Poem

ਸੋਨੇ ਦੀ ਚਿੜੀ / ~ ਪ੍ਰੋ. ਨਵ ਸੰਗੀਤ ਸਿੰਘ

January 18, 2020 07:52 PM
prof nav sangeet singh
ਸੋਨੇ ਦੀ ਚਿੜੀ 
                             ************
                                          ~  ਪ੍ਰੋ. ਨਵ ਸੰਗੀਤ ਸਿੰਘ
 
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। 
ਤਿੰਨ- ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ।
 
ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼- ਸੇਵਾ ਦਾ ਢੰਗ ਦਿੱਤਾ।
ਇੱਕ- ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ ਉਗਾਉਣਾ ਹੈ। ਭਾਰਤ ਦੇਸ਼ ਨੂੰ...
 
ਸਾਰੇ ਧਰਮ ਹੀ ਉੱਚੇ- ਸੁੱਚੇ, ਸਾਰੇ ਰੰਗ ਹੀ ਚੰਗੇ ਨੇ। 
ਇੱਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ- ਬਿਰੰਗੇ ਨੇ।
ਗਲੀ- ਗਲੀ ਵਿਚ ਜਾ ਕੇ ਸਭ ਨੂੰ, ਨਵ-ਸੰਗੀਤ ਸੁਣਾਉਣਾ ਹੈ। ਭਾਰਤ ਦੇਸ਼ ਨੂੰ...
 
ਕਵੀ- ਕਵੀਸ਼ਰਾਂ, ਸਾਹਿਤਕਾਰਾਂ ਨੇ, ਐਸੀ ਕਲਮ ਚਲਾਈ ਹੈ। ਆਪੋ- ਆਪਣੀ ਭਾਸ਼ਾ ਵਿੱਚ, ਏਕੇ ਦੀ ਜਾਚ ਸਿਖਾਈ ਹੈ।
ਭੁੱਲਿਆਂ ਤੇ ਰੁੱਸਿਆਂ ਹੋਇਆਂ ਨੂੰ, ਮਾਨਵ- ਪਾਠ ਪੜ੍ਹਾਉਣਾ ਹੈ। ਭਾਰਤ ਦੇਸ਼ ਨੂੰ...
 
ਇਸ ਧਰਤੀ ਤੇ ਰਲ਼ ਕੇ ਰਹਿੰਦੇ, ਮੁਸਲਿਮ, ਸਿੱਖ ਜਾਂ ਹਿੰਦੂ ਨੇ।
ਸਾਂਝ ਇਨ੍ਹਾਂ ਵਿੱਚ ਪੱਕੀ- ਪੀਡੀ, ਹਿੰਦ- ਗਗਨ ਦੇ ਇੰਦੂ ਨੇ।
ਏਕੇ ਵਿੱਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਉਣਾ ਹੈ।
ਭਾਰਤ ਦੇਸ਼ ਨੂੰ...
 
ਧਰਤ ਨੂੰ ਰੱਖੀਏ ਹਰੀ- ਭਰੀ ਤੇ, ਨਸ਼ਿਆਂ ਤੋਂ ਬੱਸ ਦੂਰ ਰਹੀਏ। ਮੰਦਾ ਬੋਲ ਨਾ ਮੂੰਹੋਂ ਕੱਢੀਏ, ਨਾਲ ਮੁਹੱਬਤ ਮਿਲ ਬਹੀਏ।
ਨਾਲ 'ਰੂਹੀ' ਦੇ 'ਕੱਠੇ ਹੋ ਕੇ, ਗੀਤ ਆਜ਼ਾਦੀ ਗਾਉਣਾ ਹੈ।
ਭਾਰਤ ਦੇਸ਼ ਨੂੰ...
 
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ- ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। 
<><>   <><>   <><>   <><>   <><>   <><>   <>
 
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 
    (ਬਠਿੰਡਾ)  9417692015. 
Have something to say? Post your comment