Entertainment

ਰਾਜਿਸਥਾਨ ਦਾ ਨਾਮਵਰ ਪੰਜਾਬੀ ਗਾਇਕ ਤੇ ਗੀਤਕਾਰ : ਵਿਸ਼ਾਲ ਸਿੰਘ ਮੰਨਤ

February 18, 2020 03:18 PM

ਰਾਜਿਸਥਾਨ ਦਾ ਨਾਮਵਰ ਪੰਜਾਬੀ ਗਾਇਕ ਤੇ ਗੀਤਕਾਰ : ਵਿਸ਼ਾਲ ਸਿੰਘ ਮੰਨਤ
ਉਨਾਂ ਗਾਇਕਾਂ ਅਤੇ ਗੀਤਕਾਰਾਂ ਉਪਰ ਮਾਣ ਕੀਤਾ ਜਾਣਾ ਬਣਦਾ ਹੈ ਜਿਹੜੇ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਵਿਚ ਹੁੰਦੇ ਹੋਏ ਵੀ ਪੰਜਾਬੀ ਨੂੰ ਆਪਣੀ ਕਲਮ ਅਤੇ ਅਵਾਜ਼ ਦੁਆਰਾ ਪ੍ਰਫੁੱਲਤ ਕਰਨ ਦਾ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਕਤਾਰ ਵਿਚ ਆਂਉਂਦੇ ਨਾਂਵਾਂ ਵਿਚ ਇਕ ਨਾਂ ਹੈ ਵਿਸ਼ਾਲ ਸਿੰਘ ਮੰਨਤ, ਜਿਹੜਾ ਕਿ ਪੰਜਾਬੀ ਦਾ ਸੁਰੀਲਾ ਗਾਇਕ ਹੋਣ ਦੇ ਨਾਲ਼-ਨਾਲ਼ ਪੰਜਾਬੀ ਦਾ ਗੀਤਕਾਰ ਵੀ ਹੈ। ਉਹ ਖ਼ੁਦ ਗੀਤ ਲਿਖ ਕੇ ਖ਼ੁਦ ਹੀ ਉਨਾਂ ਨੂੰ ਆਪਣੀ ਮਿੱਠੀ ਅਤੇ ਦਮਦਾਰ ਅਵਾਜ਼ ਵਿਚ ਗਾਇਨ ਕਰਦਾ ਹੈ।
ਰਾਜਿਸਥਾਨ ਦੇ ਪਿੰਡ ਖੋਥਾਂਵਾਲੀ ਦੇ ਰਹਿਣ ਵਾਲਾ, ਇੰਦਰਾਜ ਸਿੰਘ ਦਾ ਲਾਡਲਾ ਮੰਨਤ ਦੱਸਦਾ ਹੈ ਕਿ ਹੁÎਣੇ-ਹੁਣ ਉਹ ਆਪਣਾ ਦਰਦ-ਭਿੱਜਾ ਗੀਤ, ''ਜਾਨ'', ਜਿਸ ਦਾ ਗੀਤਕਾਰ ਵੀ ਉਹ ਖ਼ੁਦ ਹੀ ਹੈ, ਲੈਕੇ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਐਮ. ਮਿਊਜ਼ਕ ਗਰੁੱਪ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਮਿਊਜ਼ਕ ਸੰਗੀਤਕਾਰ ਅਵਤਾਰ ਪਵਾਰ ਨੇ ਦਿੱਤਾ ਹੈ। ਇਸ ਦਾ ਆਡੀਓ ਤੇ ਵੀਡੀਓ ਸਾਰੇ ਮਿਊਜ਼ਕ ਪਲੇਟਫਾਰਮਾਂ ਤੇ ਅਪਲੋਡ ਹੈ।
ਇਕ ਮੁਲਾਕਾਤ ਦੌਰਾਨ ਮੰਨਤ ਨੇ ਦੱਸਿਆ ਕਿ ਉਹ ਇਸ ਤੋਂ ਪਹਿਲੇ ਆਪਣੇ ਲਿਖੇ ਹਿੰਦੀ ਧਾਰਮਿਕ ਗੀਤ ਵੀ ਰਿਕਾਰਡ ਕਰਵਾਕੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ। ਉਹ ਜਿੱਥੇ ਗਾਇਕ ਤੇ ਗੀਤਕਾਰ ਹੈ, ਉਥੇ ਉਹ ਐਕਟਿੰਗ ਦਾ ਸ਼ੌਕ ਵੀ ਰੱਖਦਾ ਹੈ। ਉਸ ਨੇ ''ਮਾਹੀ ਬੇਵਫਾਈ'' ਗੀਤ ਵਿਚ ਐਕਟਿੰਗ ਕਰਕੇ ਚੰਗੀ ਵਾਹ-ਵਾਹ ਖੱਟੀ ਹੈ। ਇਸ ਤੋਂ ਇਲਾਵਾ ਉਸ ਨੇ ''ਲਾਲੀ'' (ਬਾਲ-ਵਿਆਹ) ਨਾਮ ਦੀ ਇਕ ਹਿੰਦੀ ਸ਼ਾਰਟ-ਮੂਵੀ ਅਤੇ ਵਾਲੀਬੁੱਡ ਦੀ ਮੂਵੀ ''ਅਟੱਲ ਫੈਸਲਾ'' ਵਿਚ ਵੀ ਕੰਮ ਕੀਤਾ ਹੈ।
''ਜਾਨ'' ਗੀਤ ਦਾ ਕਿਹੋ ਜਿਹਾ ਹੁੰਗਾਰਾ ਰਿਹਾ'' ਦਾ ਜੁਵਾਬ ਦਿੰਦਿਆਂ ਮੰਨਤ ਨੇ ਕਿਹਾ, ''ਮੇਰੀ ਆਸ-ਉਮੀਦ ਤੋਂ ਵੱਧਕੇ ਇਸ ਗੀਤ ਦਾ ਕਲਾ-ਪ੍ਰੇਮੀਆਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ।''
''ਭਵਿੱਖ ਵਿਚ ਕੀ ਦੇ ਰਹੇ ਹੋ, ਕਲਾ-ਪ੍ਰੇਮੀਆਂ ਨੂੰ '' ਦੇ ਉਤਰ ਵਿਚ ਉਸ ਕਿਹਾ, ''ਮੈਂ ਬਹੁਤ ਜਲਦੀ ਹੀ ਪੰਜਾਬੀ ਦੇ ਗੀਤ ''ਮਾਹੀ ਦਾ ਪਿਆਰ'' (ਸੈਡ-ਸੌਂਗ) ਅਤੇ ''ਮਾਂ'' ਲੈਕੇ ਹਾਜ਼ਰ ਹੋ ਰਿਹਾ ਹਾਂ।''
--ਪ੍ਰੀਤਮ ਲੁਧਿਆਣਵੀ, ਚੰਡੀਗੜ 9876428641
ਸੰਪਰਕ : ਵਿਸ਼ਾਲ ਸਿੰਘ ਮੰਨਤ, 8058026131

Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-