Friday, July 10, 2020
FOLLOW US ON

News

ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼

November 10, 2019 02:56 AM

ਗੁਰਬਾਣੀ ਸਿਖਿਆ: ਵਾਹਿਗੁਰੂ ਗੁਰਮੰਤਰ ਹੈ

ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼

ਔਕਲੈਂਡ 9 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਫੀਜ਼ੀ ਦੇਸ਼ ਜਿੱਥੇ ਭਾਰਤੀਆਂ ਲੋਕਾਂ ਦੀ ਗਿਣਤੀ ਕਿਸੇ ਸਮੇਂ 51% ਰਹੀ ਹੈ, ਵਿਖੇ ਜਿੱਥੇ ਖਾਲਸਾ ਸਕੂਲ ਦੀ 50ਵੀਂ ਵਰ੍ਹੇਗੰਢ ਮਨਾ ਚੁੱਕੇ ਹਨ ਉਥੇ ਭਾਰਤੀ ਲੋਕ ਇਥੇ ਦੀ ਰਾਜਨੀਤੀ ਦੇ ਵਿਚ ਕਾਫੀ ਸਰਗਰਮ ਰਹੇ ਹਨ।  1999 ਦੇ ਵਿਚ ਇਥੇ ਭਾਰਤੀ ਮੂਲ ਦੇ ਮਹਿੰਦਰ ਚੌਧਰੀ ਪ੍ਰਧਾਨ ਮੰਤਰੀ ਬਣੇ ਸਨ ਅਤੇ ਬਹੁਤ ਸਾਰੇ ਭਾਰਤੀ ਮੈਂਬਰ ਪਾਰਲੀਮੈਂਟ। ਸ੍ਰੀ ਹਰਨਾਮ ਸਿੰਘ ਗੋਲੀਆਂ ਜਿਨ੍ਹਾਂ ਦਾ ਜੱਦੀ ਪਿੰਡ ਨਵਾਂਸ਼ਹਿਰ ਜ਼ਿਲ੍ਹੇ ਦੇ ਵਿਚ ਹੈ ਵੀ 1992 ਤੋਂ ਲੈ ਕੇ 1999 ਤੱਕ ਮੈਂਬਰ ਪਾਰਲੀਮੈਂਟ ਰਹੇ। ਅੱਜਕੱਲ੍ਹ ਉਹ ਨਿਊਜ਼ੀਲੈਂਡ ਰਹਿ ਰਹੇ ਹਨ। ਉਹ ਜਿੱਥੇ ਕਈ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹਨ ਉਥੇ ਉਹ ਧਾਰਮਿਕ ਸਾਹਿਤ ਰਚਣ ਵਿਚ ਵੀ ਖਾਸ ਰੁਚੀ ਰੱਖਦੇ ਹਨ । ਅੱਜ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸੰਗਤ ਦੀ ਹਾਜ਼ਰੀ ਵਿਚ ਰਿਲੀਜ ਕੀਤਾ। ਇਸ ਧਾਰਮਿਕ ਕਿਤਾਬ ਦੀਆਂ ਕਾਪੀਆਂ ਨੂੰ ਇਸ ਕਿਤਾਬ ਦੇ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਇਸ ਧਾਰਮਿਕ ਕਿਤਾਬ ਭੇਟ ਕੀਤੀ ਗਈ ਅਤੇ ਸਿਰੋਪਾਓ ਵੀ ਭੇਟ ਕੀਤੇ ਗਏ। ਇਨ੍ਹਾਂ ਵਿਚ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਅਜੀਤ ਸਿੰਘ ਪਰਮਾਰ, ਸ. ਬੇਅੰਤ ਸਿੰਘ ਜਾਡੋਰ, ਸ. ਐਚ.ਪੀ. ਸਿੰਘ ਲਥਰਾ, ਸ. ਮਲਕੀਅਤ ਸਿੰਘ ਸਹੋਤਾ, ਬੀਬੀ ਸਿਮਰਨ ਕੌਰ, ਸ੍ਰੀ ਸ਼ੀਊਚਰਨ, ਸ੍ਰੀ ਸਤਿਆ ਪ੍ਰਕਾਸ਼ ਪਾਹੂਜਾ, ਸ. ਅਵਤਾਰ ਸਿੰਘ ਗਿਰਨ, ਸ. ਰਣਜੀਤ ਸਿੰਘ ਆਹਲੂਵਾਲੀਆ, ਸ. ਅਮਰਜੀਤ ਸਿੰਘ ਕੂਕ ਸਮਾਚਾਰ ਅਤੇ ਸ. ਹਰਜਿੰਦਰ ਸਿੰਘ ਪੰਜਾਬੀ ਹੈਰਲਡ ਸ਼ਾਮਿਲ ਸਨ। ਸ੍ਰੀ ਹਰਨਾਮ ਸਿੰਘ ਗੋਲੀਅਨ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਇਸ ਕਿਤਾਬ ਦੇ ਵਿਚ ਵੱਖ-ਵੱਖ ਗੁਰਬਾਣੀ ਦੇ ਸਲੋਕ ਲੈ ਕੇ ਉਸਦੇ ਅੰਗਰੇਜ਼ੀ ਦੇ ਵਿਚ ਅਰਥ ਕੀਤੇ ਗਏ ਹਨ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-