News

ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ

January 23, 2020 07:30 PM

ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ

ਮਾਨਸਾ  23  ਜਨਵਰੀ  ( ਬਿਕਰਮ ਸਿੰਘ ਵਿੱਕੀ ) ਪੰਜਾਬੀ ਸੂਫੀ ਗਾਇਕੀ ਤੇ ਫੋਕ ਗਾਇਕੀ ਵਿੱਚ ਆਪਣਾ ਨਿਵੇਕਲਾ ਸਥਾਨ ਸਥਾਪਤ ਕਰਨ ਵਾਲੀ ਬੁਲੰਦ ਆਵਾਜ਼ ਦੀ ਮਾਲਕ ਗਾਇਕਾ ਰਜ਼ਾ ਹੀਰ ਆਪਣਾ ਨਵਾ ਧਾਰਮਿਕ ਗਾਣਾ "ਬਾਬਾ ਨਾਨਕ " ਲੈ ਕੇ ਜਲਦ ਹਾਜ਼ਰ ਹੋ ਰਹੀ । ਧਾਰਮਿਕ ਗਾਣੇ " ਬਾਬਾ ਨਾਨਕ"ਦੇ ਫ਼ਿਲਮਾਂਕਣ ਮੁਕੰਮਲ ਹੋਣ ਉਪਰੰਤ  ਜਾਣਕਾਰੀ ਦਿੰਦਿਆਂ ਰਜ਼ਾ ਹੀਰ ਦੇ ਗੁਰੂ ਤੇ ਸੰਗੀਤਕਾਰ ਰਾਜਿੰਦਰ ਸਦਿਉੜਾ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਰਜ਼ਾ ਦੇ ਗਾਣੇ ਦਾ ਫ਼ਿਲਮਾਂਕਣ ਅੱਜ ਗੁਰਦੁਆਰਾ ਸ੍ਰੀ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਵੀਡੀਓ ਡਾਇਰੈਕਟਰ ਰਾਜਿੰਦਰ ਵਿਰਕ ਦੀ ਟੀਂਮ ਵੱਲੋਂ ਸ਼ੂਟ ਮੁਕੰਮਲ ਕੀਤਾ ਗਿਆ ਹੈ। ਗਾਣੇ ਦੇ ਬੋਲ ਕਾਲਾ ਤੋਗਾਵਾਲਾ ਵੱਲੋਂ ਲਿਖੇ ਗਏ ਹਨ ,ਤੇ ਸੰਗੀਤਕ ਧੁੰਨਾ ਮੁਫ਼ਿਨ ਵੱਲੋਂ ਦਿੱਤੀਆਂ ਗਈਆਂ ਹਨ । ਗਾਣੇ ਵਿੱਚ ਜਸਵੀਰ ਸਿੰਘ , ਸਰਬਜੀਤ ਸਿੰਘ, ਰਾਜਦੀਪ ਸਿੰਘ, ਗਗਨ ਆਦਿ ਵੱਲੋਂ ਰੋਲ ਨਿਭਾਏ ਗਏ ਹਨ, ਗਾਣੇ ਦਾ ਐਡੀਟਿੰਗ ਅਮਨ ਵੱਲੋਂ ਕੀਤਾ ਗਿਆ ਹੈ । ਉਹਨਾਂ ਦੱਸਿਆਂ ਕਿ ਗਾਣਾ ਰਿਲੀਜ਼ ਹੁੰਦਿਆ ਸੋਸਲ ਸਾਇਟਾ ਦੇ ਨਾਲ ਨਾਲ ਪੰਜਾਬੀ ਸੰਗੀਤਕ ਚੈਨਲਾ ਤੇ ਦਿਖਾਇਆਂ ਜਾਵੇਗਾ । ਰਜ਼ਾ ਹੀਰ ਤੇ ਪੂਰੀ ਟੀਂਮ ਨੇ ਦਾਅਵਾ ਕੀਤਾ ਹੈ ਕਿ ਇਹ ਧਾਰਮਿਕ ਗਾਣਾ ਸ਼ਰੋਤਿਆਂ ਨੂੰ ਜਰੂਰ ਪਸੰਦ ਆਵੇਗਾ ਤੇ ਉਹਨਾਂ ਦੀਆਂ ਉਮੀਦਾ ਉੱਪਰ ਖਰ੍ਹਾ ਉਤਰੇਗਾ । ਆਉਣ ਵਾਲੇ ਦਿਨਾਂ ਵਿੱਚ ਰਜ਼ਾ ਹੀਰ ਆਪਣੇ ਹੋਰ ਗਾਣੇ ਸ਼ਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਕਰੇਗੀ ਤੇ  ਜਿਹਨਾਂ ਗਾਣਿਆਂ ਦਾ ਸੰਗੀਤ ਤਿਆਰ ਹੋ ਚੁੱਕਾ ਹੈ।

Have something to say? Post your comment

More News News

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ* ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ* ਉੱਤਰੀ ਕੈਲੀਫੋਰਨੀਆ ਦੇ ਇੱਕ ਟੈਕਸੀ ਡਰਾਈਵਰ ਨੇ ਕਿਵੇਂ ਇੱਕ ਬਜ਼ੁਰਗ ਅੋਰਤ ਨੂੰ 25,000 ਡਾਲਰ ਦੇ ਘੁਟਾਲੇ ਤੋਂ ਬਚਾਇਆ ਮੈਰੀਲੈਂਡ ਦੇ ਪਹਿਲੇ ਐਜੂਕੇਸ਼ਨ ਇੰਸਪੈਕਟਰ ਜਨਰਲ ਦੀ ਨਿਯੁਕਤੀ ਦੀ ਘੋਸ਼ਣਾ ਰਾਜਪਾਲ ਨੇ ਕੀਤੀ ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ। ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ दांतों के कैंप में 206 मरीजों का किया चेकअप ।
-
-
-