Thursday, April 02, 2020
FOLLOW US ON

News

ਐਸ.ਡੀ.ਐਮ. ਰਾਏਕੋਟ ਨੇ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ

February 17, 2020 09:30 PM

ਐਸ.ਡੀ.ਐਮ. ਰਾਏਕੋਟ ਨੇ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ


ਰਾਏਕੋਟ, ੧੭ ਫਰਵਰੀ (ਗੁਰਭਿੰਦਰ ਗੁਰੀ)  : ਪਿਛਲੇ ਦਿਨੀਂ ਜਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ 'ਚ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਛੋਟੇ ਮਾਸੂਮ ਬੱਚਿਆਂ ਦੇ ਸੜ ਕੇ ਮਰ ਜਾਣ ਦੀ ਘਟਨਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਤਹਿਤ ਅੱਜ ਸਥਾਨਕ ਐਸ.ਡੀ. ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਪੁਲਿਸ ਵਿਭਾਗ ਦੀ ਮਦਦ ਨਾਲ ਰਾਏਕੋਟ ਦੇ ਸਕੂਲਾਂ/ਕਾਲਜਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਵਹੀਕਲ ਐਕਟ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ ੬ ਵਾਹਨਾਂ ਨੂੰ ਕੀਤਾ ਥਾਣੇ ਬੰਦ।
             ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਸਕੂਲਾਂ/ਕਾਲਜਾਂ ਚ ਵਿਦਿਆਰਥੀਆਂ ਦੀ ਸਹੂਲਤ ਲਈ ਗੱਡੀਆਂ ਚੱਲਦੀਆਂ ਹਨ, ਉਨ੍ਹਾਂ ਦੇ ਕਾਗਜਾਤ, ਡਰਾਈਵਰ ਕੋਲ ਲਾਇਸੰਸ, ਅੱਗ ਬਝਾਊ ਯੰਤਰ, ਜੀਪੀਐਸ ਅਤੇ ਫਸਟ ਏਡ ਦੀ ਸਹੂਲਤ ਪੂਰੀ ਨਹੀਂ ਕਰਦੇ ਉਨ੍ਹਾਂ ਨੂੰ ਬਖ਼ਸਿਆ ਨਹੀਂ ਜਾਵੇਗਾ।
             ਇਸ ਮੌਕੇ ਐਸ.ਡੀ ਐਮ. ਹਿਮਾਂਸ਼ੂ ਗੁਪਤਾ ਵੱਲੋਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ ੨੧ ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ ੫ ਬੱਸਾਂ ਅਤੇ ੧ ਮੋਟਰਸਾਈਕਲ, ਜਿਸ ਨੂੰ ਸਕੂਲੀ ਬੱਚੇ ਚਲਾ ਰਹੇ ਸਨ ਨੂੰ ਥਾਣਾ ਰਾਏਕੋਟ ਵਿਖੇ ਬੰਦ ਕੀਤਾ।
           ਇਸ ਮੌਕੇ ਐਸ ਐਚ ਓ ਸਿਟੀ ਰਾਏਕੋਟ ਅਮਰਜੀਤ ਸਿੰਘ ਗੋਗੀ, ਐਸ.ਆਈ. ਗੁਰਤਾਰ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ ਦਿਉਲ, ਏ.ਐਸ.ਆਈ. ਬਲਜਿੰਦਰ ਸਿੰਘ, ਏ.ਐਸ.ਆਈ. ਦਲਜਿੰਦਰ ਸਿੰਘ, ਏ.ਐਸ.ਆਈ. ਸੁਰਿੰਦਰ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਹੌਲਦਾਰ ਜਸਵੀਰ ਸਿੰਘ, ਸਟੈਨੋ ਜਤਿੰਦਰ ਸਿੰਘ ਗਰੇਵਾਲ ਅਤੇ ਸਰਬਜੀਤ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-