News

ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ

February 18, 2020 11:19 AM
ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਅਕਸੁਕੈਟਿਵ ਕਮੇਟੀ ਦੀ ਚੋਣ 
 
8 ਫੈਬਰੂਰੀ 2020 ਨੂੰ ਕੈਲਗਰੀ ਫਗਵਾੜਾ ਜੰਕਸ਼ਨ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਇਲੈਕਸ਼ਨ ਰਾਹੀਂ ਅਕਸੁਕੈਟਿਵ ਕਮੇਟੀ ਦੀ ਚੋਣ ਹੋਈ । ਕਮੇਟੀ ਵਿੱਚ ਹਿਰਦੇ ਪਾਲ ਸਿੰਘ ਜੱਸਲ ਪ੍ਰਧਾਨ, ਸੰਜੀਵ ਕੁਮਾਰ ਛਾਬੜਾ ਸਕੱਤਰ, ਪ੍ਰਿਤਪਾਲ ਸਿੰਘ ਮਠਾਰੂ ਖ਼ਜਾਨਚੀ, ਵਾਈਸ-ਪ੍ਰਧਾਨ ਕੰਮੁਨੀਕੈਸ਼ਨ ਜਤਿੰਦਰ ਸਿੰਘ ਵਾਹਿਦ, ਵਾਈਸ-ਪ੍ਰਧਾਨ ਮੇਮ੍ਬਰਸ਼ਿਪ ਸੁਨੀਲ ਕੁਮਾਰ ਖੰਡੂਜਾ, ਵਾਈਸ-ਪ੍ਰਧਾਨ ਮੈਨਜਮੈਂਟ ਹਰਵਿੰਦਰ ਸਿੰਘ ਪਾਹਵਾ, ਡਾਇਰੈਕਟਰ ਅਟ ਲਾਰਜ ਮੁਖਿਨਦਰ ਪਾਲ ਸਿੰਘ ਉੱਪਲ, ਡਾਇਰੈਕਟਰ ਅਟ ਲਾਰਜ ਨੀਰਜ ਕੁਮਾਰ ਗਰੋਵਰ, ਡਾਇਰੈਕਟਰ ਅਟ ਲਾਰਜ ਸੁਸ਼ੀਲ ਕੁਮਾਰ ਹਾਂਡਾ ਨੂੰ ਐਲੇਕ੍ਟ ਕੀਤਾ ਗਿਆ। 
 
ਪ੍ਰੈਸ ਨੂੰ ਵਾਈਸ-ਪ੍ਰਧਾਨ ਕੰਮੁਨੀਕੈਸ਼ਨ ਜਤਿੰਦਰ ਸਿੰਘ ਵਾਹਿਦ ਨੇ ਇਸ ਐਸੋਸੀਏਸ਼ਨ ਦੇ ਉਦੇਸ਼ ਦਾ ਜ਼ਿਕਰ ਕਰਦੇ ਦੱਸਿਆ ਕੇ ਲੋੜ ਵਿੱਚ ਇਕ ਦੂਸਰੇ ਦਾ ਸਹਾਰਾ 
ਬਣਨਾ, ਭਾਵੇਂ ਕੋਈ ਨਵਾਂ ਇਮੀਗਰਾਂਟ ਹੈ ਜਾ ਪੁਰਾਣਾ ਲੋੜ ਪੈਣ ਤੇ ਇਕ ਦੂਜੇ ਦੇ ਮੱਦਦ ਕਰਨੀ ।ਇਸਦੇ ਨਾਲ ਐਸੋਸੀਏਸ਼ਨ ਸਾਲ ਵਿੱਚ ਤਿੰਨ ਮੇਨ ਇਵੇੰਟ ਜੋ ਕਿ ਵੈਸਾਖੀ, ਸਾਲਾਨਾ ਪਿਕਨਿਕ ਅਤੇ ਸਾਲ ਦੇ ਆਖਿਰ ਵਿੱਚ ਦੀਵਾਲੀ, ਕ੍ਰਿਸਮਸ ਅਤੇ ਨਵੇਂ ਸਾਲ ਨੂੰ ਸਮਰਪਿਤ ਹੋਣਗੇ ।
 
ਐਸੋਸੀਏਸ਼ਨ ਦੇ ਪ੍ਰਧਾਨ ਹਿਰਦੇ ਪਾਲ ਸਿੰਘ ਜੱਸਲ ਪ੍ਰੈਸ ਨੂੰ ਜਾਣਕਾਰੀ ਦੇਂਦੀਆਂ ਕਿਹਾ ਕਿ ਇਹ ਐਸੋਸੀਏਸ਼ਨ ਦੀ ਮੇਮ੍ਬਰਸ਼ਿਪ ਫਗਵਾੜਾ ਅਤੇ ਇਸਦੇ ਦੇ ਨਾਲ ਲੱਗਦੇ ਪਿੰਡਾਂ ਤੋਂ ਆਏ ਕੈਲਗਰੀ ਨਿਵਾਸੀਆਂ ਲਈ ਹੈ । ਅਤੇ ਉਨ੍ਹਾਂ ਨੇ ਕੈਲਗਰੀ ਨਿਵਾਸੀਆਂ ਨੂੰ ਇਸ ਐਸੋਸੀਏਸ਼ਨ ਦਾ ਹਿੱਸਾ ਬਣਕੇ, ਇਕ ਦੂੱਜੇ ਦਾ ਸਹਾਰਾ ਬਣਨ ਦੀ ਅਪੀਲ ਕਿੱਤੀ ।
Have something to say? Post your comment