Wednesday, December 11, 2019
FOLLOW US ON

News

ਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ-ਸ੍ਰ ਚਰਨਜੀਤ ਸਿੰਘ ਗੁਮਟਾਲਾ

November 22, 2019 10:55 AM

ਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ


ਅੰਮ੍ਰਿਤਸਰ 22 ਨਵੰਬਰ 2019 : ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਘਾਟਾਂ ਨੂੰ ਫੌਰੀ ਪੂਰਾ ਕਰਨ ਦੀ ਮੰਗ ਕੀਤੀ ਹੈ ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਅਖ਼ਬਾਰਾਂ ਵਿਚ ਨਿੱਤ ਛਪਦੀਆਂ ਖ਼ਬਰਾਂ ਵੱਲ ਦੁਆਇਆ ਹੈ ਕਿ ਗ੍ਰੀਬ ਲੋਕ ਇਹ ਸੋਚ ਕਿ ਆਉਂਂਦੇ ਕਿ ਇਹ ਸਰਕਾਰੀ ਹਸਪਤਾਲ ਹੈ ,ਇੱਥੇ ਮੁਫ਼ਤ ਇਲਾਜ਼ ਹੋਵੇਗਾ, ਦੁਆਈਆਂ ਮੁਫ਼ਤ ਮਿਲਣਗੀਆਂ,ਟੈਸਟ ਮੁਫ਼ਤ ਹੋਣਗੇ,ਪਰ ਜਦ ਉਹ ਹਸਪਤਾਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਦੇ ਡਾਕਟਰਾਂ ਦੀ ਘਾਟ, ਕਦੇ ਦੁਆਈਆਂ ਦੀ ਘਾਟ, ਕਦੇ ਮਸ਼ੀਨਾਂ ਖ਼ਰਾਬ ਹੋਣ ‘ਤੇ ਪ੍ਰਾਈਵੇਟ ਲਬਾਰਟਰੀਆਂ ਦੀ ਖ਼ਜ਼ਲ ਖੁਆਰੀ।ਪਿਛੇ ਖ਼ਬਰ ਛੱਪੀ ਸੀ ਕਿ ਈ ਸੀ ਜੀ ਦੀ ਮਸ਼ੀਨ ਪਿਛਲੇ ਦੋ ਮਹੀਨਿਆਂ ਤੋਂ ਖਰਾਬ ਪਈ ਇਸ ਮਸ਼ੀਨ ਦੇ ਖਰਾਬ ਹੋਣ ਦੇ ਕਾਰਨ ਮਰੀਜ਼ਾਂ ਨੂੰ ਖ਼ਜ਼ਲ-ਖ਼ੁਆਰ ਹੋਣਾ ਪੈ ਰਿਹਾ ਹੈ।ਇਕ ਹੋਰ ਖ਼ਬਰ ਸੀ ਕਿ ਇਸ ਹਸਪਤਾਲ ਦੇ ਸ਼ੀਸ਼ੇ ਵੀ ਟੁੱਟੇ ਹੋਏ ਹਨ ਜਿਸ ਕਾਰਨ ਠੰਢੀ ਹਵਾ ਅਤੇ ਮੱਛਰ ਮੱਖੀਆਂ ਦੇ ਕਾਰਨ ਮਰੀਜ਼ਾਂ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਤਰੁੱਟੀਆਂ ਅਤੇ ਖਾਮੀਆਂ ਹਨ ਜਿਸ ਕਾਰਨ ਮਰੀਜ਼ ਖ਼ਜ਼ਲ-ਖ਼ੁਆਰ ਹੋ ਰਹੇ ਹਨ।
ਡਾ ਗੁਮਟਾਲਾ ਨੇ ਮੰਗ ਕੀਤੀ ਹੈ ਕਿ ਮੈਡੀਕਲ ਸੁਪਰਡੈਂਟ ਤੋਂ ਇਸ ਸਬੰਧੀ ਵਿਸਥਾਰ ਸਹਿਤ ਰਿਪੋਰਟ ਮੰਗਵਾਕੇ ਖਾਮੀਆਂ ਨੂੰ ਪੂਰਾ ਕਰਨ ਦੀ ਖ਼ੇਚਲ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸਬੰਧਤ ਪ੍ਰਮੁੱਖ ਸਕੱਤਰ ( ਪ੍ਰਿੰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ) ਨੂੰ ਵੀ ਹਦਾਇਤ ਕੀਤੀ ਜਾਵੇ ਕਿ ਉਹ ਹਸਪਤਾਲ ਵਿੱਚ ਨਿੱਜੀ ਤੌਰ ‘ਤੇ ਜਾ ਕੇ ਇਥੋਂ ਦੀਆਂ ਹਾਲਤਾਂ ਦਾ ਜਾਇਜਾ ਲੈ ਕਿ ਇੱਥੋਂ ਦੀਆਂ ਘਾਟਾਂ ਦੂਰ ਕਰਕੇ ਗ਼ਰੀਬ ਲੋਕਾਂ ਦੀਆਂ ਅਸੀਸਾਂ ਲੈਣ ਦੀ ਖੇਚਲ ਕਰਨ ਜੀ।ਉਨ੍ਹਾਂ ਨੇ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਅੰਮ੍ਰਿਤਸਰ ਤੇ ਪਟਿਆਲਾ ਮੈਡੀਕਲ ਕਾਲਜਾਂ ਦਾ ਸਮੇਂ ਸਮੇਂ ਅਚਨਚੇਤ ਦੌਰਾ ਕਰਕੇ ਇਨ੍ਹਾਂ ਨੂੰ ਵਧੀਆ ਹਸਪਤਾਲ ਬਣਵਾਉਣ ਵਿਚ ਆਪਣਾ ਯੋਗਦਾਨ ਪਾਉਣ।

 

Have something to say? Post your comment

More News News

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ ਵਿਰਸਾ ਬੋਲ ਪਿਆ •••ਪੰਜ਼ੀਰੀ•/ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਕਾਂਗਰਸ ਪਾਰਟੀ 14 ਦਸੰਬਰ ਨੂੰ ਦਿੱਲੀ ਵਿਖੇ ਕਰੇਗੀ 'ਭਾਰਤ ਬਚਾਓ' ਰੈਲੀ- ਸੁਨੀਲ ਜਾਖੜ ਜੋਧਾਂ ਵਿਖੇ ਇਨਕਲਾਬੀ ਜਥੇਬੰਦੀਆਂ ਨੇ ਕੀਤਾ ਦੇਸ ਦੀਆ ਸਰਕਾਰਾਂ ਖਿਲਾਫ਼ ਰੋਸ ਪ੍ਰਦਰਸ਼ਨ ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਯੂਨਾਈਟਡ ਨੇਸ਼ਨਸ 'ਚ ਰਿਪੋਰਟ ਦਰਜ ਕਰਵਾਈ ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ
-
-
-