Friday, December 06, 2019
FOLLOW US ON

News

ਤਾਜ਼ਾ ਹਵਾ ਦੇ ਬੁੱਲੇ ਵਰਗੀ ਹੋਵੇਗੀ ਫ਼ਿਲਮ 'ਝੱਲੇ'/ਬਲਜਿੰਦਰ ਸਿੰਘ ਉਪਲ

November 13, 2019 10:51 PM

ਤਾਜ਼ਾ ਹਵਾ ਦੇ ਬੁੱਲੇ ਵਰਗੀ ਹੋਵੇਗੀ ਫ਼ਿਲਮ 'ਝੱਲੇ'
ਬੀਨੂੰ ਢਿੱਲੋਂ ਪੰਜਾਬੀ ਸਿਨੇਮੇ ਦਾ ਅਜਿਹਾ ਅਦਾਕਾਰ ਹੈ ਜੋ ਹਰ ਦਰਸ਼ਕ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੰਦਾ ਹੈ। ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲਾ ਇਹ ਅਦਾਕਾਰ ਆਉਂਦੇ ਸ਼ੁੱਕਰਵਾਰ ਆਪਣੀ ਨਵੀਂ ਫ਼ਿਲਮ 'ਝੱਲੇ' ਨਾਲ ਮੁੜ ਸੁਨਾਹਿਰੀ ਪਰਦੇ 'ਤੇ ਦਸਤਕ ਦੇਣ ਆ ਰਿਹਾ ਹੈ। ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਇਸ ਫ਼ਿਲਮ ਜ਼ਰੀਏ ਵੱਡੇ ਪਰਦੇ 'ਤੇ ਧਮਾਲ ਮਚਾਏਗੀ। 15 ਨਵੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਂ ਨੇ ਨਿਰਦੇਸ਼ਤ ਕੀਤਾ ਹੈ। 'ਕਾਲਾ ਸ਼ਾਹ ਕਾਲਾ' ਤੋਂ ਬਾਅਦ ਬਤੌਰ ਨਿਰਦੇਸ਼ਕ ਉਸਦੀ ਇਹ ਦੂਜੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਅਤੇ ਸਕਰੀਨਪਲੇ ਵੀ ਖੁਦ ਅਮਰਜੀਤ ਸਿੰਘ ਨੇ ਹੀ ਲਿਖਿਆ ਹੈ। ਜਦਕਿ ਫ਼ਿਲਮ ਦੇ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਰਾਕੇਸ਼ ਧਵਨ ਨੇ ਨਿਭਾਈ ਹੈ। ਇਸ ਫ਼ਿਲਮ 'ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ ਬਨਿੰਦਰ ਬਨੀ, ਜਤਿੰਦਰ ਕੌਰ, ਪਵਨ ਮਲਹੋਤਰਾ, ਹਾਰਬੀ ਸੰਘਾ ਅਤੇ ਗੁਰਿੰਦਰ ਡਿੰਪੀ ਨੇ ਅਹਿਮ ਭੂਮਿਕਾ ਨਿਭਾਈ ਹੈ।
ਇੰਗਲੈਂਡ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫ਼ਿਲਮ ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਤਰਾਂ ਦੀ ਫਿਲਮ ਹੈ। ਫਿਲਮ ਦੇ ਟ੍ਰੇਲਰ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਇਹ ਅਜਿਹੇ ਕੁੜੀ ਅਤੇ ਮੁੰਡੇ ਦੀ ਕਹਾਣੀ ਹੈ ਜੋ ਆਮ ਲੋਕਾਂ ਨਾਲ ਵੱਖਰੇ ਹਨ। ਆਪਣੀ ਹੀ ਦੁਨੀਆਂ ਵਿੱਚ ਰਹਿਣ ਵਾਲੇ ਅਜਿਹੇ ਲੋਕਾਂ ਨੂੰ ਦੁਨੀਆਂ ਝੱਲੇ, ਪਾਗਲ ਸਮਝਦੀ ਹੈ।  ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਫਿਲਮ ਦੀ ਨਾਇਕਾ ਦਾ ਬਾਪ ਆਪਣੀ ਧੀਅ ਲਈ ਰਿਸ਼ਤਾ ਲੱਭ ਰਿਹਾ ਹੈ। ਉਸਦੀ ਧੀਅ ਆਮ ਕੁੜੀਆਂ ਵਰਗੀ ਨਹੀਂ ਹੈ ਬਲਕਿ ਉਹ ਮਾਨਸਿਕ ਤੌਰ 'ਤੇ ਸਭ ਨਾਲੋਂ ਵੱਖਰੀ ਹੈ। ਲੋਕ ਉਸਨੂੰ ਪਾਗਲ ਤੱਕ ਕਹਿੰਦੇ ਹਨ। ਉਸਦੇ ਬਾਪ ਨੂੰ ਆਪਣੀ ਇਸ ਧੀਅ ਲਈ ਯੋਗ ਮੁੰਡਾ ਨਹੀਂ ਲਭ ਰਿਹਾ ਹੈ।  ਕਹਿੰਦੇ ਹਨ ਰੱਬ ਨੇ ਹਰ ਬੰਦੇ ਲਈ ਕੋਈ ਨਾ ਕੋਈ ਜ਼ਰੂਰ ਬਣਾਇਆ ਹੈ। ਫਿਲਮ ਦਾ ਨਾਇਕ ਬੀਨੂੰ ਢਿੱਲੋਂ ਵੀ ਉਸੇ ਵਰਗਾ ਹੀ ਹੈ। ਹਾਣ ਨੂੰ ਹਾਣੀ ਮਿਲਦੇ ਹਨ ਪਰ ਕਿਵੇਂ ਇਹ ਦੇਖਣਾ ਬੇਹੱਦ ਦਿਲਚਸਪ ਹੈ। ਫ਼ਿਲਮ 'ਚ ਕਾਮੇਡੀ ਵੀ ਹੈ, ਡਰਾਮਾ ਵੀ ਹੈ ਤੇ ਥੋੜਾ ਥ੍ਰਿਲ ਵੀ ਹੈ।  ਕਾਮੇਡੀ ਥ੍ਰਿਲ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੇ ਨਿਰਮਾਤਾ ਵੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਖੁਦ ਹਨ।  ਸਰਗੁਣ ਮਹਿਤਾ ਮੁਤਾਬਕ ਸਭ ਜਾਣਦੇ ਹਨ ਕਿ ਉਹ ਸਾਲ 'ਚ ਗਿਣੀਆਂ ਚੁਣੀਆਂ ਫਿਲਮਾਂ ਹੀ ਕਰਦੀ ਹੈ। ਇਸ ਫਿਲਮ ਦੀ ਕਹਾਣੀ ਉਸ ਨੂੰ ਏਨੀ ਪਸੰਦ ਆਈ ਕਿ ਉਸਨੇ ਇਸ ਫ਼ਿਲਮ ਨੂੰ ਬੀਨੂੰ ਢਿੱਲੋਂ ਨਾਲ ਮਿਲਕੇ ਆਪਣੇ ਪ੍ਰੋਡਕਸ਼ਨ ਹਾਊਸ ਵਿੱਚ ਬਣਾਉਣ ਦਾ ਫ਼ੈਸਲਾ ਲਿਆ। ਉਸ ਮੁਤਾਬਕ ਫਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਏਨਾ ਹੀ ਨਹੀਂ ਫਿਲਮ ਦੇ ਗੀਤ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ ਚੁੱਕੇ ਹਨ। ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦੀ ਚੁਆਇਸ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ। ਇਹ ਫਿਲਮ ਸੁਮੱਚੇ ਪਰਿਵਾਰ ਦੇ ਦੇਖਣ ਵਾਲੀ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਦਾ ਆਪਣੇ ਪਰਿਵਾਰਾਂ ਸਮੇਤ ਆਨੰਦ ਲੈਣਗੇ। ਫ਼ਿਲਮ ਦਾ ਹਰ ਇਕ ਸੀਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦਾ ਹੈ।  

ਬਲਜਿੰਦਰ ਸਿੰਘ ਉਪਲ
99141 89080

Have something to say? Post your comment

More News News

ਕੁਮਾਰੀ ਰਾਜਦੀਪ ਨੇ ਕਵਿਤਾ ਉਚਾਰਨ ਵਿੱਚ ਪਹਿਲਾ ਦੀਪਿਕਾ ਨੇ ਭਾਸ਼ਣ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਂਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਬਣਾਇਆ ਕਿਚਨ ਗਾਰਡਨ Missing child introduced to family. ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਮੁਲਾਜਮ ਖਜਾਨਾਂ ਅੱਗੇ ਕੀਤਾ ਰੋਸ ਪ੍ਰਗਟ ਤੇ ਖਜਾਨਾਂ ਮੰਤਰੀ ਦੀ ਸਾੜੀ ਅਰਥੀ 10 ਦਸੰਬਰ ਨੂੰ ਸੜਕ ਜਾਮ ਕਰਨ ਦਾ ਐਲਾਨ ਕਾਨੂੰਨ ਮੰਤਰੀ ਤਾਂ ਠੀਕ ਪਰ ਦਖਲ ਨਹੀਂ ਕੈਬਨਿਟ ਮੰਤਰੀ ਕ੍ਰਿਸ ਫਾਫੁਈ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ ਅਬਦਾਲੀ- ਸਿੱਖ ਸੰਘਰਸ਼ ਦਾ ਸਭ ਤੋਂ ਸਟੀਕ ਵਰਨਣ ਕਰਨ ਵਾਲਾ, ਕਾਜ਼ੀ ਨੂਰ ਮੁਹੰਮਦ। ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼ I feel honoured to play the living legend of our country: Karam Batth ਭੁੱਲ ਗਿਆ /ਸਤਨਾਮ ਸਿੰਘ ਰੋੜੀ ਕਪੂਰਾ Read Punjab, Teach Punjab' activities for pre-primary school children
-
-
-