News

ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ

February 17, 2020 09:40 PM

ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ
ਬੈਲਜ਼ੀਅਮ : ਪ੍ਰਦੇਸੀ ਜਾ ਵਸੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ ਤੇ ਮਜਬੂਤ ਹੋਏ ਹਨ ਉੱਥੇ ਉਹਨਾਂ ਦੀ ਸੁਹਿਰਦ ਨਵੀਂ ਪੰਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਜੋਧਪੁਰੀ ਪਰਿਵਾਰ ਦੇ 16 ਸਾਲਾਂ ਪੁੱਤਰ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪਿਛਲੇ ਦਿਨੀ ਵੈਸਟ ਫਲਾਂਦਰਨ ਸੂਬੇ ਦੇ ਸ਼ਹਿਰ ਕੋਰਤਰਿਕ ਵਿੱਚ ਹੋਈ ਵੈਸਟ ਫਲਾਮਿਸ਼ ਕਰਾਟੇ ਚੈਂਪੀਅਨਸ਼ਿੱਪ ਵਿੱਚ ਜਪਾਨ ਕਰਾਟੇ ਕਲੱਬ ਈਪਰ ਵੱਲੋਂ ਪਹਿਲੀ ਵਾਰ ਭਾਗ ਲੈਂਦਿਆਂ ਅਪਣੀ ਉਮਰ ਦੇ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਵੈਸਟ ਫਲਾਮਿਸ਼ ਸਟੇਟ ਚੈਂਪੀਅਨਸ਼ਿੱਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਾ ਵਿਸ਼ਵ ਅਜੀਤ ਸਿੰਘ ਪਹਿਲਾ ਪੰਜਾਬੀ ਮੁੰਡਾਂ ਹੈ ਜੋ ਬੇਸੱਕ ਹੁਣ ਬੈਲਜ਼ੀਅਮ ਨਾਗਰਿਕ ਹੈ ਪਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦਾ ਜੰਮਪਲ ਅਤੇ ਮਰਹੂਮ ਨਕਸਲਾਈਟ ਸਰਪੰਚ ਅਮਰਜੀਤ ਸਿੰਘ ਦਾ ਪੋਤਰਾ ਹੈ।

Have something to say? Post your comment