News

ਸਮਾਜਿਕ ਸ਼ਾਂਤੀ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮਨਜੀਤ ਸਿੰਘ ਰਾਏ

November 22, 2019 12:07 AM

ਸਮਾਜਿਕ ਸ਼ਾਂਤੀ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮਨਜੀਤ ਸਿੰਘ ਰਾਏ

ਮਾਨਸਾ, 21 ਨਵੰਬਰ (ਤਰਸੇਮ ਸਿੰਘ ਫਰੰਡ ): ਕੌਮੀ ਕਮਿਸ਼ਨ ਘੱਟ ਗਿਣਤੀਆਂ ਦੇ ਮੈਂਬਰ ਸ੍ਰੀ ਮਨਜੀਤ ਸਿੰਘ ਰਾਏ ਨੇ ਅੱਜ ਸਮਾਜ ਦੇ ਸਾਰੇ ਵਰਗਾਂ ਨੂੰ ਸਮਾਜ ਵਿਚ ਸ਼ਾਂਤੀ ਨੂੰ ਯਕੀਨੀ  ਬਣਾਉਣ ਲਈ ਸ਼ੋਸ਼ਲ ਮੀਡੀਆ ਤੇ ਫਿਰਕੂ ਵਿਚਾਰਾਂ ਦੀ ਵਰਤੋਂ ਅਤੇ ਪ੍ਰਸਾਰ ਪ੍ਰਤੀ ਸੰਜਮ ਵਰਤਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਕੌਮੀ ਕਮਿਸ਼ਨ ਘੱਟ ਗਿਣਤੀਆਂ ਸ੍ਰੀ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਸੰਚਾਰ ਦਾ ਸਭ ਤੋਂ ਸ਼ਕਤੀਸ਼ਾਲੀ  ਸਾਧਨ ਬਣ ਗਿਆ ਹੈ ਪਰ ਸਖ਼ਤ ਸਵੈ ਨਿਗਰਾਨੀ ਅਤੇ ਸੰਜਮ ਦੀ ਲੋੜ ਹੈ। ਉਨ੍ਹਾਂ ਘੱਟ ਗਿਣਤੀ ਸਮੂਹਾਂ ਦੇ ਨੇਤਾਵਾਂ ਨੂੰ ਸ਼ੋਸ਼ਲ ਮੀਡੀਆ ‘ਤੇ ਇਕ ਅਜਿਹਾ ਢੰਗ ਵਿਕਸਿਤ ਕਰਨ ਦੀ ਮੰਗ ਕੀਤੀ ਜੋ ਸਦਭਾਵਨਾ ਨੂੰ ਫੈਲਾਉਂਦਾ ਹੋਵੇ ਅਤੇ ਫਿਰਕੂ ਵਿਵਾਦ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਸਹਾਈ ਹੋਵੇ। ਘੱਟ ਗਿਣਤੀ ਦੇ ਮੁੱਦੇ ਤੇ ਜੋਰ ਦਿੰਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਘੱਟ ਗਿਣਤੀ ਕਮਿਊਨਿਟੀਆਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਲਈ ਉਪਲਬਧ ਵੱਖ-ਵੱਖ ਵਜੀਫਿਆਂ ਬਾਰੇ ਸਹੀ ਸੇਧ ਦਿੱਤੀ ਜਾਵੇ। ਉਨ੍ਹਾਂ ਘੱਟ ਗਿਣਤੀ ਸਮੂਹ ਦੇ ਲੋਕਾਂ ਲਈ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਸ੍ਰੀ ਹੰਸ ਰਾਜ ਮੋਫ਼ਰ ਦੀ ਪੈਰਵੀ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਕਿ ਮਾਨਸਾ ਜ਼ਿਲ੍ਹੇ ਵਿਚ ਚੱਲ ਰਹੇ ਤਿੰਨ ਮਦਰੱਸਿਆਂ ਨੂੰ ਸਰਕਾਰੀ ਪ੍ਰਬੰਧਾਂ ਅਨੁਸਾਰ ਆਧੁਨਿਕ ਬਣਾਇਆ ਜਾਵੇ ਅਤੇ ਇਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕਰਨ ਲਈ ਕਦਮ ਚੁੱਕੇ ਜਾਣ। ਇਸਾਈ ਭਾਈਚਾਜੇ ਦੇ ਨੁਮਾਇੰਦੇ ਪਾਸਟਰ ਸੈਮੂਅਲ ਜਾਨ ਸਿੱਧੂ ਨੇ ਭਾਈਚਾਰੇ ਲਈ ਸਸਕਾਰ ਕਰਨ ਦੇ ਮੁੱਦੇ ਉਠਾਏ। ਮੈਂਬਰ ਸ੍ਰੀ ਮਨਜੀਤ ਸਿੰਘ ਰਾਏ ਨੇ ਹਦਾਇਤ ਕੀਤੀ ਕਿ ਮਸਲਾ ਇਕ ਮਹੀਨੇ ਦੇ ਅੰਦਰ ਅੰਦਰ ਸੁਲਝਾ ਲਿਆ ਜਾਵੇ ਅਤੇ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ (ਮੌਜੂਦਾ ਚਾਰਜ ਐਸ.ਡੀ.ਐਮ. ਮਾਨਸਾ), ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ, ਐਸ.ਪੀ.(ਐਚ) ਸ੍ਰੀ ਸਤਨਾਮ ਸਿੰਘ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਜ਼ਿਲ੍ਹਾ ਭਲਾਈ  ਅਫ਼ਸਰ ਸ੍ਰੀ ਜਗਸੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਨੀਨ ਕੌਰ ਬੜਿੰਗ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰਾਜਵੰਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Have something to say? Post your comment

More News News

ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਮੁਲਾਜਮ ਖਜਾਨਾਂ ਅੱਗੇ ਕੀਤਾ ਰੋਸ ਪ੍ਰਗਟ ਤੇ ਖਜਾਨਾਂ ਮੰਤਰੀ ਦੀ ਸਾੜੀ ਅਰਥੀ 10 ਦਸੰਬਰ ਨੂੰ ਸੜਕ ਜਾਮ ਕਰਨ ਦਾ ਐਲਾਨ ਕਾਨੂੰਨ ਮੰਤਰੀ ਤਾਂ ਠੀਕ ਪਰ ਦਖਲ ਨਹੀਂ ਕੈਬਨਿਟ ਮੰਤਰੀ ਕ੍ਰਿਸ ਫਾਫੁਈ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ ਅਬਦਾਲੀ- ਸਿੱਖ ਸੰਘਰਸ਼ ਦਾ ਸਭ ਤੋਂ ਸਟੀਕ ਵਰਨਣ ਕਰਨ ਵਾਲਾ, ਕਾਜ਼ੀ ਨੂਰ ਮੁਹੰਮਦ। ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼ I feel honoured to play the living legend of our country: Karam Batth ਭੁੱਲ ਗਿਆ /ਸਤਨਾਮ ਸਿੰਘ ਰੋੜੀ ਕਪੂਰਾ Read Punjab, Teach Punjab' activities for pre-primary school children ਆੜਤੀਆਂ ਤੇ ਫੈਕਟਰੀ ਮਾਲਕਾਂ ਵੱਲੋਂ ਨਰਮੇ ਬੰਦ ਕੀਤੀ ਖ੍ਰੀਦ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਮੁੜ ਸ਼ੁਰੂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਬੱਚੇ ਨਵ ਨਿਯੁਕਤ ਪ੍ਰਿੰਸੀਪਲ ਸ਼੍ਰੀ ਹਰਪ੍ਰੀਤ ਸਿੰਘ ਢੋਲਣ ਨੇ ਪੂਨੀਆਂ ਸਕੂਲ ਵਿੱਚ ਆਪਣਾ ਅਹੁਦਾ ਸੰਭਾਲਿਆ।
-
-
-