News

ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ

January 23, 2020 07:19 PM
ਭਾਰਤੀ ਕੁੜੀਆਂ ਦੀ ਹਾਕੀ ਟੀਮ ਔਕਲੈਂਡ ਹਵਾਈ ਅੱਡੇ ਉਤੇ ਸਾਂਝੀ ਤਸਵੀਰ ਖਿਚਵਾਉਂਦਿਆਂ।

ਭਾਰਤੀ ਹਾਕੀ ਕੁੜੀਆਂ-ਸਵਾਗਤ ਹੈ ਜੀ 
ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ


ਔਕਲੈਂਡ 23 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੇ ਵਿਚ ਭਾਰਤੀ ਕੁੜੀਆਂ ਦੀ ਰਾਸ਼ਟਰੀ ਟੀਮ ਵਿਸ਼ਵ ਪੱਧਰ ਉਤੇ 9ਵੇਂ ਸਥਾਨ ਉਤੇ ਚੱਲ ਰਹੀ ਹੈ ਜਦ ਕਿ ਨਿਊਜ਼ੀਲੈਂਡ 6ਵੇਂ ਨੰਬਰ ਉਤੇ ਹੈ। ਅੱਜ ਭਾਰਤੀ ਹਾਕੀ ਕੁੜੀਆਂ ਦੀ ਟੀਮ ਲਗਪਗ 1.30 ਵਜੇ ਔਕਲੈਂਡ ਅੰਤਰਰਾਸ਼ਟਰੀ ਉਤੇ ਪਹੁੰਚੀਆਂ ਅਤੇ ਸਵਾਗਤੀ ਦੁਆਰ ਉਤੇ ਉਨ੍ਹਾਂ ਦਾ ਪ੍ਰਸੰਸ਼ਕੰ ਅਤੇ ਪੰਜਾਬੀ ਮੀਡੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਖੇਡ ਦਲ ਦੇ ਵਿਚ ਖਿਡਾਰਣਾਂ ਸਮੇਤ ਕੁੱਲ 27 ਮੈਂਬਰ ਹਨ।  ਟੀਮ ਦੀ ਕੈਪਟਨ ਹਰਿਆਣਾ ਦੀ ਫਾਰਵਾਰਡ ਸਟਾਰ ਰਾਣੀ ਰਾਪਮਾਲ ਹੈ ਤੇ ਉਪ ਕੈਪਟਨ ਸਵਿਤਾ ਹੈ।। ਟੀਮ ਦੇ ਵਿਚ ਪੰਜਾਬੀ ਕੁੜੀਆਂ ਗੁਰਜੀਤ ਕੌਰ, ਨਵਨੀਤ ਕੌਰ, ਨਵਜੋਤ ਕੌਰ, ਮੋਨਿਕਾ ਤੋਂ ਇਲਾਵਾ ਰਜਨੀ, ਦੀਪ ਗ੍ਰੇਸ ਇਕਾ, ਰੀਨਾ ਖੋਖਰ, ਸਲੀਨਾ, ਸੁਸ਼ੀਲਾ, ਨਿਸ਼ਾ, ਨਮਿਤਾ, ਉਦੀਤਾ, ਲੀਲੀਮਾ, ਸੋਨਿਕਾ, ਸ਼ਰਮੀਲਾ ਦੇਵੀ, ਲਾਲੇਰਮਸਿਆਮੀ, ਵੰਦਨਾ ਕਟਾਰੀਆ ਆਦਿ ਸ਼ਾਮਿਲ ਹਨ। ਪਹਿਲਾ ਮੈਚ 25 ਜਨਵਰੀ ਨੂੰ ਦੁਪਹਿਰ 1 ਵਜੇ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਦੇ ਨਾਲ, ਦੂਜਾ ਮੈਚ 27 ਜਨਵਰੀ ਨੂੰ ਬਲੈਕ ਸਟਿੱਕਸ ਵੋਮੈਨ ਦੇ ਨਾਲ 1 ਵਜੇ, ਤੀਜਾ ਮੈਚ 29 ਜਨਵਰੀ ਨੂੰ  ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਦੇ ਨਾਲ 1 ਵਜੇ ਹੋਵੇਗਾ। ਇਹ ਸਾਰੇ ਨੈਸ਼ਨਲ ਹਾਕੀ ਸੈਂਟਰ ਐਲਬਨੀ ਵਿਖੇ ਹੋਣਗੇ। ਚੌਥਾ ਮੈਚ 4 ਫਰਵਰੀ ਨੂੰ ਬ੍ਰਿਟੇਨ ਦੇ ਨਾਲ ਹੋਵੇਗਾ ਅਤੇ ਪੰਜਵਾਂ ਤੇ ਆਖਰੀ ਮੈਚ 5 ਫਰਵਰੀ ਨੂੰ ਨਿਊਜ਼ੀਲੈਂਡ ਦੇ ਨਾਲ ਹੋਵੇਗਾ।Have something to say? Post your comment

More News News

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ* ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ* ਉੱਤਰੀ ਕੈਲੀਫੋਰਨੀਆ ਦੇ ਇੱਕ ਟੈਕਸੀ ਡਰਾਈਵਰ ਨੇ ਕਿਵੇਂ ਇੱਕ ਬਜ਼ੁਰਗ ਅੋਰਤ ਨੂੰ 25,000 ਡਾਲਰ ਦੇ ਘੁਟਾਲੇ ਤੋਂ ਬਚਾਇਆ ਮੈਰੀਲੈਂਡ ਦੇ ਪਹਿਲੇ ਐਜੂਕੇਸ਼ਨ ਇੰਸਪੈਕਟਰ ਜਨਰਲ ਦੀ ਨਿਯੁਕਤੀ ਦੀ ਘੋਸ਼ਣਾ ਰਾਜਪਾਲ ਨੇ ਕੀਤੀ ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ। ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ दांतों के कैंप में 206 मरीजों का किया चेकअप ।
-
-
-