Wednesday, December 11, 2019
FOLLOW US ON

News

ਪਰਾਲੀ ਬਚਾਓ, ਫਸਲ ਵਧਾਓ ਦੇ ਤਹਿਤ ਕਰਵਾਇਆ ਗਿਆ ਪੋ੍ਗਰਾਮ

November 22, 2019 07:39 PM

ਪਰਾਲੀ ਬਚਾਓ, ਫਸਲ ਵਧਾਓ ਦੇ ਤਹਿਤ ਕਰਵਾਇਆ ਗਿਆ ਪੋ੍ਗਰਾਮ

ਮਾਨਸਾ ( ਤਰਸੇਮ ਸਿੰਘ ਫਰੰਡ ) ਮਾਲਵਾ ਲੋਕਹਿਤ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਨਬਾਰਡ ਦੇ ਸਹਿਯੋਗ ਨਾਲ ਇੱਕ ਪਰੋਗਰਾਮ ਗਰੈਂਡ ਹੋਟਲ ਮਾਨਸਾ ਵਿੱਚ ਕਰਵਾਇਆ ਗਿਆ। ਇਹ ਪਰੋਗਰਾਮ ਪਰਾਲੀ ਬਚਾਓ, ਫਸਲ ਵਧਾਓ ਅਭਿਮਾਨ ਦੇ ਤਹਿਤ ਕਰਵਾਇਆ ਗਿਆ। ਇਸ ਪਰੋਗਰਾਮ ਵਿੱਚ ਪਰਾਲੀ ਨਾ ਜਲਾਉਣ ਵਾਲੇ ਕਲੱਬਾਂ ਅਤੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਕਿਸਾਨਾਂ ਤੋਂ ਪਰਾਲੀ ਦੇ ਹੱਲ ਵੀ ਸੁਝਾਅ ਵੀ ਲਏ ਗਏ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਹੱਲ ਕੱਢਿਆ ਜਾ ਸਕੇ।ਨਬਾਰਡ ਦੇ ਜਿਲ੍ਹਾਂ ਅਧਿਕਾਰੀ ਸੀ. ਆਰ. ਠਾਕੁਰ ਨੇ ਕਿਹਾ ਕਿ ਨਬਾਰਡ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਨਾ ਜਲਾਉਣ ਲਈ ਜਾਗਰੂਕਤਾ ਕੈਂਪ ਲਗਾਏ ਗਏ ਸਨ। ਜਿਨ੍ਹਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕੀਤਾ ਗਿਆ ਸੀ। ਨਾਲ ਹੀ ਉਨ੍ਹਾਂ ਨੇ ਨਬਾਰਡ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਬੀ. ਐੱਸ. ਰੇਖੀ ਨੇ ਵੀ ਆਰ. ਸੈਟੀ. ਮਾਨਸਾ ਦੁਆਰਾ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਦੱਸਿਆ, ਤਾਂ ਜੋ ਨੌਜਵਾਨ ਸਵੈ ਰੁਜਗਾਰ ਚਲਾ ਸਕਣ। ਅਮਨ ਹੀਰਕੇ ਅਤੇ ਜੱਗਾ ਅਲੀਸੇਰ ਸਟੇਟ ਐਵਾਰਡੀ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਖੁਦ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ। ਸੰਸਥਾ ਦੇ ਸੈਕਟਰੀ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਿੰਡਾਂ ਵਿੱਚ ਕਰਵਾਏ ਗਏ ਸਦ ਜਾਗਰੂਕਤਾ ਕੈਂਪਾਂ ਵਿੱਚ ਪਿੰਡਾਂ ਵਿੱਚ ਕਿਸਾਨਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਅਤੇ ਮੁਸ਼ਕਲਾਂ ਬਾਰੇ ਵੀ ਦੱਸਿਆ। ਜੋ ਕਿ ਇਸ ਪਰੋਗਰਾਮ ਵਿੱਚ ਕਿਸਾਨਾਂ ਨਾਲ ਸਾਝੇ ਵੀ ਕੀਤੇ ਗਏ। ਵੱਖ-ਵੱਖ ਕਲੱਬਾਂ ਦੇ ਨੁਮਿੰਦਿਆ ਨੇ ਵੀ ਅਪਣੇ ਅਪਣੇ ਵਿਚਾਰ ਪੇਸ਼ ਕੀਤੇ ਗਏ। ਕਲੱਬਾਂ ਦੁਆਰਾ ਵੀ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕੀਤਾ ਗਿਆ ਸੀ। ਕਲੱਬ ਪ੍ਧਾਨ ਵੀਰ ਸਿੰਘ ਬੋੜਾਵਾਲ, ਹਰਪ੍ਰੀਤ ਸਿੰਘ ਬੁਰਜ ਢਿਲਵਾਂ, ਜੀਵਨ ਸਿੰਘ ਖੋਖਰ ਕਲਾ, ਸੁਖਜੀਤ ਸਿੰਘ ਬੀਰੋਕੇ ਕਲਾ,  ਮਨਪ੍ਰੀਤ ਕਲੱਬ ਗੇਹਲੇ,ਕਲੱਬ ਬੁਰਜ ਰਾਠੀ, ਦੀਦਾਰ ਮਾਨ ਭੈਣੀਬਾਘਾ, ਸੁਖਚੈਨ ਸਿੰਘ ਮੈਬਰ ਬਲਾਕ ਸੰਮਤੀ, ਬਿਸਾਖਾ ਸਿੰਘ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।

Have something to say? Post your comment

More News News

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ ਵਿਰਸਾ ਬੋਲ ਪਿਆ •••ਪੰਜ਼ੀਰੀ•/ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਕਾਂਗਰਸ ਪਾਰਟੀ 14 ਦਸੰਬਰ ਨੂੰ ਦਿੱਲੀ ਵਿਖੇ ਕਰੇਗੀ 'ਭਾਰਤ ਬਚਾਓ' ਰੈਲੀ- ਸੁਨੀਲ ਜਾਖੜ ਜੋਧਾਂ ਵਿਖੇ ਇਨਕਲਾਬੀ ਜਥੇਬੰਦੀਆਂ ਨੇ ਕੀਤਾ ਦੇਸ ਦੀਆ ਸਰਕਾਰਾਂ ਖਿਲਾਫ਼ ਰੋਸ ਪ੍ਰਦਰਸ਼ਨ ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਯੂਨਾਈਟਡ ਨੇਸ਼ਨਸ 'ਚ ਰਿਪੋਰਟ ਦਰਜ ਕਰਵਾਈ ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ
-
-
-