Friday, December 06, 2019
FOLLOW US ON

News

ਅਧੂਰੇ ਚਾਅ ,,, ਅਰਸ਼ ਮਾਲਵਾ

November 22, 2019 12:17 AM
ਅਰਸ਼ ਮਾਲਵਾ

ਅਧੂਰੇ ਚਾਅ

ਕੀ  ਪੁੱਛਣਾ  ਸੀ  ਉਹਨੇ  ਸਵਾਲ  ਮੈਨੂੰ ,
ਜੋ ਲਪੇਟ ਲੈ ਗਿਆ ਤੱਕਣੀ ਨਾਲ ਮੈਨੂੰ।

ਮੁੜ-ਮੁੜ ਕਿਉਂ ਤੱਕਦੇ ਰਹੇ ਨੈਣ ਉਹਦੇ ,
ਜੇ ਪੁੱਛਣਾ ਨਹੀਂ ਸੀ  ਹਾਲ-ਚਾਲ  ਮੈਨੂੰ ।

ਨਿੱਤ ਸੁਨਾਮੀ ਆਉਂਦੀ ਸ਼ਾਮ ਢਲਦਿਆਂ,
ਰੋੜ ਨਾ ਲੈ ਜਾਵੇ ਕਿਤੇ ਇਹ ਉਬਾਲ ਮੈਨੂੰ।

ਚੈਨ ਨਾ ਦਿਨ ਨਾ ਰਾਤ ਨੂੰ ਨਸੀਬ ਹੁੰਦਾ,
ਆਉਂਦੇ ਰਹਿੰਦੇ ਭੈੜੇ -ਭੈੜੇ ਖਿਆਲ ਮੈਨੂੰ ।

ਟੁਟ ਕੇ  ਮੁਰਝਾਉਣਾ  ਕੁਦਰਤੀ  ਸੀ ਮੇਰਾ,
ਤੋੜ  ਸੁੱਟਿਆਂ  ਕਿਉਂ  ਨਾਲੋਂ  ਡਾਲ  ਮੈਨੂੰ ।

ਚੁੱਭਦੇ ਨੇ ਛੁਰੀਆਂ ਵਾਂਗ ਜ਼ਮਾਨੇ ਦੇ ਬੋਲ,
ਲੋਕਾੲੀ  ਦੇ ਸੋ਼ਰ  ਤੋਂ ਦੂਰ  ਸੰਭਾਲ  ਮੈਨੂੰ।

ਕਰਦਾਂਗੀ  ਤੇਰਾ  ਰੌਸ਼ਨ  ਗਰਾਂ  ਮੈਂ,
ਬਚਾ ਕੇ ਜ਼ਰਾ ਹਵਾਵਾਂ ਤੋਂ ਬਾਲ ਮੈਨੂੰ।

ਜੁਦਾਈ ਅਗਨ'ਚ ਪਿਘਲਗੀ ਇਸ ਕਦਰ,
ਜਿਵੇਂ ਦਿਲ ਕਰਦਾ ਉਸੇ ਸਾਂਚੇ'ਚ ਢਾਲ ਮੈਨੂੰ।

ਬੱਦਲਾਂ ਰੁਣ-ਝੁਣ ਲਾਈ ਸਾਵਣ ਜੋ ਆਇਆ,
ਤੂੰ  ਦੇ ਜਾ  ਆ ਕੇ  ਇਸ਼ਕ  ਦੀ  ਤਾਲ  ਮੈਨੂੰ।

ਇੱਕੋ ਵਾਅਦਾ ਕਰ ਲੈ ਚੰਨ  ਵਰਗਾ  ਕੋਈ,
ਤਾਰਿਆਂ ਜਿੰਨੇ ਲਾਰਿਆਂ' ਚ ਨਾ ਟਾਲ ਮੈਨੂੰ।
                             ਅਰਸ਼ ਮਾਲਵਾ

Have something to say? Post your comment

More News News

ਕੁਮਾਰੀ ਰਾਜਦੀਪ ਨੇ ਕਵਿਤਾ ਉਚਾਰਨ ਵਿੱਚ ਪਹਿਲਾ ਦੀਪਿਕਾ ਨੇ ਭਾਸ਼ਣ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਂਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਬਣਾਇਆ ਕਿਚਨ ਗਾਰਡਨ Missing child introduced to family. ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਮੁਲਾਜਮ ਖਜਾਨਾਂ ਅੱਗੇ ਕੀਤਾ ਰੋਸ ਪ੍ਰਗਟ ਤੇ ਖਜਾਨਾਂ ਮੰਤਰੀ ਦੀ ਸਾੜੀ ਅਰਥੀ 10 ਦਸੰਬਰ ਨੂੰ ਸੜਕ ਜਾਮ ਕਰਨ ਦਾ ਐਲਾਨ ਕਾਨੂੰਨ ਮੰਤਰੀ ਤਾਂ ਠੀਕ ਪਰ ਦਖਲ ਨਹੀਂ ਕੈਬਨਿਟ ਮੰਤਰੀ ਕ੍ਰਿਸ ਫਾਫੁਈ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ ਅਬਦਾਲੀ- ਸਿੱਖ ਸੰਘਰਸ਼ ਦਾ ਸਭ ਤੋਂ ਸਟੀਕ ਵਰਨਣ ਕਰਨ ਵਾਲਾ, ਕਾਜ਼ੀ ਨੂਰ ਮੁਹੰਮਦ। ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼ I feel honoured to play the living legend of our country: Karam Batth ਭੁੱਲ ਗਿਆ /ਸਤਨਾਮ ਸਿੰਘ ਰੋੜੀ ਕਪੂਰਾ Read Punjab, Teach Punjab' activities for pre-primary school children
-
-
-