Thursday, April 02, 2020
FOLLOW US ON

News

ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ) -ਸਰਬਜੀਤ ਸਿੰਘ ਘੁਮਾਣ

February 18, 2020 01:42 PM

ਸਾਡਾ ਕੀ ਬਣੂੰ ? (ਜਰੂਰ ਪੜ੍ਹਿਓ)   -ਸਰਬਜੀਤ ਸਿੰਘ ਘੁਮਾਣ

ਵਿਗਿਆਨੀਆਂ ਦੇ ਇੱਕ ਸਮੂਹ ਨੇ ਤਜਰਬਾ ਕਰਨ ਲੲੀ ੫ ਬਾਂਦਰ ਇੱਕ ਕਮਰੇ ਵਿੱਚ ਰੱਖੇ ।ਕਮਰੇ ਦੇ ਵਿੱਚਕਾਰ ਕੇਲਿਆਂ ਦਾ ਗੁੱਛਾ ਛੱਤ ਨਾਲ ਟੰਗਿਆ ਹੋਇਆ ਸੀ ਅਤੇ ਥੱਲੇ ਚੜ੍ਹਨ ਵਾਸਤੇ ਪੌੜੀ ਲੱਗੀ ਹੋਈ ਸੀ ।
ਸੁਭਾਵਿਕ ਤੌਰ ‘ਤੇ ਬਾਂਦਰ ਕੇਲੇ ਖਾਣ ਤਾਂਈ ਪੌੜੀ ‘ਤੇ ਚੜ੍ਹਦਾ, ਪਰ ਇੱਕ ਬਾਂਦਰ ਦੇ ਚੜ੍ਹਨ ‘ਤੇ ਵਿਗਿਆਨੀ ਬਾਕੀ ਦੇ ਚਾਰ ਬਾਂਦਰਾਂ ਉੱਤੇ ਠੰਡਾ ਪਾਣੀ ਸੁੱਟ ਦਿੰਦੇ। ਬਾਂਦਰ ਤੇ ਵਿਗਿਆਨੀ ਇੰਝ ਇਹ ਵਾਰ-ਵਾਰ ਕਰਦੇ ਰਹੇ।ਹੁਣ ਬਾਂਦਰਾਂ ਨੂੰ ਮਹਿਸੂਸ ਹੋਣ ਲੱਗਾ ਕਿ ਪੌੜੀ ਤੇ ਚੜ੍ਹਨ ਨਾਲ ਉਨ੍ਹਾਂ ‘ਤੇ ਠੰਡੇ ਪਾਣੀ ਦਾ ਪਰਕੋਪ ਹੁੰਦਾ ਹੈ। ਫੇਰ ਜਦ ਵੀ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ, ਬਾਕੀ ਦੇ ਚਾਰ ਉਸ ਨੂੰ ਝੰਬ ਸੁੱਟਦੇ।

   ਕੁਝ ਵਕਤ ਬਾਅਦ ਵਿਗਿਆਨੀਆਂ ਨੇ ਪਾਣੀ ਸੁੱਟਣਾ ਬੰਦ ਕਰ ਦਿੱਤਾ ਪਰ ਤਾਂ ਵੀ ਜੇ ਪੰਜਾਂ ਵਿੱਚੋਂ ਇੱਕ ਬਾਂਦਰ ਵੀ ਪੌੜੀ ‘ਤੇ ਚੜ੍ਹਨ ਲੱਗਦਾ, ਬਾਕੀ ਦੇ ਚਾਰ ਬਾਂਦਰ ਉਸਨੂੰ ਫੜ੍ਹ ਕੇ ਕੁੱਟ ਦਿੰਦੇ। ਉਨ੍ਹਾਂ ਨੂੰ ਲਗਦਾ ਕਿ ਇਸ ਤਰਾਂ ਉਹ ਠੰਡੇ ਪਾਣੀ ਦੀ ਮਾਰ ਤੋਂ ਬਚੇ ਹੋਏ ਨੇ। ਥੋੜੀ ਦੇਰ ਮਗਰੋਂ ਕਿਸੇ ਬਾਂਦਰ ਦੀ ਹਿੰਮਤ ਨਾ ਹੋਈ ਕਿ ਉਹ ਕੇਲੇ ਖਾਣ ਲਈ ਪੌੜੀ ‘ਤੇ ਚੜ੍ਹੇ।

   ਉਦੋਂ ਵਿਗਿਆਨੀਆਂ ਨੇ ਕਮਰੇ ਵਿੱਚੋਂ ਇਕ ਬਾਂਦਰ ਬਦਲ ਦਿੱਤਾ ਤੇ ਉਸਦੀ ਜਗਾ ਨਵਾਂ ਬਾਂਦਰ ਅੰਦਰ ਭੇਜ ਦਿੱਤਾ। ਉਹ ਬਾਂਦਰ ਅੰਦਰ ਜਾਂਦੇ ਸਾਰ ਹੀ ਪੌੜੀ ‘ਤੇ ਚੜ੍ਹਨ ਲੱਗਾ .. ਪਰ ਬਾਕੀ ਦੇ ਬਾਂਦਰਾਂ ਨੇ ਉਸ ਨੂੰ ਕਟਾਪਾ ਚਾੜ੍ਹ ਦਿੱਤਾ। ਕੁਝ ਦੇਰ ਕੁੱਟ ਖਾਣ ਮਗਰੋਂ ਉਹ ਵੀ ਪੌੜੀ ਤੋਂ ਚੜ੍ਹਨੋ ਹਟ ਗਿਆ, ਪਰ ਉਸਨੂੰ ਇਹ ਨਹੀ ਸੀ ਪਤਾ ਕਿ ਉਸਦੇ ਕੁੱਟ ਕਿਸ ਗੱਲੋਂ ਪਈ।

     ਫੇਰ ਵਿਗਿਆਨੀਆਂ ਨੇ ਦੂਜਾ ਬਾਂਦਰ ਬਦਲ ਦਿੱਤਾ। ਉਹ ਵੀ ਅੰਦਰ ਆਉਂਦਿਆ ਪੌੜੀ ਵੱਲ ਨੂੰ ਭੱਜਿਆ ਪਰ ਬਾਕੀਆਂ ਨੇ ਉਸ ਦਾ ਕਟਾਪਾ ਚਾੜ੍ਹ ਦਿੱਤਾ। ਉਸਤੋਂ ਪਹਿਲਾਂ ਆਇਆ ਬਾਂਦਰ ਵੀ ਕੁਟਾਪਾ ਕਰਨ ਵਾਲਿਆ ਵਿਚ ਸ਼ਾਮਿਲ ਸੀ, ਭਾਵੇਂ ਉਸਨੂੰ ਪਤਾ ਨਹੀ ਸੀ ਕਿ ਉਹ ਉਸ ਬਾਂਦਰ ਨੂੰ ਕਿਓਂ ਕੁੱਟ ਰਿਹਾ ਹੈ। ਇਸੇ ਤਰਾਂ ਹੀ ਤੀਜੇ , ਚੌਥੇ ਅਤੇ ਪੰਜਵੇ ਨਵੇਂ ਬਾਂਦਰ ਨਾਲ ਹੋਇਆ।
ਹੁਣ ਪਿੰਜਰੇ ਵਿੱਚ ਸਾਰੇ ਬਾਂਦਰ ਬਦਲੇ ਹੋਏ ਸਨ, ਜਿਨ੍ਹਾਂ ‘ਤੇ ਠੰਡਾ ਪਾਣੀ ਨਹੀ ਸੀ ਸੁੱਟਿਆ ਗਿਆ ਪਰ ਫੇਰ ਵੀ ਜਦ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ ਉਸ ਸਾਰੇ ਉਸਦਾ ਕਟਾਪਾ ਚਾੜ੍ਹ ਦਿੰਦੇ। ਹੁਣ ਕਿਸੇ ਦੀ ਵੀ ਹਿੰਮਤ ਨਹੀ ਸੀ ਪੌੜੀ ਚੜ੍ਹ ਕੇ ਕੇਲਿਆ ਨੂੰ ਹੱਥ ਪਾਉਣ ਦੀ ।ਬਾਂਦਰ ਬਦਲਦੇ ਗਏ,ਨਵੇਂ ਆਉਂਦੇ ਗਏ,ਪਰ ਕੇਲੇ ਖਾਣ ਪੌੜੀ ਉਤੇ ਚੜ੍ਹਨ ਦੀ ਜੁਰਅੱਤ ਕਰਨ ਵਾਲੇ ਬਾਂਦਰ ਨਾਲ ਜੋ ਕੁਝ ਹੁੰਦਾ,ਉਹਨੂੰ ਵੇਖਕੇ ਕੋਈ ਵੀ ਕੇਲਿਆਂ ਵੱਲ ਦੇਖਦਾ ਤੱਕ ਨਾ।

    ਹੁਣ ਜੇਕਰ ਬਾਂਦਰਾ ਨਾਲ ਗੱਲ ਕਰ ਸਕਣਾ ਮੁਮਕਿਨ ਹੁੰਦਾ ਅਤੇ ਜੇਕਰ ਉਨ੍ਹਾਂ ਤੋਂ ਪੁੱਛਿਆ ਜਾਂਦਾ ਕਿ ਉਹ ਪੌੜੀ ਚੜ੍ਹਨ ਵਾਲੇ ਨੂੰ ਕਿਉਂ ਕੁੱਟ ਰਹੇ ਹਨ ਤਾਂ ਸ਼ਾਇਦ ਜਵਾਬ ਕੁਝ ਇਸ ਤਰਾਂ ਦਾ ਹੁੰਦਾ:

”ਮੈਨੂੰ ਨਹੀ ਪਤਾ – ਇਥੇ ਤਾ ਇੱਦਾਂ ਹੀ ਹੁੰਦਾ ਆ ਰਿਹਾ”

    ਚਲੋ ਛੱਡੋ,ਬਾਂਦਰਾਂ ਦੀ ਗੱਲ,ਆਪਾਂ ਸਿਖ ਹਾਂ ਤੇ ਸਿਖ ਸਮਾਜ ਦੀ ਗੱਲ ਕਰਨੀ ਚਾਹੀਦੀ ਹੈ।ਆਸ ਹੈ ਕਿ ਬਾਂਦਰਾਂ ਦੀ ਗੱਲ ਬਾਂਦਰਾ ਤੱਕ ਰਹੇਗੀ ਤੇ ਬੰਦਿਆ ਦੀ ਗੱਲ ਬੰਦਿਆ ਤੱਕ।ਦੋਹਾਂ ਵਿਚ ਕੋਈ ਤਾਲਮੇਲ ਹੀ ਨਹੀ।ਸੁਣਿਆ ਹੈ ਕਿ ਬੰਦਾ ਪਹਿਲੋਂ ਬਾਂਦਰ ਹੁੰਦਾ ਸੀ।ਖੈਰ,ਆਪਾਂ ਕੀ ਲੈਣਾ,ਆਪਾਂ ਸਿਖਾਂ ਦੀ ਗੱਲ ਕਰਦੇ ਹਾਂ।

       ਜਿੰਨਾਂ ਸਿਖਾਂ ਨੂੰ ਗੁਲਾਮੀ ਦੇ ਅਹਿਸਾਸ ਨੇ ਤੰਗ ਕੀਤਾ,ਜਿੰਨਾਂ ਤੋਂ ਜੂਨ ਤੇ ਨਵੰਬਰ ੧੯੮੪ ਵਿਚ ਹਿੰਦੋਸਤਾਨ ਵਲੋਂ ਸਿਖਾਂ ਅਤੇ ਸਿਖੀ ਉਪਰ ਹਮਲੇ ਬਰਦਾਸ਼ਤ ਨਾ ਕੀਤੇ ਗਏ,ਜਿਹੜੇ ਅਣਖ-ਗੈਰਤ ਵਾਲੇ ਸਨ,aੇਹ ਖਾਲਿਸਤਾਨ ਲਈ ਮੈਦਾਨ ਵਿਚ ਨਿਤਰ ਆਏ।ਭਾਰਤੀ ਹਕੂਮਤੀ ਸਿਸਟਮ ਨੇ ਉਨਾਂ ਖਾਲਿਸਤਾਨੀਆਂ ਨੂੰ ਦਰੜਨ ਲਈ ਬੇਹੱਦ ਜੁਲਮ ਕੀਤੇ।ਉਹਨਾਂ ਦੇ ਨਾਲ ਹੀ ਆਮ ਸਿਖ,ਜਿਹੜੇ ਖਾਲਿਸਤਾਨ ਦੇ ਹਮਾਇਤੀ ਵੀ ਨਹੀ ਸਨ,ਉਨਾਂ ਨੂੰ ਚੰਗੀ ਤਰਾਂ ਦਰਸਾਇਆ ਕਿ ਹਕੂਮਤ ਕਿੰਨੀ ਬੇਕਿਰਕ ਤੇ ਬੇਤਰਸ ਹੈ।ਹੁਣ ਜਦ ਵੀ ਕੋਈ ਸਿਖ,ਸਿਖੀ ਅਤੇ ਸਿਖਾਂ ਨਾਲ ਹੋ ਰਹੇ ਧੱਕਿਆਂ ਦੀ ਗੱਲ ਕਰਦਾ ਹੈ ਤਾਂ ਬਾਕੀ ਸਿਖ ਹਾਲ-ਦੋਹਾਈ ਚੱਕ ਦਿੰਦੇ ਹਨ ਕਿ ਕੁੱਛ ਨਾ ਬੋਲੀਂ,ਕੁਛ ਨਾ ਕਰੀਂ।ਜੇ ਉਹ ਕਹਿੰਦਾ ਹੈ ਕਿ ਤੁਸੀਂ ਬੇਸ਼ੱਕ ਮੇਰਾ ਸਾਥ ਨਾ ਦਿਓ,ਮੈਨੂੰ ਤਾਂ ਕੋਈ ਹਿਲਜੁਲ ਕਰ ਲੈਣ ਦਿਓ,ਤਾਂ ਸਿਖ ਕਹਿੰਦੇ ਨੇ,”ਭਰਾਵਾ! ਸਾਨੂੰ ਤੇਰਾ ਨਹੀ,ਆਪਣਾ ਫਿਕਰ ਆ।ਤੇਰਾ ਤਾਂ ਜੋ ਹੋਣਾ,ਸੋ ਹੋਣਾ,ਪਰ ਸਾਡੇ ਨਾਲ ਵੀ ਘੱਟ ਨਹੀ ਹੋਣੀ।ਅਸੀਂ ਤਾਂ ਹਾਲ ਦੋਹਾਈ ਪਾਕੇ ਹਕੂਮਤ ਨੂੰ ਦੱਸ ਰਹੇ ਆਂ ਬਈ ਅਸੀਂ ਏਹਦੇ ਨਾਲ ਨਹੀ,ਇਹਦੇ ਨਾਲ ਜੋ ਮਰਜ਼ੀ ਕਰੋ,ਪਰ ਸਾਨੂੰ ਕੁਛ ਨਾ ਕਿਹੋ”

      ਹਿੰਦੋਸਤਾਨੀ ਖੁਫੀਆਂ ਏਜੰਸੀਆਂ ਆਪਣੇ ਮਾਲਕਾਂ ਨੂੰ ਇਹੋ ਜਿਹੀਆਂ ਰਿਪੋਰਟ ਦਿੰਦੀਆਂ ਹੋਣਗੀਆਂ “ਜਿਸ ਦਿਨ ਸਾਰੇ ਸਿਖ ਇਕਮੁਠ ਹੋਕੇ ਖਾਲਿਸਤਾਨ ਲਈ ਸਰਗਰਮ ਹੋ ਗਏ,ਖਾਲਿਸਤਾਨ ਲਾਜਮੀ ਬਣ ਜਾਵੇਗਾ ਇਸ ਲਈ ਇੰਨਾਂ ਨੂੰ ਪਾੜਕੇ,ਆਪਸ ਵਿਚ ਫਸਾਕੇ,ਇਕ-ਦੂਜੇ ਨਾਲ ਲੜਾਕੇ ਰੱਖਿਆ ਜਾਵੇ।ਇੰਨਾਂ ਤੋਂ ਉਹ ਸਭ ਕੁਛ ਖੋਹ ਲਿਆ ਜਾਵੇ,ਜੋ ਇੰਨਾਂ ਨੂੰ ਇਕੱਠੇ ਕਰਦਾ ਹੋਵੇ।ਇੰਨਾਂ ਵਿਚ ਉਹ ਮਸਲੇ ਉਭਾਰੇ ਜਾਣ ਜਿਹੜੇ ਇੰਨਾਂ ਨੂੰ ਆਪਸ ਵਿਚ ਲੜਾ ਸਕਣ।ਹਰ ਉਹ ਸੰਸਥਾ,ਵਿਅਕਤੀ,ਰੁਝਾਨ,ਵਿਚਾਰ ਨੂੰ ਸ਼ਹਿ ਤੇ ਸਮਰਥਨ ਦਿਤਾ ਜਾਵੇ ਜਿਹੜਾ ਇੰਨਾਂ ਨੂੰ ਆਪਸ ਵਿਚ ਲੜਾ ਸਕਦਾ ਹੋਵੇ।ਹਰ ਸਾਲ ਤਿੰਨ-ਚਾਰ ਵਾਰ ਸਿਖਾਂ ਉਪਰ ਗੋਲੀ ਤੇ ਲਾਠੀਚਾਰਜ ਹੋਣਾ ਚਾਹੀਦਾ ਹੈ ਤਾਂਕਿ ਇੰਨਾਂ ਨੂੰ ਚੇਤੇ ਰਹੇ ਕਿ ਖਾੜਕੂਵਾਦ ਮੌਕੇ ਹਕੂਮਤ ਨੇ ਕੀ ਕੀਤਾ ਸੀ? ਸਾਲ ਵਿਚ ਦੋ-ਚਾਰ ਵਾਰ ਸਿਖਾਂ ਨੂੰ ਬੇਤਰਸੀ ਨਾਲ ਕਤਲ ਕਰਕੇ ਅਹਿਸਾਸ ਕਰਵਾਇਆ ਜਾਵੇ ਕਿ ਜੇ ਚੂੰ-ਚਾਂ ਕੀਤੀ ਤਾਂ ਪਹਿਲਾਂ ਵਾਂਗ ਸਿਖਾਂ ਦਾ ਇਕਤਰਫਾ ਕਤਲੇਆਮ ਕੀਤਾ ਜਾ ਸਕਦਾ ਹੈ ਤੇ ਕਿਸੇ ਵੀ ਕਾਤਲ ਪੁਲਸੀਏ ਨੂੰ ਸਜ਼ਾ ਨਹੀ ਹੋਵੇਗੀ।

ਸਿਖਾਂ ਨੂੰ ਡਰਾਈ ਰੱਖਣ ਦੀ ਲੋੜ ਹੈ।ਸਿਖਾਂ ਨੂੰ ਧਾਰਮਿਕ ਵਿਵਾਦਾਂ ਵਿਚ ਉਲਝਾਈ ਰੱਖਣ ਦੀ ਲੋੜ ਹੈ।ਸਿਖ ਸ਼ਕਤੀ ਨੂੰ ਤੇ ਸਿਖਾਂ ਦੇ ਸਰਮਾਏ ਨੂੰ ਬੇਅਰਥ ਕੰਮਾਂ ਵਿਚ ਖਰਚਾਈ ਜਾਣ ਦੀ ਲੋੜ ਹੈ।ਜਿਹੜੇ ਸਿਖ, ਸਿਖ ਹਿਤਾਂ ਦੇ ਉਲਟ ਭੁਗਣਦੇ ਹੋਣ ਉਨਾਂ ਨੂੰ ਹਰ ਤਰਾਂ ਸਾਂਭਿਆ ਜਾਵੇ ਤੇ ਸ਼ਹਿ ਦਿਤੀ ਜਾਵੇ।ਜਿਹੜੇ ਸਿਖ,ਸਿਖ ਹਿਤਾਂ ਦੀ ਰਾਖੀ ਲਈ ਜੂਝਣ,ਉਨਾਂ ਨੂੰ ਹਰ ਤਰਾਂ ਛੁਟਿਆਇਆ ਜਾਵੇ।ਵਾਰ-ਵਾਰ ਪਿਛਲੇ ਸਮੇਂ ਦੇ ਹਕੂਮਤੀ ਬੁੱਚੜਪੁਣੇ ਦੀ ਯਾਦ ਦਿਵਾਈ ਜਾਵੇ,ਜਿਵੇਂ ਖੇਤਾਂ ਵਿਚ ਕਾਂ ਮਾਰਕੇ ਟੰਗਿਆ ਹੋਵੇ ਤਾਂ ਬਾਕੀ ਕਾਂ ਗਰੇ ਰਹਿੰਦੇ ਨੇ,ਇਵੇਂ ਸਿਖਾਂ ਦੇ ਦਿਲਾਂ ਵਿਚ ਹਕੂਮਤ ਦਾ ਦਹਿਲ ਬਿਠਾਇਆ ਜਾਵੇ।ਯਾਦ ਰੱਖੋ,ਕਿ ਇੰਨਾਂ ਦੇ ਵੱਡੇ-ਵਡੇਰੇ ਜੁਲੜਾਂ-ਤੱਪੜਾਂ ਤੇ ਪਾਟੇ ਜਿਹੇ ਕਛਹਿਰਿਆਂ ਵਾਲੇ ਸਨ ਪਰ ਆਪਣੇ ਸਾਨਦਾਰ ਘੋੜਿਆਂ aਤੇ ਜਾਨਦਾਰ ਹਥਿਆਰਾਂ ਨਾਲ ਕਹਿੰਦੀਆ-ਕਹਾਉਂਦੀਆਂ ਸ਼ਹਿਨਸ਼ਾਹੀਆਂ ਨੂੰ ਪੈਰਾਂ ਹੇਠ ਲਿਤਾੜਦੇ ਰਹੇ ਨੇ।ਇੰਨਾਂ ਅੰਦਰ ਇਹ ਅਹਿਸਾਸ ਦੁਬਾਰਾ ਨਹੀ ਉਭਰਨਾ ਚਾਹੀਦਾ।ਉਲਟਾ ਇੰਨਾਂ ਨੂੰ ਹਰ ਵੇਲੇ ਇਹੀ ਅਹਿਸਾਸ ਕਰਵਾਇਆ ਜਾਵੇ ਕਿ ਤੁਸੀ ਹਕੂਮਤ ਦਾ ਕੱਖ ਨਹੀ ਵਿਗਾੜ ਸਕਦੇ।

ਇੰਨਾਂ ਅੰਦਰੋਂ ਚੜ੍ਹਦੀ ਕਲਾ ਦਾ ਅਹਿਸਾਸ,ਧਰਮ ਲਈ ਮਰ ਮਿਟਣ ਦਾ ਜ਼ਜ਼ਬਾ ਤੇ ਸਿਖੀ ਸਿਦਕ ਮਾਰ-ਮੁਕਾਇਆ ਜਾਵੇ।ਸਿਖਾਂ ਨੂੰ ਮੀਡੀਆ ਰਾਂਹੀ ਲਾਈਲੱਗ ਬਣਾਕੇ ਸਿਖੀ ਤੇ ਸਿਖਾਂ ਦੇ ਉਲਟ ਭੁਗਤਾਇਆ ਜਾਵੇ।ਸਿਖਾਂ ਨੂੰ ਕਿਸੇ ਵੀ ਮਸਲੇ ਤੇ ਇਕਮੁੱਠ ਨਾ ਰਹਿਣ ਦਿਤਾ ਜਾਵੇ।ਬੇਸ਼ਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੋਵੇ।ਇਹ ਆਪੋ-ਆਪਣੇ ਧੜੇ ਦੇ ਹਿਸਾਬ ਨਾਲ ਸੋਚਣ।ਜਿਹੜੇ ਸਿਖ ਭਾਰਤੀ ਮੁਖਧਾਰਾ ਦੇ ਹਮਾਇਤੀ ਹੋਣ,ਉਹ ਸਿਖੀ ਦੇ ਹਰ ਹਮਾਇਤੀ ਦੇ ਉਲਟ ਹੋਣ ਤੇ ਉਹਨੂੰ ਨਿਜੀ ਦੁਸ਼ਮਣ ਸਮਝਣ।ਸਿਖਾਂ ਨੂੰ ਨਾਂਹ-ਵਾਚਕ ਆਦਤਾਂ ਪਾਈਆਂ ਜਾਣ।

     ਜਿਹੜੀ ਆਦਤਾਂ ਸਿਖਾਂ ਨੂੰ ਹਕੂਮਤ ਪਾਉਣਾ ਚਾਹੁੰਦੀ ਹੈ,ਸਿਖਾਂ ਨੂੰ ਜਿਹੋ ਜਿਹਾ ਹਕੂਮਤ ਬਣਾਉਣਾ ਚਾਹੁੰਦੀ ਹੈ,ਉਸ ਲਈ ਹੁਣ ਸਭ ਤੋਂ ਬੇਹਤਰ ਸਮਾਂ ਹੈ ਕਿਉਂਕਿ ਸਿਖ ਆਪਣੇ ਧਰਮ,ਪੁਰਾਤਨ ਵਿਰਸੇ,ਇਤਿਹਾਸ,ਸਭਿਆਚਾਰ ਨੂੰ ਤਿਆਗ ਰਹੇ ਹਨ।ਇੰਨਾਂ ਨੂੰ ਸਭ ਕੁਝ ਨਵਾਂ ਹੀ ਪਰਵਾਨ ਹੈ।ਨਵੇਂ ਵਿਚਾਰ,ਨਵੇ ਨਾਇਕ,ਨਵੇ ਸਭਿਆਚਾਰ ਨੂੰ ਅਪਣਾਉਣ ਦੀ ਬਿਰਤੀ ਹੀ ਸਾਡੇ ਲਈ ਹਥਿਆਰ ਬਣੇਗੀ।ਜਿਹੜੀਆਂ ਗੱਲਾਂ ਹਕੂਮਤ ਹੁਣ ਦਾਖਿਲ ਕਰੇਗੀ,ਹੌਲੀ ਹੌਲੀ ਇੰਨਾਂ ਨੂੰ ਪੱਕੀ ਆਦਤ ਉਹ ਕੁਛ ਕਰਨ ਦੀ ਪੈ ਜਾਣੀ ਹੈ ।

     ਜੇ ਉਹ ਸਭ ਕੁਝ ਛੱਡ ਜਾਣਗੇ ਜਿਹੜਾ ਕੁਛ ਸਿਖੀ ਨੇ ਸਿਖਾਇਆ ਹੈ।ਇਹ ਉਹ ਸਭ ਕੁਛ ਅਪਣਾ ਲੈਣਗੇ ਜਿਹੜਾ ਕੁਛ ਸਿਖੀ ਨੇ ਮਨਾ੍ਹ ਕੀਤਾ ਹੈ।ਇਹ ਲੋਕ ਬੜੀ ਜਲਦੀ ਗੁਰੂ ਸਾਹਿਬਾਨ ਬਾਰੇ,ਸਿਖ ਵਿਚਾਰਧਾਰਾ ਬਾਰੇ,ਸਿਖ

   ਇਤਿਹਾਸ ਬਾਰੇ ਉਸ ਸਭ ਕੁਝ ਨੂੰ ਸੱਚ ਮੰਨ ਲੈਣਗੇ ਜਿਹੜਾ ਕੁਝ ਹਕੂਮਤ ਕਹਿ ਰਹੀ ਹੈ।ਇਹ ਤਾਂ ਬਹੁਤ ਹੀ ਸਾਊ,ਲਾਈਲੱਗ ਤੇ ਭੋਲੇ ਲੋਕ ਹਨ।ਇਹ ਕਦੇ ਵੀ ਆਪਣਾ ਏਜੰਡਾ ਖੁਦ ਤਹਿ ਨਹੀ ਕਰਦੇ।ਇੰਨਾਂ ਦਾ ਏਜੰਡਾ ਤਾਂ ਮੀਡੀਆ ਰਾਹੀ ਕੋਈ ਹੋਰ ਤੈਅ ਕਰਦਾ ਹੈ।ਇੰਨਾਂ ਤੋਂ ਮਗਰ ਲਾਕੇ ਜੋ ਮਰਜ਼ੀ ਕਹਾ ਲਓ,ਜੋ ਮਰਜ਼ੀ ਕਰਵਾ ਲਓ।ਹਕੂਮਤੀ ਮੀਡੀਆ ਦੇ ਲਾਈਲੱਗ ਬਣਕੇ ਇਹ ਆਪਣੇ ਦੋਸਤਾਂ ਨੂੰ ਦੁਸ਼ਮਣ ਬਣਾ ਕੇ ਭੰਡਦੇ ਨੇ ਤੇ ਦੁਸ਼ਮਣਾਂ ਨੂੰ ਦੋਸਤ ਮੰਨ ਲੈਂਦੇ ਨੇ।ਹੁਣ ਤਾਂ ਇਹ ਆਪ ਹੀ ਉਨਾਂ ਸਿਖਾਂ ਨੂੰ ਮਲੀਆਮੇਟ ਕਰ ਦਿੰਦੇ ਨੇ ਜਿਹੜੇ ਇੰਨਾਂ ਨੂੰ ਆਪਣੇ ਧਰਮ,ਬੋਲੀ,ਸਭਿਆਚਾਰ ਤੇ ਇਤਿਹਾਸ ਨਾਲ ਜੋੜਕੇ ਆਜ਼ਾਦੀ ਵੱਲ ਪ੍ਰੇਰਤ ਕਰਨ।

   ਬੇਸ਼ਕ ਕੋਈ ਹੋਵੇ,ਕੁਰਬਾਨੀ ਵਾਲਾ ਹੋਵੇ,ਵਿਦਵਾਨ ਹੋਵੇ,ਇਹ ਹਰੇਕ ਦੀ ਖਿੱਲੀ ਉੜਾਉਂਦੇ ਹਨ।ਇਹ ਤਾਂ ਸਿਰਫ ਉਨਾਂ ਬੇਵਕੂਫ ਲੋਕਾਂ ਮਗਰ ਲੱਗਦੇ ਨੇ ਜਿਹੜੇ ਇੰਨਾਂ ਨੂੰ ਭੋਰਾ ਤੰਗ ਨਾ ਕਰਨ,ਨਾ ਖੁਦ ਤੰਗ ਹੋਣ,ਬੇਸ਼ਕ ਉਹ ਇੰਨਾਂ ਦਾ ਸਭ ਕੁਝ ਲੁੱਟੀ ਜਾਣ।ਜਿਹੜੇ ਲੋਕ ਐਨੇ ਸੁਖ-ਰਹਿਣੇ ਹੋਣ,ਸਹਿੰਦੜ ਹੋਣ,ਪੰਗੇ ਤੋਂ ਬਚਦੇ ਹੋਣ ਉਨਾਂ ਨੇ ਆਪਣੇ ਧਰਮ ਲਈ ਕੀ ਲੜਨਾ।ਸੋ,ਸਾਡੀ ਰਾਇ ਹੈ ਕਿ ਹੁਣ ਤਾਂ ਜੇ ਹਕੂਮਤ ਕੁਛ ਨਾ ਵੀ ਕਰੇ ਤਾਂ ਵੀ ਸਿਖੀ ਦਾ ਬ੍ਰਾਹਮਣੀਕਰਨ ਹੋਣਾ ਅਟੱਲ ਹੈ।ਵਿਚਾਰੇ ਖਾਲਿਸਤਾਨ ਭਾਲਦੇ ਸੀ,ਆਪਦਾ ਧਰਮ ਵੀ ਨਾ ਬਚਾ ਸਕੇ ਤੇ ਹਿੰਦੂ ਬਣ ਗਏ।”

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-