News

ਪਰਵਿੰਦਰ ਭੋਲਾ ਦਾ ਟਰੈਕ ‘ਮੱਥੇ ਵਾਲੇ ਲੇਖ’, 25 ਜਨਵਰੀ ਨੂੰ ਹੋਵੇਗਾ ਰਿਲੀਜ਼

January 23, 2020 12:48 AM

ਪਰਵਿੰਦਰ ਭੋਲਾ ਦਾ ਟਰੈਕ ‘ਮੱਥੇ ਵਾਲੇ ਲੇਖ’, 25 ਜਨਵਰੀ ਨੂੰ ਹੋਵੇਗਾ ਰਿਲੀਜ਼

ਬਠਿੰਡਾ 22 ਜਨਵਰੀ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਬੁਲੰਦ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਪਰਵਿੰਦਰ ਭੋਲਾ ਦਾ ਨਵਾਂ ਟਰੈਕ ‘ਮੱਥੇ ਵਾਲੇ ਲੇਖ’, ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਤੇ ਬੇਅੰਤ ਬਰਾੜ ਜੀ ਦੀ ਪੇਸ਼ਕਸ਼ ਹੇਠ 25 ਜਨਵਰੀ ਨੂੰ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਪ੍ਰੋਡਿਊਸਰ ਤੇ ਗੀਤਕਾਰ ਬਾਲੀ ਬੱਸੀਆ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਖੁਦ ਦੇ ਲਿਖੇ ਸ਼ਬਦਾਂ ਨੂੰ ਸੰਗੀਤਕਾਰ ਸਾਬੀ ਨੇ ਸੰਗੀਤ-ਬੱਧ ਕਰਿਆ ਹੈ। ਕਾਕਾ ਕਲੇਰ ਯੂ ਐਸ ਏ, ਦਰਸਨ ਬੁੱਟਰ ਯੂ ਐਸ ਏ, ਰਾਜ ਢਿੱਲੋਂ ਯੂ ਐਸ ਏ, ਜੋਤ ਉੱਪਲ ਕਨੇਡਾ, ਨਿੰਮਾ ਪੱਖੀ ਕਲਾਂ ਅਤੇ ਅਭੀਜੋਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ, ਇਸ ਪ੍ਰੋਜੈਕਟ ਦਾ ਵੀਡੀਓ ਸੋਨੂੰ ਬੋਪਾਰਾਏ ਜੀ ਨੇ ਆਪਣੀ ਟੀਮ ਡੀ ਓ ਪੀ ਤੇ ਐਡੀਟਿੰਗ ਵਿੱਕੀ ਜੇਜ਼ੀ, ਪ੍ਰੋਡਕਸ਼ਨ ਬੀ ਗੁਨਤਾਜ ਤੇ ਡਾਇਰੈਕਟਰ ਟੀਮ ਇਲਾਹੀ ਨਾਲ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ, ਜੋ ਹਰ ਵਰਗ ਦੀ ਪਸੰਦ ਬਣੇਗਾ। ਮਿਸਟਰ ਸਨਰੀ ਦੀ ਪੋਸਟਰ ਡੀਜਾਈਨ ਵੀ ਬਾਕਮਾਲ ਹੈ। ਇਸ ਟਰੈਕ ਨੂੰ ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਵੱਲੋਂ ਆਪਣੇ ਯੂ-ਟਿਊਬ ਚੈਨਲ ਅਤੇ ਸ਼ੋਸ਼ਲ ਸਾਈਟਾਂ ‘ਤੇ ਵੀ ਅੱਪਲੋਡ ਕੀਤਾ ਜਾਵੇਗਾ, ਜਿੱਥੋਂ ਇਹਨਾਂ ਦੇ ਚਾਹੁੰਣ ਵਾਲੇ ਇਸ ਗੀਤ ਦਾ ਆਨੰਦ ਵੀ ਮਾਣ ਸਕਣਗੇ। ਇਸ ਤੋਂ ਇਲਾਵਾ ਵੱਖ-ਵੱਖ ਚੈਨਲਾਂ ਦਾ ਵੀ ਸਿੰਗਾਰ ਬਣੇਗਾ।

Have something to say? Post your comment

More News News

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ* ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ* ਉੱਤਰੀ ਕੈਲੀਫੋਰਨੀਆ ਦੇ ਇੱਕ ਟੈਕਸੀ ਡਰਾਈਵਰ ਨੇ ਕਿਵੇਂ ਇੱਕ ਬਜ਼ੁਰਗ ਅੋਰਤ ਨੂੰ 25,000 ਡਾਲਰ ਦੇ ਘੁਟਾਲੇ ਤੋਂ ਬਚਾਇਆ ਮੈਰੀਲੈਂਡ ਦੇ ਪਹਿਲੇ ਐਜੂਕੇਸ਼ਨ ਇੰਸਪੈਕਟਰ ਜਨਰਲ ਦੀ ਨਿਯੁਕਤੀ ਦੀ ਘੋਸ਼ਣਾ ਰਾਜਪਾਲ ਨੇ ਕੀਤੀ ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ। ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ दांतों के कैंप में 206 मरीजों का किया चेकअप ।
-
-
-