News

ਸਿਰਸਾ ਦਿੱਲੀ ਕਮੇਟੀ ਨੂੰ ਚੰਬੜਿਆ ਹੋਇਆ ਕਰੋਨਾ ਵਾਇਰਸ- ਸਰਨਾ

February 17, 2020 08:51 PM

ਸਿਰਸਾ ਦਿੱਲੀ ਕਮੇਟੀ ਨੂੰ ਚੰਬੜਿਆ ਹੋਇਆ ਕਰੋਨਾ ਵਾਇਰਸ- ਸਰਨਾ

ਨਕਲੀ ਦਸਤਾਵੇਜ ਦਿਖਾ ਕੇ ਅਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਰਿਹਾ

ਨਵੀਂ ਦਿੱਲੀ 15 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਗੁਰੂ ਕੀ ਗੋਲਕ ਦੀ ਲੁੱਟ ਵਿੱਚ ਆਪਣੇ ਪਹਿਲੇ ਆਕਾ ਅਤੇ ਪਹਿਲੇ ਪ੍ਰਧਾਨ 'ਤੇ ਲੁੱਟਣ ਦਾ ਦੋਸ਼ ਲਾਉਣ ਅਤੇ ਆਪਣੇ ਆਪ ਨੂੰ ਜੱਜ , ਸਜ਼ਾ ਸੁਣਾਉਣ ਵਾਲਾ ਬੈਂਚ ਬਨਣ ਦੀ ਗਲਤੀ ਨਾ ਕਰੇ ਕਿਉਕਿ ਉਹ ਵੀ ਇਸ ਗੋਰਖ ਧੰਦੇ ਵਿੱਚ ਬਰਾਬਰ ਦਾ ਮੁਜਰਿਮ ਹੈ।

     ਸ਼ੁੱਕਰਵਾਰ ਨੂੰ ਕਮੇਟੀ ਦੇ ਹੋਏ ਜਨਰਲ ਇਜਲਾਸ ਵਿੱਚ ਬਾਦਲ ਏਜੰਟ ਨੇ ਨਕਲੀ ਦਸਤਾਵੇਜ਼ ਦੇ ਕੇ ਇਸ ਸਾਂਝੇ ਰੂਪ ਵਿੱਚ ਕੀਤੇ ਗਏ ਜੁਰਮ ਨੂੰ ਮੌਜੂਦਾ ਪ੍ਰਧਾਨ ਸਿਰਸਾ ਨੇ ਨਕਲੀ ਦਸਤਵੇਜ ਦਿਖਾ ਕੇ ਆਪਣੇ ਆਪ ਨੂੰ ਸਾਫ ਸੁਥਰਾ ਦੱਸਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਸਿਰਸਾ ਨੇ ਗੁਰੂ ਦੀ ਗੋਲਕ ਦੇ ਲੁੱਟ ਵਾਲੇ ਦਸਤਵੇਜਾਂ ਤੋ ਆਪਣੇ ਦਸਤਖਤ ਬਤੌਰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹੀ ਮਿਟਾ ਦਿੱਤੇ ਹਨ। ਸਿਰਸੇ ਤੋ ਪਹਿਲੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਪਹਿਲਾਂ ਦੀ ਲੁੱਟ ਦੇ ਮਾਮਲੇ ਵਿੱਚ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਪਰ ਸਿਰਸਾ ਨੇ ਆਪਣਾ ਸਿਆਸੀ ਰਸੂਖ ਵਰਤ ਕੇ ਆਪਣੇ ਆਪ ਨੂੰ ਅਦਾਲਤੀ ਕਾਰਵਾਈ ਤੋ ਬਚਾਉਣ ਲਈ ਪਰਪੰਚ ਰਚਿਆ ਹੈ ਪਰ ਕਿਸੇ ਵੀ ਸੂਰਤ ਵਿੱਚ ਬਰੀ ਨਹੀ ਹੋ ਸਕਦਾ।
ਸ੍ਰ ਸਰਨਾ ਨੇ ਜਾਰੀ ਇੱਕ ਇੱਕ ਬਿਆਨ ਰਾਹੀ ਕਿਹਾ ਕਿ ਸਿਰਸਾ ਵੀ ਜੀ ਕੇ ਦੇ ਜੁਰਮ ਵਿੱਚ ਬਰਾਬਰ ਦਾ ਭਾਗੀਦਾਰ ਹੈ ਜੋ ਇਹਨਾਂ ਨੇ ਬਾਦਲ ਦੇ ਹੁਕਮਾਂ ਤੇ ਕੀਤਾ ਹੈ। ਦਿੱਲੀ ਕਮੇਟੀ ਦੀਆ ਸਖਤ ਹਦਾਇਤਾਂ ਤੇ ਨਿਯਮਾਂ ਅਨੁਸਾਰ ਕੋਈ ਵੀ ਵੱਡਾ ਲੈਣ ਦੇਣ ਪ੍ਰਧਾਨ ਤੇ ਜਨਰਲ ਸਕੱਤਰ ਦੀ ਲਿਖਤੀ ਰਜ਼ਾਂਮੰਦੀ ਨਾਲ ਹੀ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕੀਤੀ ਗਈ ਇਹ ਬੇਹਿਸਾਬ ਲੁੱਟ ਕਿਸੇ ਇੱਕ ਬੰਦੇ ਦਾ ਨਹੀ ਬਲਕਿ ਸਾਂਝੇ ਤੌਰ ਤੇ ਕੀਤਾ ਗਿਆ ਅਪਰਾਧ ਹੈ। ਸਾਰੇ ਮੌਜੂਦਾ ਸਬੂਤ ਜੀ ਕ ਤੇ ਸਿਰਸਾ ਦੀ ਭਾਗੀਦਾਰੀ ਦਾ ਸਬੂਤ ਪੇਸ਼ ਕਰਦੇ ਹਨ। ਮੌਜੂਦਾ ਦਿੱਲੀ ਕਮੇਟੀ ਪ੍ਰਧਾਨ ਨੇ ਦਸਤਾਵੇਜਾਂ ਨਾਲ ਛੇੜਛਾੜ ਕਰਕੇ ਧੋਖਾਧੜੀ ਦੇ ਇੱਕ ਹੋਰ ਅਪਰਾਧ ਨੂੰ ਅੰਜ਼ਾਮ ਦੇ ਦਿੱਤਾ ਹੈ।

     ਸਿਰਸਾ ਦੀ ਜਾਲਸ਼ਾਜੀ ਭਾਜਪਾ ਦੀ ਚੋਣ ਹਾਰਨ ਦਾ ਕਾਰਨ ਬਣੀ ਹੈ। ਸ੍ਰ ਸਰਨਾ ਨੇ ਕਿਹਾ ਕਿ , ''ਭਗਵਾਂਧਾਰੀ ਪਾਰਟੀ ਨੇ ਕਿਹਾ ਕਿ ਸਿੱਖ ਬਹੁ ਗਿਣਤੀ ਹਿੱਸਿਆ ਵਿੱਚ ਸਿਰਸਾ ਤੇ ਉਸ ਦੇ ਚੇਲਿਆ ਦੇ ਪ੍ਰੁਚਾਰ ਅਭਿਆਨ ਵਿੱਚ ਸ਼ਾਮਲ ਹੋਣ ਕਰਕੇ ਹੀ ਸਰਨਾ ਹਾਰਿਆ ਹੈ।'' ਸ੍ਰ ਸਰਨਾ ਨੇ ਕਿਹਾ ਕਿ ਸਿਰਸਾ ਦਿੱਲੀ ਕਮੇਟੀ ਨੂੰ ਚੰਬੜਿਆ ਹੋਇਆ ਕਰੋਨਾ ਵਾਇਰਸ ਹੈ। ਉਸ ਦੀ ਧਾਰਮਿਕ ਅਨਪੜਤਾ, ਗੁਰੂ ਦੀ ਗੋਲਕ ਨੂੰ ਲੁੱਟਣ ਵਿੱਚ .ਯੋਗਦਾਨ, ਗੁਰੂ ਦੀ ਬੇਅਦਬੀ ਤੇ ਸਿੱਖ ਸ਼ਰਧਾਲੂਆ ਤੇ ਗੋਲੀ ਚਲਾਉਣ ਵਾਲੇ ਦੋਸ਼ੀਆ, ਸੌਦਾ ਸਾਧ ਦੋ ਸਾਥੀ, ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸੁਆਰਥ ਲਈ ਚਲਾਉਣ ਵਾਲੇ ਅਤੇ ਸ੍ਰੀ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਇਤਿਹਾਸਕ ਨਗਰ ਕੀਰਤਨ ਨੂੰ ਰੋਕਣ ਵਾਲੇ ਦੋਖੀਆ ਪ੍ਰਤੀ ਉਸ ਦੀ ਵਫਾਦਾਰੀ ਨੇ ਉਸ ਨੂੰ ਪੰਥ ਵਿਰੋਧੀ ਸ਼ਖਸ਼ੀਅਤਾਂ ਵਿੱਚ ਸ਼ਾਮਲ ਕਰ ਦਿੱਤਾ ਹੈ। ਉਸ ਦੇ ਅਤੇ ਬਾਦਲ ਦੇ ਕਰਿੰਦਿਆ ਵੱਲੋ ਖੜੇ ਕੀਤੇ ਗਏ ਹਮਾਇਤ ਪ੍ਰਾਪਤ ਉਮੀਦਵਾਰ ਸਿੱਖ ਬਹੁ ਗਿਣਤੀ ਇਲਾਕਿਆ ਵਿੱਚ ਬੁਰੀ ਤਰਾਂ ਹਾਰੇ ਹਨ। ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਨੂੰ ਡਰ ਹੈ ਕਿ ਹੁਣ ਕੇਦਰ ਤੇ ਦਿੱਲੀ ਸਰਕਾਰਾਂ ਦੋਵੇ ਹੀ ਸਿਰਸੇ ਤੇ ਬਾਦਲਾਂ ਦਾ ਗਲ ਕਿਸੇ ਕਨੂੰਨੀ ਫੰਦੇ ਵਿੱਚ ਕੱਸਣਗੇ। ਬਾਦਲ ਤੇ ਸਿਰਸਾ ਧਰਤੀ ਤੇ ਸਿਆਸੀ ਬੋਝ ਹਨ। । ਸ੍ਰ ਸਰਨਾ ਨੇ ਕਿਹਾ ਕਿ ਹਫੜਾਦਾਰੀ ਵਿੱਚ ਸਿਰਸਾ ਖੁਦ ਹੀ ਗੁਰੂ ਦੀ ਗੋਲਕ ਦੇ ਲੁੱਟ ਵਾਲੇ ਕੇਸ ਵਿੱਚ ਜੱਜ ਅਤੇ ਸਜ਼ਾ ਦੇਣ ਵਾਲਾ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਹਫੜਾ ਦਫੜੀ ਵਿੱਚ ਉਸ ਨੇ ਆਪਣੇ ਜੁਰਮਾਂ ਦੀ ਲੰਮੀ ਸੂਚੀ ਵਿੱਚ ਧੋਖਾਧੜੀ ਦਾ ਇੱਕ ਹੋਰ ਜੁਰਮ ਸ਼ਾਮਲ ਕਰ ਲਿਆ ਹੈ। ਸ੍ਰ ਸਰਨਾ ਨੇ ਕਿਹਾ ਕਿ ਉਸ ਨੂੰ ਹੁਣ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾ ਸਕਦਾ। ਸਰਨਾ ਨੇ ਪੱਛਮੀ ਦਿੱਲੀ ਵਿੱਚ ਮੌਜੂਦ ਦਿੱਲੀ ਕਮੇਟੀ ਦੀ ਜਾਇਦਾਦ ਨੂੰ ਖੁਰਦ ਬੁਰਦ ਕਰਨ ਦੇ ਵੱਡੇ ਉਪਰਾਲੇ ਬਾਰੇ ਸੰਗਤਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਸਿਰਸੇ ਦੀ ਸਹਾਇਤਾ ਨਾਲ ਹਰੀਨਗਰ ਵਿੱਚ ਮੌਜੂਦ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਹਥਿਆਉਣ ਦੀ ਘੱਟੀਆ ਸਾਜਿਸ਼ ਕਰ ਰਿਹਾ ਹੈ। ਸਿਰਸਾ ਹਿੱਤ ਦੀ ਮਦਦ ਇਸ ਲਈ ਕਰ ਰਿਹਾ ਹੈ ਕਿਉਕਿ ਉਸ ਨੂੰ ਡਰ ਹੈ ਕਿ ਹਿੱਤ ਉਸ ਦੀਆਂ ਮਾਫੀਆ ਗਤੀਵਿਧੀਆ ਦਾ ਪਰਦਾਫਾਸ਼ ਨਾ ਕਰ ਦੇਵੇ। ਸਿਰਸਾ ਵੱਲੋ ਬਾਦਲ ਰਾਜ ਵਿੱਚ ਪੰਜਾਬ ਸਰਕਾਰ ਅਤੇ ਗੁਰੂ ਦੀ ਗੋਲਕ ਦੀ ਲੁੱਟ ਕਰਕੇ ਬਣਾਏ ਗਏ ਜੁਰਮ ਦੇ ਸਾਮਰਾਜ ਦਾ ਹਿੱਤ ਇੱਕ ਵੱਡਾ ਰਾਜਦਾਰ ਹੈ।

Have something to say? Post your comment

More News News

ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home ਮੰਤਰੀ ਨੇ ਦਿੱਤੇ ਹੁਕਮ ,ਅੱਜ ਸ਼ਾਮ ਤੱਕ ਵੰਡੀ ਜਾਏਗੀ ਗਰੀਬਾਂ ਨੂੰ ਵੰਡਣ ਵਾਲੀ ਕਣਕ । ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੀਆਂ ਆਂਗਣਵਾੜੀ ਵਰਕਰਾਂ ਦੁਆਰਾ ਬਣਾਏ ਜਾ ਰਹੇ ਨੇ ਮਾਸਕ
-
-
-