Wednesday, December 11, 2019
FOLLOW US ON

News

ਮਾਨਸਾ ਸ਼ਹਿਰ ਵਿੱਚ ਵਾਟਰ ਵਰਕਸ ਪਾਰਕ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਕੀਤਾ ਗਿਆ ਅੱਖੋਂ ਪਰੋਖੇ

November 22, 2019 07:52 PM
  • ਮਾਨਸਾ ਸ਼ਹਿਰ ਵਿੱਚ ਵਾਟਰ ਵਰਕਸ ਪਾਰਕ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਕੀਤਾ ਗਿਆ ਅੱਖੋਂ ਪਰੋਖੇ

ਮਾਨਸਾ 22 ਨਵੰਬਰ (ਤਰਸੇਮ ਸਿੰਘ ਫਰੰਡ )  ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ, ਉਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੰਜਾਬ ਵਿੱਚ ਸਾਰੇ ਸਾਇਨ ਬੋਰਡ, ਉਦਘਾਟਨੀ ਬੋਰਡ ਅਤੇ ਹੋਰ ਸਰਕਾਰੀ ਨਿਸ਼ਾਨੀਆਂ ਉੱਪਰ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦਿੱਤਾ ਜਾਵੇਗਾ ਪਰ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ 550 ਸਾਲਾ ਕੌਰੀਡੋਰ ਦੇ ਉਦਘਾਟਨ ਸਮੇਂ ਪੰਜਾਬੀ ਭਾਸ਼ਾ ਨੂੰ ਉਦਘਾਟਨੀ ਬੋਰਡ ਉੱਪਰ ਥਾਂ ਨਹੀਂ ਦਿੱਤੀ ਗਈ ਸੀ ਪਰ ਬਾਅਦ ਵਿੱਚ ਇਸ ਗਲਤੀ ਨੂੰ ਸੁਧਾਰਦੇ ਹੋਏ ਪੰਜਾਬੀ ਭਾਸ਼ਾ ਨੂੰ ਉਦਘਾਟਨੀ ਬੋਰਡ ਉੱਪਰ ਪਹਿਲਾ ਸਥਾਨ ਦਿਤਾ ਗਿਆ ਪਰੰਤੂ ਅੱਜ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਮਾਨਸਾ ਵਿੱਚ ਜੋ ਵਾਟਰ ਵਰਕਸ ਵਿਖੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ, ਉਸ ਦੇ ਮੁੱਖ ਦਰਵਾਜੇ ਉੱਪਰ ਲਗਾਏ ਗਏ ਬੋਰਡ ’ਤੇ ਪਾਰਕ ਦਾ ਨਾਮ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਾਟਰ ਵਰਕਸ ਵਿੱਚ ਪਹਿਲਾਂ ਚੱਲ ਰਹੇ ਪਾਰਕ ਦਾ ਨਾਮ ਗੁਰੂ ਨਾਨਕ ਪਾਰਕ ਸੀ । ਜਿੱਥੇ ਸੰਸਾਰ ਭਰ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ, ਉੱਪਰ ਮਾਨਸਾ ਸ਼ਹਿਰ ਵਿੱਚ ਬਣੇ ਪਾਰਕ ਦਾ ਨਾਮ ਗੁਰੂ ਨਾਨਕ ਪਾਰਕ ਤੋਂ ਬਦਲ ਕੇ ‘‘ਦਾ ਸੈਂਟਰਲ ਪਾਰਕ” ਰੱਖ ਦਿੱਤਾ ਗਿਆ ਹੈ ਜਿਸ ਨਾਲ ਮਾਂ ਬੋਲੀ ਪੰਜਾਬੀ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਇਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ। ਇਸ ਸਬੰਧੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਦੇ ਕਨਵੀਨਰ ਹਰਬਖਸ਼ ਸਿੰਘ ਗਰੇਵਾਲ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਫੋਨ ’ਤੇ ਰੋਸ ਜਤਾਉਂਦੇ ਹੋਏ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ । ਪੰਜਾਬੀ ਪਸਾਰ ਭਾਈਚਾਰਾ ਮੰਗ ਕਰਦਾ ਹੈ ਕਿ ਇਸ ਗਲਤੀ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਇਸ ਪਾਰਕ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਜਾਵੇ।

Have something to say? Post your comment

More News News

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ ਵਿਰਸਾ ਬੋਲ ਪਿਆ •••ਪੰਜ਼ੀਰੀ•/ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਕਾਂਗਰਸ ਪਾਰਟੀ 14 ਦਸੰਬਰ ਨੂੰ ਦਿੱਲੀ ਵਿਖੇ ਕਰੇਗੀ 'ਭਾਰਤ ਬਚਾਓ' ਰੈਲੀ- ਸੁਨੀਲ ਜਾਖੜ ਜੋਧਾਂ ਵਿਖੇ ਇਨਕਲਾਬੀ ਜਥੇਬੰਦੀਆਂ ਨੇ ਕੀਤਾ ਦੇਸ ਦੀਆ ਸਰਕਾਰਾਂ ਖਿਲਾਫ਼ ਰੋਸ ਪ੍ਰਦਰਸ਼ਨ ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਯੂਨਾਈਟਡ ਨੇਸ਼ਨਸ 'ਚ ਰਿਪੋਰਟ ਦਰਜ ਕਰਵਾਈ ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ
-
-
-