Thursday, April 02, 2020
FOLLOW US ON

News

ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ

February 17, 2020 09:37 PM

ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ - ਐਸ ਡੀ ਐਮ 

ਮਾਨਸਾ 17 ਫਰਵਰੀ (ਤਰਸੇਮ ਸਿੰਘ ਫਰੰਡ ) ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਮਾਨਸਾ ਦੇ ਸਥਾਨਕ ਬੱਚਤ ਭਵਨ ਵਿਖੇ ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਮਾਨਸਾ ਸਬ-ਡਵੀਜ਼ਨ ਦੇ ਸਮੂਹ ਸਕੂਲਾਂ ਨਾਲ ਸੇਫ ਸਕੂਲ ਵਾਹਨ ਸਕੀਮ ਸਬੰਧੀ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰੇਕ ਸਕੂਲ ਬੱਸ ਵਿੱਚ ਲੋੜੀਂਦੇ ਸਾਧਨ ਉਪਲੱਬਧ ਹੋਣੇ ਚਾਹੀਦੇ ਹਨ। ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲਾਂ ਅਤੇ ਸਕੂਲ ਦੇ ਨੁਮਾਇੰਦਿਆਂ ਤੋਂ ਸਕੂਲ ਵਿੱਚ ਬੱਚਿਆਂ ਅਤੇ ਬੱਸਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾ ਕਿਹਾ ਕਿ ਭਾਵੇਂ ਬੱਸਾਂ ਸਕੂਲ ਦੀਆਂ ਹੋਣ ਜਾਂ ਫਿਰ ਪ੍ਰਾਈਵੇਟ ਤੌਰ ’ਤੇ ਹਾਇਰ ਕੀਤੀਆਂ ਹੋਣ ਉਨ੍ਹਾਂ ਵਿੱਚ ਆਉਣ ਜਾਣ ਵਾਲੇ ਬੱਚਿਆਂ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਸਕੂਲ ਪ੍ਰਬੰਧਕਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਬੱਸਾਂ ਬਾਹਰੋਂ ਹਾਇਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਸਬੰਧੀ ਵੀ ਸਕੂਲ ਅਥਾਰਟੀ ਕੋਲ ਲਿਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਉਨ੍ਹਾਂ ਸਬੰਧੀ ਮੁਕੰਮਲ ਵੇਰਵਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਲਿਜਾਣ ਅਤੇ ਛੱਡਣ ਵਾਲੀਆਂ ਬੱਸਾਂ ਕੋਲ ਪਰਮਿਟ ਹੋਣਾ ਲਾਜ਼ਮੀ ਹੈ। ਸ਼੍ਰੀਮਤੀ ਸਰਬਜੀਤ ਕੌਰ ਨੇ ਹਦਾਇਤ ਕੀਤੀ ਕਿ ਸਕੂਲੀ ਬੱਸ ਵਿੱਚ ਬੱਚਿਆਂ ਦੀ ਸਮਰੱਥਾ ਅਨੁਸਾਰ ਹੀ ਬੱਚਿਆਂ ਨੂੰ ਬੈਠਾਇਆ ਜਾਵੇ ਅਤੇ ਬੱਸ ਵਿੱਚ ਸੀ.ਸੀ.ਟੀ.ਵੀ., ਅਪਾਤ ਕਾਲੀਨ ਖਿੜਕੀਆਂ, ਅੱਗ ਬੁਝਾਊ ਯੰਤਰ, ਫਸਟ-ਏਡ ਕਿੱਟ ਆਦਿ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਸ ਵਿੱਚ ਜੋ ਡਰਾਇਵਰ ਰੱਖੇ ਜਾਂਦੇ ਹਨ ਉਨ੍ਹਾਂ ਕੋਲ ਭਾਰੀ ਲਾਇਸੰਸ ਅਤੇ ਬੱਸ ਚਲਾਉਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਅਤੇ ਡਰਾਇਵਰ ਵਰਦੀ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਬੱਸਾਂ ਵਿੱਚ ਲੜਕੀਆਂ ਸਫਰ ਕਰਦੀਆਂ ਹਨ, ਉਨ੍ਹਾਂ ਵਿੱਚ ਔਰਤ ਮੁਲਾਜ਼ਮ ਦੀ ਡਿਊਟੀ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਖਿੜਕੀਆਂ, ਅੱਗ ਬੁਝਾਊ ਯੰਤਰ ਅਤੇ ਫਸਟ-ਏਡ ਕਿੱਟ ਦੀ ਵਰਤੋਂ ਸਬੰਧੀ ਵਿਦਿਆਰਥੀਆਂ, ਅਧਿਆਪਕਾਂ ਅਤੇ ਡਰਾਇਵਰਾਂ-ਕੰਡਕਟਰਾਂ ਨੂੰ ਜ਼ਰੂਰ ਟੇ੍ਰਨਿੰਗ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲ ਦੀਆਂ ਬੱਸਾਂ ਨਿਰਧਾਰਿਤ ਰਫ਼ਤਾਰ ਅਨੁਸਾਰ ਹੀ ਚਲਾਈਆਂ ਜਾਣ। ਐਸ.ਡੀ.ਐਮ. ਨੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਬੱਸ ਦੀ ਸਮਰੱਥਾ, ਰੰਗ, ਫਿਟਨੈਸ ਸਰਟੀਫਿਕੇਟ ਆਦਿ ਸਬੰਧੀ ਜੋ ਨਿਰਧਾਰਿਤ ਪ੍ਰੋਫਾਰਮਾ ਹੈ ਉਹ ਤੁਰੰਤ ਭਰ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਜਮ੍ਹਾ ਕਰਵਾਇਆ ਜਾਵੇ। ਇਸ ਉਪਰੰਤ ਐਸ.ਡੀ.ਐਮ. ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਸ ਸਕੂਲ ਵੈਨ/ਬੱਸ ਵਿੱਚ ਖਾਮੀਆਂ ਪਾਈਆਂ ਗਈਆਂ ਜਾਂ ਦਸਤਾਵੇਜ਼ਾਂ ਦੀ ਘਾਟ ਪਾਈ ਗਈ, ਉਨ੍ਹਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ਼੍ਰੀ ਨਰਿੰਦਰ ਮੋਹਲ ਅਤੇ ਸ਼੍ਰੀ ਅਜੀਤ ਸਿੰਘ ਠਾਕੁਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਤੇ ਹਾਜ਼ਰ ਸਨ।

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-