News

ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ'

January 23, 2020 07:23 PM
ਜਗਮੀਤ ਸਿੰਘ ਵੜੈਚ ਜੇ. ਪੀ. ਦੀ ਸਹੁੰ ਚੁੱਕਣ ਬਾਅਦ ਆਪਣੇ ਵੱਡੇ ਭਰਾ ਨਰਿੰਦਰ ਸਿੰਘ ਵੜੈਚ ਦੇ ਨਾਲ।

ਜੇ.ਪੀ.: ਸਮਾਜ ਸੇਵਾ ਦਾ ਇਕ ਰੰਗ
ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ'


ਔਕਲੈਂਡ 23 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਬਹੁਤ ਸਾਰੇ ਭਾਰਤੀ ਵਿਦਿਆਰਥੀ ਜਿੱਥੇ ਨਿਊਜ਼ੀਲੈਂਡ ਆ ਕੇ ਉਚ ਦਰਜੇ ਦੀ ਪੜ੍ਹਾਈ ਕਰਕੇ ਚੰਗੀਆਂ ਨੌਕਰੀਆਂ 'ਤੇ ਲੈ ਕੇ ਸੈਟਲ ਹੋ ਰਹੇ ਹਨ ਉਥੇ ਕੁਝ ਲੜਕੇ ਇਸ ਦੇਸ਼ ਨੂੰ ਕੁਝ ਸਮਾਜ ਸੇਵਾ ਦੇ ਰਾਹੀਂ ਵਾਪਿਸ ਵੀ ਦੇਣਾ ਚਾਹੁੰਦੇ ਹਨ। ਨਿਊਜ਼ੀਲੈਂਡ ਦੇ ਵਿਚ ਜੇ.ਪੀ. (ਜਸਟਿਸ ਆਫ ਪੀਸ' ਬਨਣਾ ਵੀ ਇਕ ਸੇਵਾ ਹੈ ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਇਕ ਹੋਰ ਪੰਜਾਬੀ ਮੂਲ ਦਾ 24 ਸਾਲਾ ਨੌਜਵਾਨ ਜਗਮੀਤ ਸਿੰਘ ਵੜੈਚ ਅੱਜ ਜਸਟਿਸ ਆਫ ਦਾ ਪੀਸ ਬਣ ਗਿਆ। ਭਾਰਤੀ ਕਮਿਊਨਿਟੀ ਦੇ ਵਿਚ ਇਹ ਐਨੀ ਘੱਟ ਉਮਰ ਦਾ ਪਹਿਲਾ ਨੌਜਵਾਨ ਹੋਏਗਾ ਜੋ ਜੇ.ਪੀ. ਬਨਣ ਜਾ ਰਿਹਾ ਹੈ।
18 ਸਾਲ ਦੀ ਉਮਰ ਦੇ ਵਿਚ  ਇਹ ਨੌਜਵਾਨ ਅਕਤੂਬਰ 2014 ਦੇ ਵਿਚ ਇਥੇ ਪੜ੍ਹਨ ਆਇਆ ਸੀ। ਪਿੰਡ ਕੁਮਾਰ ਮਾਜਰਾ ਸਰੱਹਦੀ ਖੇਤਰ ਹਰਿਆਣਾ-ਪੰਜਾਬ ਦਾ ਇਹ ਨੌਜਵਾਨ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਦਾ ਹੈ ਤੇ ਪਰਿਵਾਰ ਰਾਜਨੀਤਕ ਪਿਛੋਕੜ ਰੱਖਦਾ ਹੈ ਤੇ ਸਰਪੰਚਾਂ ਦਾ ਪਰਿਵਾਰ ਕਹਾਉਂਦਾ ਹੈ। ਪਿਤਾ ਸ. ਹੋਸ਼ਿਆਰ ਸਿੰਘ ਪਿੰਡ ਦੇ ਨੰਬਰਦਾਰ ਹਨ ਤੇ ਵੱਡਾ ਚਚੇਰਾ ਭਰਾ ਨਰਿੰਦਰ ਸਿੰਘ ਵੜੈਚ ਕ੍ਰਾਈਸਟਚਰਚ ਦੇ ਵਿਚ ਪਹਿਲਾਂ ਹੀ ਸਮਾਜਿਕ ਕਾਰਜਾਂ ਵਿਚ ਜੁਟਿਆ ਹੋਇਆ ਹੈ। ਅੱਜ ਇਸ ਨੌਜਵਾਨ ਨੂੰ ਜ਼ਿਲ੍ਹਾ ਅਦਾਲਤ ਦੇ ਵਿਚ ਮਾਣਯੋਗ ਜੱਜ ਸਾਹਿਬਾ ਨੇ ਜਸਟਿਸ ਆਫ ਦਾ ਪੀਸ ਦੀ ਸਹੁੰ ਚੁਕਾਈ। ਇਸ ਨੌਜਵਾਨ ਨੂੰ ਪੰਜਾਬੀ ਭਾਈਚਾਰੇ ਵੱਲੋਂ ਲੱਖ-ਲੱਖ ਵਧਾਈ।

Have something to say? Post your comment

More News News

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ* ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ* ਉੱਤਰੀ ਕੈਲੀਫੋਰਨੀਆ ਦੇ ਇੱਕ ਟੈਕਸੀ ਡਰਾਈਵਰ ਨੇ ਕਿਵੇਂ ਇੱਕ ਬਜ਼ੁਰਗ ਅੋਰਤ ਨੂੰ 25,000 ਡਾਲਰ ਦੇ ਘੁਟਾਲੇ ਤੋਂ ਬਚਾਇਆ ਮੈਰੀਲੈਂਡ ਦੇ ਪਹਿਲੇ ਐਜੂਕੇਸ਼ਨ ਇੰਸਪੈਕਟਰ ਜਨਰਲ ਦੀ ਨਿਯੁਕਤੀ ਦੀ ਘੋਸ਼ਣਾ ਰਾਜਪਾਲ ਨੇ ਕੀਤੀ ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ। ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ दांतों के कैंप में 206 मरीजों का किया चेकअप ।
-
-
-