Poem

ਮਾਸੂਮ ਖੋਹੇ/ਮੱਖਣ ਸ਼ੇਰੋਂ ਵਾਲਾ

February 17, 2020 03:20 PM
ਮਾਸੂਮ ਖੋਹੇ/ਮੱਖਣ ਸ਼ੇਰੋਂ ਵਾਲਾ 
 
ਭੇਜ ਦਿੱਤੇ ਸੀ ਮਾਵਾਂ ਨੇ,
ਸਕੂਲ ਕਰਕੇ ਤਿਆਰ,,
ਆਉਂਦੇ ਹੋਣੇ ਰਾਹ ਚ,,
ਮਾਪੇ ਖੜੇ ਘਰੋਂ ਬਾਹਰ,,
 
ਕਿਸੇ ਦੇ ਦੋ ਸੀ ਲਾਡਲੇ,
ਕਿਸੇ ਦਾ ਇੱਕ ਸੀ ਨਿਆਣਾ,
ਭੁੱਖੇ ਪਿਆਸੇ ਖੌਰੇ ਕਿਵੇਂ ਹੋਣੇ,
ਅਚਾਨਕ ਵਾਪਰ ਗਿਆ ਭਾਣਾ,
 
ਪਲਾਂ ਚ ਹੀ ਇਹ ਖ਼ਬਰ ,
ਫੈਲ ਗਈ ਦੂਰ ਦੁਰਾਡੇ ,,
ਮਾਂ ਪਿਓ ਨੂੰ ਫਿਕਰ ਪਿਆ,
ਹਾਏ ਹੋਣੇ ਆ ਬੱਚੇ ਸਾਡੇ,,
 
ਅੱਖੀਓਂ ਨੀਰ ਵਗੇ ਰੁਕੇ ਨਾ,
ਖੁਸ਼ੀਆਂ ਨੂੰ ਲੱਗੇ ਠੱਗ,,
ਤੜਫ ਉੱਠੇ ਦਿਲ ਸੁਣਕੇ,
ਸਕੂਲ ਵੈਨ ਨੂੰ ਲੱਗੀ ਅੱਗ,,
 
ਕੀ ਬੀਤ ਦੀ ਮਾਂ ਤੇ ਹੋਣੀ,
ਰਿਹਾ ਜਿਗਰ ਦਾ ਟੋਟਾ ਨਾ,
ਮੱਖਣ ਸ਼ੇਰੋਂ ਉਜੜ ਸੰਸਾਰ ਗਿਆ,,
ਇਹ ਦੁੱਖ ਕੋਈ ਛੋਟਾ ਨਾ,
ਮੱਖਣ ਸ਼ੇਰੋਂ ਵਾਲਾ 
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ98787-98726
Have something to say? Post your comment