Friday, July 10, 2020
FOLLOW US ON

Article

ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ,

November 19, 2019 01:17 AM
ਨੱਥਾ ਸਿੰਘ ਦਾ ਪਰਿਵਾਰ ਬੜਾ ਹੀ  ਖੁਸ਼ਹਾਲ ਹੈ,ਸਾਰਾ ਪਰਿਵਾਰ ਮਿਲ ਜੁਲ ਕੇ ਰਹਿ ਰਿਹਾ ਹੈ। ਨੱਥਾ ਸਿੰਘ ਦੇ ਦੋ ਪੁੱਤਰ ਹਨ ਜੋ ਅਲੱਗ 2ਕਲਾਸਾ ਵਿੱਚ ਪੜ੍ਹਾਈ ਕਰ ਰਹੇ ਹਨ ,ਤੇ ਕਾਲਜ਼ ਵਿੱਚ ਪੜਦੇ ਹੋਣ ਕਰਕੇ ਕੲੀ ਸਾਰੇ ਦੋਸਤ ਮਿੱਤਰ ਬਣੇ ਹੋਏ ਹਨ। ਸ਼ਾਮ ਨੂੰ ਸਾਰੇ ਰਲ ਕੇ ਇੱਕਠੇ ਖੇਡਦੇ ਆ, ਉੱਨਾਂ ਦੇ ਪਿਤਾ ਜੀ ਵੱਲੋਂ ਬਾਹਰ ਅੰਦਰ ਜਾਣ ਦੀ ਪੂਰੀ ਖੁੱਲ੍ਹ ਹੈ,ਤੇ ਵੱਡੇ ਵੱਡੇ ਘਰਾਂ ਦੇ ਮੁੰਡਿਆਂ ਨਾਲ ਯਾਰੀ ਹੈ ,ਇੱਕ ਦੂਜੇ ਨੂੰ ਘਰੋਂ ਆਵਾਜ਼ ਮਾਰ ਕੇ ਲੈ ਜਾਂਦੇ, ਕੲੀ ਸਮਾਂ ਬੀਤਣ ਤੋਂ ਬਾਅਦ ਵਿੱਚ ਨੱਥੇ ਦੀ ਘਰ ਵਾਲੀ ਕਹਿੰਦੀ ਹੈ ਕੇ ਸਰਦਾਰ ਜੀ ਬੱਚਿਆਂ ਦੀ ਨਿਗਰਾਨੀ ਰੱਖੋ ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਵੱਡਾ ਪੁੱਤ ਵਿਗੜ ਰਿਹਾ ਹੈ ,ਪਰ ਅੱਗੋਂ ਨੱਥਾ ਸਿੰਘ ਬੋਲਿਆ ਨਹੀਂ ਸਰਦਾਰਨੀਏ ਫ਼ਿਕਰ ਨਹੀਂ ਕਰੀਦਾ ਮੈਨੂੰ ਮੇਰੇ ਪੁੱਤਰਾਂ ਤੇ ਪੂਰਾ ਭਰੋਸਾ ਹੈ, ਏਦਾਂ ਹੀ ਕੁਝ ਕੁਝ ਦਿਨ ਘੁਸਰ ਮੁਸਰ ਹੁੰਦੀ ਹੈ, ਨੇਤਾ ਦੇ ਮੁੰਡਿਆਂ ਨਾਲ ਮਿਲੇ ਨੱਥੇ ਦੇ ਦੋ ਪੁੱਤਰਾਂ ਵਿੱਚੋ ਇੱਕ ਨਸ਼ੇ ਤੇ ਲੱਗ ਗਿਆ , ਸ਼ਾਮ ਨੂੰ ਅੰਨ੍ਹਾ ਧੁੰਦ ਹੋ ਕੇ ਘਰ ਆਉਣ ਲੱਗਾ,ਤੇ ਇਹ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਬਹੁਤ ਤਕਲੀਫ ਹੋਣ ਲੱਗੀ ,ਆਖਰ ਤਾਂ ਫਿਰ ਹੱਦ ਹੀ ਹੋ ਗਈ ਤੇ ਨੱਥਾ ਸਿੰਘ ਦੇ ਘਰ ਆਕੇ ਹੀ ਮੁੰਡੇ ਨਸ਼ਾ ਕਰਨ ਲੱਗੇ ਨੱਥਾ ਸਿੰਘ ਵੀ ਵੇਖ ਕੇ ਪ੍ਰੇਸ਼ਾਨ ਹੋਣ ਲੱਗਿਆਂ,ਨੱਥੇ ਦੀ ਘਰ ਵਾਲੀ ਨੇ ਕਿਹਾ ਕੇ ਸਰਦਾਰ ਜੀ ਵੇਖੋ ਤੁਹਾਡੇ ਅੰਨੇ ਵਿਸ਼ਵਾਸ ਅਤੇ ਨੇਤਾਵਾਂ ਨਾਲ ਲਾਈ ਯਾਰੀ ਨੇ ਸਾਡਾ ਹੱਸਦਾ ਵੱਸਦਾ ਘਰ ਉਜਾੜ ਕੇ ਰੱਖ ਦਿੱਤਾ, ਹੁਣ ਆਖ਼ਰਕਾਰ ਨੱਥਾ ਸਿੰਘ ਸਾਰਿਆਂ ਨੂੰ ਇਹੀ ਗੱਲ ਕਹਿਣ ਲੱਗਾ ਕੇ ਭਾਈ ਆਪਣੇ ਬੱਚਿਆਂ ਤੇ ਅੰਨਾਂ ਵਿਸ਼ਵਾਸ ਨਾ ਕਰੋ ਨਹੀਂ ਤੇ ਫਿਰ ਮੇਰੇ ਵਾਂਗ ਬਹੁਤ ਪਛਤਾਉਗੇ ।ਆਪਣੇ ਬੱਚਿਆਂ ਦਾ ਗੁਰਬਾਣੀ ਵਾਲੇ ਪਾਸੇ ਧਿਆਨ ਲਵਾਉ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924
Have something to say? Post your comment