Friday, December 06, 2019
FOLLOW US ON

News

ਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ

November 13, 2019 10:46 PM

ਯੂਕੇ 'ਚ 'ਈ ਥਰੀ ਯੂਕੇ' ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ  ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ


ਚੰੰਡੀਗੜ੍ਹ ੧੩ ਨਵੰਬਰ (ਜਵੰਦਾ) ਬੀਤੇ ਦਿਨੀਂ ਈ ਥਰੀ ਯੂ.ਕੇ ਕੰਪਨੀ ਵਲੋਂ ਅਰੇਨਾ  (ਬਰਮਿੰਘ )  ਵਿਖੇ  ਕਰਵਾਏ ਗਏ ਵੱਡੇ ਲਾਈਵ ਪੰਜਾਬੀ ਸ਼ੋਅ 'ਚ ਪ੍ਰਸਿੱਧ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਆਪਣੀ ਹਾਜ਼ਰੀ ਲਗਾ ਕੇ ਸ਼ਾਮ ਨੂੰ ਰੰਗੀਨ ਬਣਾਉਂਦੇ ਹੋਏ ਖੂਬ ਵਾਹ-ਵਾਹੀ ਖੱਟੀ ਅਤੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।ਇਸ ਸਮਾਗਮ ਦੌਰਾਨ 'ਈ ਥਰੀ ਯੂਕੇ' ਦੀ ਟੀਮ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ, "ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਯੂਕੇ ਦੇ ਦਰਸ਼ਕਾਂ ਨੂੰ ਇੱਕ ਉੱਚ ਪੱਧਰੀ ਤੇ ਵਧੀਆ ਮਨੋਰੰਜਨ ਪ੍ਰਦਾਨ ਕਰਨਾ ਹੈ। ਸਾਨੂੰ ਖੁਸ਼ੀ ਹੈ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ।ਈ ਥਰੀ ਯੂ.ਕੇ  ਰਿਕਾਰਡ ਲੇਬਲ ਅਤੇ ਕਲਾਕਾਰ ਪ੍ਰਬੰਧਨ ਅੰਤਰਰਾਸ਼ਟਰੀ ਪੱਧਰ 'ਤੇ ਦੱਖਣੀ ਏਸ਼ੀਆਈ ਮਨੋਰੰਜਨ ਅਤੇ ਰਚਨਾਤਮਕ ਖੇਤਰ ਨੂੰ ਮਲਟੀ-ਮੀਡੀਆ ਉਤਪਾਦਨ ਸੇਵਾਵਾਂ ਪ੍ਰਦਾਨ ਕਰਦਾ ਹੈ। ਕੰਪਨੀ ਸੰਗੀਤ ਦੇ ਰਿਕਾਰਡ, ਪ੍ਰਕਾਸ਼ਨ ਅਤੇ ਮਾਰਕੀਟਿੰਗ ਸੇਵਾਵਾਂ ਦੀ ਪੇਸ਼ਕਸ਼  ਕਰਦੀ ਹੈ। ਇਸ ਤੋਂ ਇਲਾਵਾ ਇਹ ਕਲਾਕਾਰਾਂ ਦੀ ਪ੍ਰਤਿਭਾ ਵਧਾਉਣ,ਉਨਾਂ ਦੇ ਵਿਕਾਸ  ਅਤੇ ਸੰਗੀਤਕ ਕੈਰੀਅਰ ਬਨਾਉਣ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।ਉਨਾਂ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਇਸ ਸਮਾਰੋਹ ਨਾਲ ਕਲਾਕਾਰਾਂ ਨੂੰ ਇੱਕ ਅਜਿਹਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਹ ਆਪਣੇ ਹੁਨਰ ਨਾਲ ਚਾਰ ਚੰਨ ਲਾਉਂਦੇ ਹਨ ।'ਈ ਥਰੀ ਯੂਕੇ' ਦੀ ਸਥਾਪਨਾ ੨੦੦੮ ਵਿੱਚ ਕੀਤੀ  ਗਈ ਸੀ ਅਤੇ ਇਹ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਅਧਾਰਤ ਹੈ।ਈ ਥਰੀ ਯੂ.ਕੇ ਦੀ ਟੀਮ ਨੇ ਇਹ ਵੀ ਦੱਸਿਆ ਕਿ ਆਪਣੀ ਗਾਇਕੀ ਅਤੇ ਵੱਖਰੇ ਅੰਦਾਜ਼  ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ  ਗਾਇਕ ਗੈਰੀ ਸੰਧੂ ਨੇ ਇਸ ਸ਼ੋਅ ਰਾਹੀਂ ਇੱਕ ਵਾਰ ਫੇਰ ਯੂ.ਕੇ ਦੀ ਧਰਤੀ ਤੇ ਰੱਖਿਆ ਹੈ ਜਿਨਾਂ ਨੂੰ ੨੦੧੧'ਚ ਯੂ.ਕੇ ਦੀ ਸਰਕਾਰ ਨੇ ਗੈਰ-ਕਾਨੂਨੀ ਤੌਰ ਤੇ ਯੂ.ਕੇ ਆਉਣ ਕਰਕੇ ਯੂ.ਕੇ ਤੋਂ ਡਿਪੋਰਟ ਕਰ ਦਿੱਤਾ ਸੀ ਅਤੇ ਹੁਣ ੮ ਸਾਲ ਦੀ ਲੰਬੀ ਉਡੀਕ ਤੋਂ ਬਾਅਦ ਈ ਥਰੀ ਯੂ.ਕੇ ਕੰਪਨੀ ਦੀ ਮਹਿਨਤ ਸਦਕਾ ਗੈਰੀ ਸੰਧੂ ਇੱਕ ਵਾਰ ਫਿਰ ਆਪਣੇ ਉਹਨਾਂ ਪਿਆਰ ਕਰਨ ਵਾਲਿਆਂ ਸਰੋਤਿਆਂ ਨੂੰ ਮਿਲੇ ਹਨ ਅਤੇ ਦਰਸ਼ਕ ਵੀ ਕਾਫੀ ਲੰਬੇ ਸਮੇਂ ਤੋਂ ਗੈਰੀ ਸੰਧੂ ਦੀ ਉਡੀਕ ਕਰ ਰਹੇ ਨੇ।

Have something to say? Post your comment

More News News

ਕੁਮਾਰੀ ਰਾਜਦੀਪ ਨੇ ਕਵਿਤਾ ਉਚਾਰਨ ਵਿੱਚ ਪਹਿਲਾ ਦੀਪਿਕਾ ਨੇ ਭਾਸ਼ਣ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਂਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਬਣਾਇਆ ਕਿਚਨ ਗਾਰਡਨ Missing child introduced to family. ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਮੁਲਾਜਮ ਖਜਾਨਾਂ ਅੱਗੇ ਕੀਤਾ ਰੋਸ ਪ੍ਰਗਟ ਤੇ ਖਜਾਨਾਂ ਮੰਤਰੀ ਦੀ ਸਾੜੀ ਅਰਥੀ 10 ਦਸੰਬਰ ਨੂੰ ਸੜਕ ਜਾਮ ਕਰਨ ਦਾ ਐਲਾਨ ਕਾਨੂੰਨ ਮੰਤਰੀ ਤਾਂ ਠੀਕ ਪਰ ਦਖਲ ਨਹੀਂ ਕੈਬਨਿਟ ਮੰਤਰੀ ਕ੍ਰਿਸ ਫਾਫੁਈ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ ਅਬਦਾਲੀ- ਸਿੱਖ ਸੰਘਰਸ਼ ਦਾ ਸਭ ਤੋਂ ਸਟੀਕ ਵਰਨਣ ਕਰਨ ਵਾਲਾ, ਕਾਜ਼ੀ ਨੂਰ ਮੁਹੰਮਦ। ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼ I feel honoured to play the living legend of our country: Karam Batth ਭੁੱਲ ਗਿਆ /ਸਤਨਾਮ ਸਿੰਘ ਰੋੜੀ ਕਪੂਰਾ Read Punjab, Teach Punjab' activities for pre-primary school children
-
-
-