News

ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ

January 23, 2020 07:41 PM

ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ

ਮਾਨਸਾ 23 ਜਨਵਰੀ (ਤਰਸੇਮ ਸਿੰਘ ਫਰੰਡ) ਅੱਜ ਨਗਰ ਕੌਂਸਲ ਮਾਨਸਾ ਦੇ  ਰਿਟਾਇਰਡ ਮਿਉਂਸਪਲ ਇੰਪਲਾਈਜ਼ ਵਲੋਂ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਨਗਰ ਕੌਂਸਲ ਦੇ ਦਫਤਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ ਗਿਆ। ਪ੍ਰੈਸ ਦੇ ਨਾਮ ਜਾਰੀ ਸੰਦੇਸ਼ ਵਿੱਚ ਰਿਟਾਇਰਡ ਮਿਉਂਸਪਲ ਇੰਪਲਾਈਜ਼ ਫੈਡਰੇਸ਼ਨ ਮਾਨਸਾ ਦੇ ਪ੍ਰਧਾਨ ਮੁਲਤਾਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਦੇ ਰਿਟਾਇਰਡ ਕਰਮਚਾਰੀਆਂ ਦੀ ਮਾਹ ਨਵੰਬਰ ਅਤੇ ਦਸਬੰਰ 2019 ਦੀ ਪੈਨਸ਼ਨ ਅਜੇ ਤੱਕ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਜਮ੍ਹਾਂ ਕਰਵਾਈ ਗਈ ਹੈ ਹਾਲਾਂਕਿ ਇਸ ਬਾਰੇ ਉਹ ਵਾਰ ਵਾਰ ਲਿਖਤੀ ਅਤੇ ਜਬਾਨੀ ਬੇਨਤੀਆਂ ਕਰ ਚੁੱਕੇ ਹਨ। ਸਰਕਾਰ ਅਤੇ ਅਧਿਕਾਰੀਆਂ ਦੀ ਇਸ ਲਾਪਰਵਾਹੀ ਦੇ ਰੋਸ ਵਜੋਂ ਉਨ੍ਹਾਂ ਜਿਲ੍ਹੇ ਦੀਆਂ ਦੂਜੀਆਂ ਨਗਰ ਕੌਂਸਲਾਂ ਦੇ ਰਿਟਾਇਰਡ ਕਰਮਚਾਰੀਆਂ ਦੇ ਸਹਿਯੋਗ ਨਾਲ ਰੋਸ ਮੁਜ਼ਾਹਰਾ ਕਰਕੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਲੰਬਿਤ ਪਈ ਪੈਨਸ਼ਨ ਤੁਰੰਤ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ ਕਿਉਂਕਿ ਰਿਟਾਇਰਡ ਕਰਮਚਾਰੀ ਸਿਰਫ ਪੈਨਸ਼ਨ ਤੇ ਹੀ ਨਿਰਭਰ ਕਰਦੇ ਹਨ ਅਤੇ ਪੈਨਸ਼ਨ ਸਮੇਂ ਸਿਰ ਨਾ ਮਿਲਣ ਤੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਵਿੱਖ ਵਿੱਚ ਰਿਟਾਇਰਡ ਕਰਮਚਾਰੀਆਂ ਦੀ ਪੈਨਸ਼ਨ ਹਰ ਮਹੀਨੇ ਦੀ 7 ਤਾਰੀਖ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਰਿਟਾਇਰਡ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਉਨ੍ਹਾਂ ਦੀ ਲੰਬਿਤ ਪਈ ਪੈਨਸ਼ਨ ਤੁਰੰਤ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਾ ਕਰਵਾਈ ਗਈ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਗੇ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਮੁੱਖ ਸਲਾਹਕਾਰ ਰੂਪ ਚੰਦ ਪਰੋਚਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਰਿਟਾਇਰਡ ਕਰਮਚਾਰੀਆਂ ਦੀ ਇਸ ਜਾਇਜ਼ ਮੰਗ ਵੱਲ ਧਿਆਨ ਨਾਂ ਦਿੱਤਾ ਤਾਂ ਪੰਜਾਬ ਪੱਧਰ ’ਤੇ ਸੰਘਰਸ਼ ਆਰੰਭਿਆ ਜਾਵੇਗਾ। ਇਸ ਮੌਕੇ ਨਗਰ ਕੌਸਲ ਬੁਢਲਾਡਾ ਦੇ ਰਿਟਾਇਰਡ ਈ.ਓ. ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ, ਨਗਰ ਕੌਂਸਲ ਮੌੜ ਦੇ ਰਿਟਾਇਰਡ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀ, ਬਲਦੇਵ ਸਿੰਘ, ਧੂਫ ਸਿੰਘ ਤੋਂ ਇਲਾਵਾ ਰਿਟਾਇਰਡ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ । 

Have something to say? Post your comment

More News News

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ* ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ* ਉੱਤਰੀ ਕੈਲੀਫੋਰਨੀਆ ਦੇ ਇੱਕ ਟੈਕਸੀ ਡਰਾਈਵਰ ਨੇ ਕਿਵੇਂ ਇੱਕ ਬਜ਼ੁਰਗ ਅੋਰਤ ਨੂੰ 25,000 ਡਾਲਰ ਦੇ ਘੁਟਾਲੇ ਤੋਂ ਬਚਾਇਆ ਮੈਰੀਲੈਂਡ ਦੇ ਪਹਿਲੇ ਐਜੂਕੇਸ਼ਨ ਇੰਸਪੈਕਟਰ ਜਨਰਲ ਦੀ ਨਿਯੁਕਤੀ ਦੀ ਘੋਸ਼ਣਾ ਰਾਜਪਾਲ ਨੇ ਕੀਤੀ ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ। ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ दांतों के कैंप में 206 मरीजों का किया चेकअप ।
-
-
-