਕਿ ਇਕ ਲੇਖਕ ਲਈ ਉਸਦਾ ਅਸਲੀ ਇਨਾਮ ਪਾਠਕਾਂ ਦਾ ਪਿਆਰ ਹੁੰਦਾ ਹੈ ਜੋ ਉਸਨੂੰ ਆਪਣੀ ਹਰ ਰਚਨਾ ਲਈ ਭਰਪੂਰ ਮਿਲਿਆ ਹੈ ਜਿਸਦੇ ਲਈ ਉਹ ਤਹਿ ਦਿਲ ਤੋਂ ਸਭ ਦੀ ਸ਼ੁਕਰਗੁਜਾਰ ਵੀ ਹੈ

         ਇਸ ਮੁਟਿਆਰ ਨੂੰ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਨਾਲ ਬਹੁਤ ਪਿਆਰ ਹੈ ਇਸੇ ਲਈ ਉਸਦੀਆਂ ਰਚਨਾਵਾਂ ਜਿਆਦਾਤਰ ਪੰਜਾਬੀ ਸਭਿਆਚਾਰ ਨਾਲ ਹੀ ਸਬੰਧਿਤ ਹੁੰਦੀਆਂ ਹਨ ਪੰਜਾਬ ਦੇ ਲੋਕ-ਗੀਤ, ਲੋਕ-ਨਾਚ, ਪੁਰਾਣੇ ਰੀਤੀ-ਰਿਵਾਜ, ਜਿਨਾਂ ਤੋਂ ਸਾਡੀ ਨੌਜਵਾਨ ਪੀੜੀ ਪੂਰੀ ਤਰਾਂ ਬੇਮੁੱਖ ਹੋ ਚੁੱਕੀ ਹੈ, ਜਸਪ੍ਰੀਤ ਇਸ ਪੁਰਾਣੇ ਪੰਜਾਬੀ ਸਭਿਆਚਾਰ ਨੂੰ ਆਪਣੀ ਕਲਮ ਰਾਹੀਂ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਜਸਪ੍ਰੀਤ ਦਾ ਮੰਨਣਾ ਹੈ ਕਿ ਜ਼ਿੰਦਗੀ ਰਿਸ਼ਤਿਆਂ ਨਾਲ ਰੁਸ਼ਨਾਉਂਦੀ ਹੈ ਇਸੇ ਕਾਰਣ ਉਸਦੀ ਕਲਮ ਹਰ ਰਿਸ਼ਤੇ ਦੀ ਬਾਤ ਪਾਉਂਦੀ ਹੈ ਜਸਪ੍ਰੀਤ ਸਮਾਜਿਕ ਬੁਰਾਈਆਂ ਜਿਵੇਂ ਦਹੇਜ-ਪ੍ਰਥਾ, ਭਰੂਣ-ਹੱਤਿਆ, ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਬਜੁਰਗਾਂ ਦੀ ਹੋ ਰਹੀ ਦੁਰਦਸ਼ਾ ਆਦਿ ਬਾਰੇ ਅਕਸਰ ਲਿਖਦੀ ਰਹਿੰਦੀ ਹੈ

        ਇਸ ਮੁਟਿਆਰ ਦਾ ਇਹ ਵੀ ਮੰਨਣਾ ਹੈ ਕਿ ਕਲਮ ਹਮੇਸ਼ਾ ਹੱਕ, ਸੱਚ ਅਤੇ ਮਾਨਵਤਾ ਦੀ ਭਲਾਈ ਲਈ ਹੀ ਚੱਲਣੀ ਚਾਹੀਦੀ ਹੈ ਉਸਦੀਆਂ ਹੀ ਲਿਖੀਆਂ ਕੁਝ ਸਤਰਾਂ ਹਨ

       'ਐਸੀ ਮਿਹਰ ਕਰੀਂ ਮੇਰੇ ਦਾਤਿਆ,

       ਕਦੇ ਝੂਠ ਦੇ ਪੱਖ ਵਿੱਚ ਬੋਲਾਂ ਨਾ

       ਐਸਾ ਬਲ ਬਖਸ਼ ਮੇਰੀ ਕਲਮ ਨੂੰ,

       ਸੱਚ ਲਿਖਦੇ ਸਮੇ ਕਦੇ ਡੋਲਾਂ ਨਾ'

         ਜਸਪ੍ਰੀਤ ਪੰਜਾਬੀ ਸਭਿਆਚਾਰ ਵਿੱਚ ਆਏ ਨਿਘਾਰ ਤੋਂ ਕਾਫੀ ਚਿੰਤਤ ਹੈ ਇਕ ਸਵਾਲ ਦਾ ਜੁਵਾਬ ਦਿੰਦਿਆਂ ਉਸ ਨੇ ਕਿਹਾ, ''ਪੰਜਾਬੀ ਸਭਿਆਚਾਰ ਬਹੁਤ ਅਮੀਰ ਹੈ ਪਰ, ਸਭਿਆਚਾਰ ਦੇ ਨਾਮ ਤੇ ਜੋ ਅਸ਼ਲੀਲਤਾ ਫੈਲਾਈ ਜਾ ਰਹੀ ਹੈ, ਉਹ ਗਲਤ ਹੈ ਜੇਕਰ ਪਾਠਕ ਚੰਗਾ ਸਾਹਿਤ ਪੜਨ, ਲੇਖਕ ਮਿਆਰੀ ਰਚਨਾਵਾਂ ਲਿਖਣ ਅਤੇ ਗਾਇਕ ਸਾਫ ਸੁਥਰਾ ਗਾਉਣ ਤਾਂ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲੀ ਜਾ ਸਕਦੀ ਹੈ''

        ਜਸਪ੍ਰੀਤ ਜਿੱਥੇ ਹੁਣ ਆਪਣੀ ਕਿਤਾਬ ਛਪਵਾਉਣ ਦੀ ਤਿਆਰੀ ਵੀ ਕਰ ਰਹੀ ਹੈ, ਉਥੇ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ (ਰਜਿ:) ਦੇ ਅੱਠਵੇਂ ਸਾਂਝੇ ਕਾਵਿ-ਸੰਗ੍ਰਹਿ, ਵਿਚ ਵੀ ਉਸਦੀਆਂ ਰਚਨਾਵਾਂ ਛਪਾਈ ਅਧੀਨ ਹਨ    

        ਆਪਣੇ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣ ਅਤੇ ਇਸ ਨੂੰ ਪ੍ਰਫੁੱਲਤ ਕਰਨ ਵਿਚ ਇਕ ਤਪੱਸਵੀ ਵਾਂਗ ਤਪੱਸਿਆ ਕਰ ਰਹੀ ਇਸ ਮੁਟਿਆਰ ਤੋਂ ਸਾਹਿਤ-ਜਗਤ ਨੂੰ ਕਾਫੀ ਆਸਾਂ, ਉਮੀਦਾਂ ਤੇ ਸੰਭਾਵਨਾਵਾਂ ਹਨ ਉਹ ਦਿਨ ਦੂਰ ਨਹੀ ਜਦੋਂ ਇਹ ਕਲਮ ਮੂਹਰਲੀਆਂ ਸਫਾਂ ਵਿਚ ਖੜੀ ਨਜਰੀ ਆਵੇਗੀ! ਰੱਬ ਕਰੇ, ਉਹ ਸੁਭਾਗੀ ਸੱਜਰੀ ਸਵੇਰ ਜਲਦੀ ਆਵੇ !

         ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

          

Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-