Thursday, April 02, 2020
FOLLOW US ON

News

ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ।

February 18, 2020 11:35 AM
ਸ.ਹ.ਸ. ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਸਟਾਫ਼ ਵਲੋਂ 'ਚ ਘਰ ਘਰ ਜਾ ਕੇ ਦਾਖਲੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ।
 

ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ (ਬਠਿੰਡਾ) ਦੇ ਮੁੱਖ ਅਧਿਆਪਕ ਸ. ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਗੋਨਿਆਣਾ ਖੁਰਦ ਵਿਖੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਸਬੰਧੀ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵਿਸ਼ਾਲ ਰੈਲੀ ਕੱਢੀ ਗਈ। ਸਵੇਰ ਦੀ ਸਭਾ ਤੋਂ ਉਪਰੰਤ ਸਾਰੇ ਬੱਚਿਆਂ ਨੂੰ ਸੰਬੋਧਨ ਹੁੰਦੇ ਹੋਏ ਸ. ਬਲਜਿੰਦਰ ਸਿੰਘ ਵਲੋਂ ਸਮੂਹ ਬੱਚਿਆਂ ਨੂੰ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਅਤੇ ਨਵੇਂ ਸ਼ੈਸ਼ਨ ਦੇ ਦਾਖਲੇ ਸਬੰਧੀ ਆਪਣੇ ਮਾਪਿਆਂ ਤੇ ਆਂਢ-ਗੁਆਂਢ ਦੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ। ਉਪਰੰਤ ਸਕੂਲ ਵੈਨ ਨੂੰ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ।
ੲੁਸ ਰੈਲੀ ਵਿਚ ਸਮੁੱਚੇ ਸਕੂਲ ਸਟਾਫ਼ ਦਾ ਪੂਰਨ ਸਹਿਯੋਗ ਬਰਾਰਬ ਰਿਹਾ। ਵਿਸ਼ੇਸ਼ ਕਰਕੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ 'ਕਲਾ ਤੇ ਸ਼ਿਲਪਕਲਾ' ਸਟੇਟ ਅਵਾਰਡੀ ਅਧਿਆਪਕ ਸ. ਪਰਮਜੀਤ ਸਿੰਘ, ਸੇਵਕ ਸਿੰਘ ਪੀ.ਟੀ.ਆਈ. ਸ਼ਮਸ਼ੇਰ ਸਿੰਘ ਪੰਜਾਬੀ ਮਾਸਟਰ ਵਲੋਂ ਸਮੁੱਚੇ ਪਿੰਡ 'ਚ ਘਰ ਘਰ ਜਾ ਕੇ ਪਿੰਡ ਦੇ ਮੋਹਤਬਰਾਂ, ਸੱਥਾਂ ਆਂਗਨਵਾੜੀ ਕੇਂਦਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਸਿੱਖਿਆ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਾਤਾਂ ਦਾ ਲਾਭ ਲੈਣ। ਇਸ ਰੈਲੀ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਗੁਰਤੇਜ ਸਿੰਘ ਬਾਬਾ ਜੀਵਨ ਸਿੰਘ ਭਲਾਈ ਕਲੱਬ ਦੇ ਪ੍ਰਧਾਨ ਨਿਰਭੈ ਸਿੰਘ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-