News

ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾ

November 21, 2019 01:25 AM

ਪੁਲਿਸ ਭੱਜਦੀ ਹੀ ਨਹੀਂ..ਮੀਲ ਪੱਥਰ ਵੀ ਗੱਡਦੀ ਹੈ

ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾ

-2 ਭਾਰਤੀਆਂ ਸਮੇਤ 59 ਪੁਲਿਸ ਅਫਸਰਾਂ ਦੀ ਅੱਜ ਹੈ ਗ੍ਰੈਜੂਏਸ਼ਨ

-ਭਾਰਤੀ ਮੂਲ ਦੇ ਪੁਲਿਸ ਅਫਸਰਾਂ ਦੀ ਕੁੱਲ ਗਿਣਤੀ ਹੋਈ 119

ਔਕਲੈਂਡ 20 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਅਕਤੂਬਰ 2017 ਦੇ ਵਿਚ ਪੁਲਿਸ ਵਿਭਾਗ ਦੇ ਵਿਚ 1800 ਨਵੇਂ ਪੁਲਿਸ ਅਫਸਰ (ਫਰੰਟਲਾਈਨ) ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ ਅੱਜ ਜਾਰੀ ਪ੍ਰੈਸ ਨੋਟ ਦੇ ਵਿਚ ਵਿਭਾਗ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਨੇ ਇਹ ਟੀਚਾ ਪੂਰਾ ਕਰਕੇ ਇਕ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਮੀਲ ਪੱਥਰ ਕਿਵੇਂ ਹੈ? ਇਸਦਾ ਮੁੱਖ ਕਾਰਨ ਹੈ ਕਿ ਪੁਲਿਸ ਦੇ ਵਿਚ ਭਰਤੀ ਹੋਣ ਲਈ ਵਿਦਿਅਕ ਯੋਗਤਾ ਦੇ ਨਾਲ-ਨਾਲ ਸਰੀਰਕ ਯੋਗਤਾ, ਤੈਰਾਕੀ ਦੀ ਯੋਗਤਾ ਅਤੇ ਡ੍ਰਾਈਵਿੰਗ ਦੀ ਯੋਗਤਾ ਇਕ ਉਚ ਦਰਜੇ ਤੱਕ ਹੋਣੀ ਜਰੂਰੀ ਹੁੰਦੀ ਹੈ। ਪੁਲਿਸ ਵਿਭਾਗ ਇਸ ਯੋਗਤਾ ਦੇ ਪਹੁੰਚਣ ਤੱਕ ਵੱਡੀ ਸਹਾਇਤਾ ਕਰਦਾ ਹੈ ਤੇ ਲੋਕ ਆਪਣਾ ਭਵਿੱਖ ਇਸ ਜਾਨਦਾਰ ਤੇ ਸ਼ਾਨਦਾਰ ਪੇਸ਼ੇ ਵਿਚ ਭਾਲਦੇ ਹਨ।
ਅੱਜ ਵਿੰਗ-332  ਦਲ ਦੀ ਗ੍ਰੈਜੂਏਸ਼ਨ ਵਲਿੰਗਟਨ ਸਥਿਤ ਪੁਲਿਸ ਸਕੂਲ ਪੋਰੀਰੁਆ ਦੇ ਵਿਚ 2 ਵਜੇ ਹੋ ਰਹੀ ਹੈ ਜਿਸ ਦੇ ਵਿਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ, ਉਪ ਪ੍ਰਧਾਨ ਮੰਤਰੀ ਸ੍ਰੀ ਵਿਨਸਟਨ ਪੀਟਰਜ਼, ਪੁਲਿਸ ਮੰਤਰੀ ਸਟੂਆਰਟ ਨਾਸ਼ ਅਤੇ ਪੁਲਿਸ ਕਮਿਸ਼ਨਰ ਮਾਈਕ ਬੁੱਸ਼ ਸ਼ਾਮਿਲ ਹੋਣਗੇ। ਇਸ ਪਾਸਿੰਗ ਗਰੁੱਪ ਦੇ ਵਿਚ 59 ਪੁਲਿਸ ਅਫਸਰ ਗ੍ਰੈਜੂਏਸ਼ਨ ਪ੍ਰਾਪਤ ਕਰਨਗੇ ਜਿਸ ਦੇ ਵਿਚ ਦੋ ਭਾਰਤੀ ਮੂਲ ਦੇ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਪੁਸ਼ਟੀ ਇਸ ਪੱਤਰਕਾਰ ਨੇ ਵਿਭਾਗ ਨੂੰ ਈਮੇਲ ਅਤੇ ਫੋਨ ਕਰਕੇ ਪ੍ਰਾਪਤ ਕੀਤੀ। ਹੋਰ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ 117 ਭਾਰਤੀ ਮੂਲ ਦੇ ਮੁੰਡੇ ਕੁੜੀਆਂ ਕਾਂਸਟੇਬਲ, ਸਰਜਾਂਟ, ਇੰਸਪੈਕਟਰ ਤੇ ਪ੍ਰਿੰਸੀਪਲ ਅਡਵਾਈਜ਼ਰ ਅਤੇ ਹੋਰ ਦਫਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਹੁਣ ਇਹ ਅੰਕੜਾ 119 ਹੋ ਜਾਵੇਗਾ। ਅੱਜ ਹੋ ਰਹੀ ਇਸ ਗ੍ਰੈਜੂਏਸ਼ਨ ਪ੍ਰੇਡ ਦੇ ਵਿਚ ਦੋ ਅਜਿਹੇ ਪੁਲਿਸ ਅਫਸਰ ਆਪਣੀ ਵਿਥਿਆ ਸੁਨਾਉਣਗੇ ਜਿਨ੍ਹਾਂ ਨੂੰ ਪੁਲਿਸ ਦੇ ਵਿਚ ਭਰਤੀ ਹੋਣ ਦੇ ਵਿਚ ਐਨੀ ਦਿੱਕਤ ਆਈ ਕਿ ਪੁੱਛੋ ਨਾ....ਪਰ ਉਨ੍ਹਾਂ ਹੌਂਸਲਾ ਨਹੀਂ ਛੱਡਿਆ ਅਤੇ ਭਰਤੀ ਹੋ ਕੇ ਹੀ ਹਟੇ। ਇਕ ਦੀ ਤਾਂ ਨਜ਼ਰ ਵੀ ਥੋੜ੍ਹੀ ਕਮਜ਼ੋਰ, ਡ੍ਰਾਈਵਿੰਗ ਲਾਈਸੰਸ ਵੀ ਨਹੀਂ, ਤੈਰਾਕੀ ਵੀ ਨਹੀਂ ਪਰ ਫਿਰ ਵੀ ਉਸਨੇ ਇਕ-ਇਕ ਕਰਕੇ ਆਪਣੀ ਯੋਗਤਾ ਬਰਾਬਰ ਕਰ ਲਈ। ਅੱਜ ਅਜਿਹੇ ਹੀ ਪੁਲਿਸ ਅਫਸਰਾਂ ਨੂੰ ਮੌਕੇ ਉਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਨਵੇਂ ਪੁਲਿਸ ਮੁਲਾਜ਼ਮਾਂ ਨੂੰ ਪਾਸਿੰਗ ਪ੍ਰੇਡ ਤੋਂ ਬਾਅਦ ਇਕ ਹਫਤੇ ਦੀ ਛੁੱਟੀ ਹੋਵੇ ਅਤੇ ਉਹ ਫਿਰ ਤਰੋ ਤਾਜ਼ਾ ਹੋ ਕੇ ਆਪਣੀ ਡਿਊਟੀ ਸੰਭਾਲ ਲੈਣਗੇ। ਨਵੇਂ ਮੁਲਾਜਮਾਂ ਦੇ ਵਿਚੋਂ ਕਾਊਂਟੀਜ਼ ਮੈਨਕਾਓ ਦੇ ਲਈ 13, ਔਕਲੈਂਡ ਦੇ ਲਈ 6 ਅਤੇ ਵਲਿੰਗਟਨ ਦੇ ਲਈ 6, ਨਰਾਥਲੈਂਡ ਲਈ 2, ਵਾਇਟੀਮਾਟਾ ਲਈ 9, ਵਾਇਕਾਟੋ ਲਈ 3, ਬੇਅ ਆਫ ਪਲੈਂਟੀ ਲਈ 5, ਈਸਟਨਰਨ ਲਈ 2, ਸੈਂਟਰਲ 3, ਟੈਸਮਨ ਲਈ 1, ਕੈਂਟਰਬਰੀ ਲਈ 6 ਅਤੇ ਸਦਰਨ ਲਈ 3 ਪੁਲਿਸ ਮੁਲਾਜ਼ਮ ਹੋਣਗੇ।  1840 ਦੇ ਵਿਚ ਨਿਊਜ਼ੀਲੈਂਡ ਪੁਲਿਸ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਵੇਲੇ ਪੁਲਿਸ ਦੇ ਵਿਚ 2000 ਤੋਂ ਵੱਧ ਮਹਿਲਾ ਪੁਲਿਸ ਮੁਲਾਜਮ ਹਨ ਅਤੇ ਕੁੱਲ 14,000 ਤੋਂ ਉਤੇ ਮੁਲਾਜ਼ਮ ਹਨ।

Have something to say? Post your comment

More News News

ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਮੁਲਾਜਮ ਖਜਾਨਾਂ ਅੱਗੇ ਕੀਤਾ ਰੋਸ ਪ੍ਰਗਟ ਤੇ ਖਜਾਨਾਂ ਮੰਤਰੀ ਦੀ ਸਾੜੀ ਅਰਥੀ 10 ਦਸੰਬਰ ਨੂੰ ਸੜਕ ਜਾਮ ਕਰਨ ਦਾ ਐਲਾਨ ਕਾਨੂੰਨ ਮੰਤਰੀ ਤਾਂ ਠੀਕ ਪਰ ਦਖਲ ਨਹੀਂ ਕੈਬਨਿਟ ਮੰਤਰੀ ਕ੍ਰਿਸ ਫਾਫੁਈ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ ਅਬਦਾਲੀ- ਸਿੱਖ ਸੰਘਰਸ਼ ਦਾ ਸਭ ਤੋਂ ਸਟੀਕ ਵਰਨਣ ਕਰਨ ਵਾਲਾ, ਕਾਜ਼ੀ ਨੂਰ ਮੁਹੰਮਦ। ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼ I feel honoured to play the living legend of our country: Karam Batth ਭੁੱਲ ਗਿਆ /ਸਤਨਾਮ ਸਿੰਘ ਰੋੜੀ ਕਪੂਰਾ Read Punjab, Teach Punjab' activities for pre-primary school children ਆੜਤੀਆਂ ਤੇ ਫੈਕਟਰੀ ਮਾਲਕਾਂ ਵੱਲੋਂ ਨਰਮੇ ਬੰਦ ਕੀਤੀ ਖ੍ਰੀਦ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਮੁੜ ਸ਼ੁਰੂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਬੱਚੇ ਨਵ ਨਿਯੁਕਤ ਪ੍ਰਿੰਸੀਪਲ ਸ਼੍ਰੀ ਹਰਪ੍ਰੀਤ ਸਿੰਘ ਢੋਲਣ ਨੇ ਪੂਨੀਆਂ ਸਕੂਲ ਵਿੱਚ ਆਪਣਾ ਅਹੁਦਾ ਸੰਭਾਲਿਆ।
-
-
-