Poem

ਕਵਿਤਾ/ਮੱਖਣ ਸ਼ੇਰੋਂ ਵਾਲਾ

January 20, 2020 05:54 PM
ਕਵਿਤਾ/ਮੱਖਣ ਸ਼ੇਰੋਂ ਵਾਲਾ
 
ਗੰਦਾ ਸਿਸਟਮ ,ਲਿੱਬੜੇ ਹਲਾਤ ,ਗਲ ਤੇ ਗੋਡਾ ਆਪਣੇ ਧਰੀ ਬੈਠੇ ਪੰਜਾਬ ਦੇ ,
ਨਬਜ਼ ਕੱਟ ਦਿੱਤੀ,ਜੀਭ ਮਚਾ ਛੱਡੀ,ਲੱਤਾਂ ਤੋਂ ਲੰਗੜਾ,ਅੱਖਾਂ ਚ ਤੇਜਾਬ ਏ,
ਜਵਾਨੀ ਕੂੜ,ਬੁਢਾਪਾ ਰੁਲਦਾ,ਰੁਜ਼ਗਾਰ ਖਤਮ ਆ ਤੇ ਨਸ਼ਾ ਸਰੇਆਮ ਏ,
ਇੱਜ਼ਤ ਰੁਲਦੀ,ਬਲਾਤਕਾਰ,ਕਾਤਿਲ ਵਾਧੂ ਮਜਦੂਰ ਦਾ ਹੱਕ ਮਰੇ ਨਿੱਤ ਚੜਦੇ ਦਿਨ,
ਵਿਹੜਿਆਂ ਚ ਸੱਥਰ,ਸੱਥਾਂ ਖਾਲੀ,ਸਿਵਿਆਂ ਚ ਰੌਣਕਾਂ,ਦੀਵੇ ਗੁੱਲ ਕਾਲਜੇ ਜਲਦੇ,
ਸੋਨੇ ਦੀ ਚਿੜੀ,ਸਿਆਸੀ ਕਾਵਾਂ ਨੇ ਨੋਚ ਕੇ ਖਾ ਲਈ,ਨਿਗਲ ਗਏ ਵਿਰਾਸਤ ਨੂੰ,
ਬਾਣੀ ਰੋਲੀ,ਲਾਹਨਤੀਂ ਗੱਦਿਆਂ ਤੇ ਪੰਜਾਬ ਮੱਚ ਰਿਹਾ ਰਾਖੇ ਵਿਦੇਸ਼ਾਂ ਚ,,
ਧਰਮਾਂ ਦੀ ਆੜ,ਸਿਆਸਤ ਦੀ ਪਾੜ,ਚਮਚਾਗਿਰੀ ਚ ਰੰਗੇ ਫੋਕੇ  ਨਾਂ ਦੇ ਮਰਦ,
ਮਾਵਾਂ ਰੋ ਰੋ ਅੰਨੀਆਂ,ਬਾਪੂ ਕਮਲੇ ਹੋਏ,ਜਵਾਕ ਯਤੀਮ ਹੋਏ,ਚੁੱਲੇ ਘਾਹ,
ਮੱਖਣ ਸ਼ਿਆਂ ਫਿਰ ਵੀ ਮੁੱਛ ਖੜੀ ਸਾਡੀ,ਅੱਣਖ ਸਿਰੇ,ਬੇਸ਼ੱਕ ਜ਼ਮੀਰਾਂ ਮੋਈਆਂ ਨੇ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ 
ਸੰਪਰਕ98787-98726
Have something to say? Post your comment