Poem

ਸਿਰਨਾਵਾਂ/ਸੰਮਾਂ ਲੁਧਿਆਣਵੀਂ

January 20, 2020 05:51 PM
ਸਿਰਨਾਵਾਂ/ਸੰਮਾਂ ਲੁਧਿਆਣਵੀਂ 
 
ਮਨ ਦੇ ਪੈਂਡੇ ਤੁਰਿਆ ਸੀ ਜਦ 
ਵੱਖਰਾ ਵਿੱਚ ਕੁੱਝ ਰਾਹਵਾਂ ਮਿਲਿਆਂ 
ਪੁੱਛ ਪੜਤਾਲ ਜ਼ਮੀਰ ਦੀ ਕੀਤੀ 
ਖ਼ੁਦ ਕੀ ! ਨਾ ਪਰਛਾਵਾਂ ਮਿਲੀਆਂ 
ਨਜ਼ਰ ਪਈ ਜਦ ਕਰੋਧ ‘ਤੇ ਮੇਰੀ 
ਬੈਠਾ ਨਾਲ ਗੁਨਾਹਾਂ ਮਿਲਿਆਂ 
ਸਿਦਕ ਜੂੜਿਆਂ ਹੰਕਾਰਾਂ ਨੇ 
ਸੱਚ ਵੀਂ ਨਾਲ ਸਜ਼ਾਵਾਂ ਮਿਲਿਆਂ 
ਲੋਭ ਨੇ ਮੌਹ ਕੁੱਝ ਜਿਆਦਾ ਕੀਤਾ 
ਘੁੱਟ ਕੇ ਗੱਲ੍ਹ ਪਾ ਬਾਹਵਾਂ ਮਿਲਿਆਂ 
ਕਾਮ ਸੀ ਚੁੱਕੀ ਗੱਠੜੀ ਫਿਰਦਾ
ਭਰਿਆ ਨਾਲ ਇਛਾਵਾਂ ਮਿਲਿਆਂ 
ਜੋ ਬੰਦੇ ਦਾ ਅਸਲ ਚ, ਹੁੰਦਾ 
ਕਿਧਰੇ ਨਾ ਸਿਰਨਾਵਾਂ ਮਿਲਿਆਂ 
 
         —ਸੰਮਾਂ ਲੁਧਿਆਣਵੀਂ 
                ਦੁਬੱਈ 
Have something to say? Post your comment