Entertainment

ਦਰਸ਼ਕਾਂ ਦੀ ਪਸੰਦ ਬਣੀ ਮੁਹੱਬਤੀ ਰੰਗਾਂ ‘ਚ ਰੰਗੀ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਦੀ ਫ਼ਿਲਮ 'ਸੁਫ਼ਨਾ'

February 19, 2020 07:03 PM
ਦਰਸ਼ਕਾਂ ਦੀ ਪਸੰਦ ਬਣੀ ਮੁਹੱਬਤੀ ਰੰਗਾਂ ‘ਚ ਰੰਗੀ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਦੀ ਫ਼ਿਲਮ  'ਸੁਫ਼ਨਾ'
 
ਮੌਜੂਦਾ ਸਿਨੇਮਾ ਦੌਰ ਵਿੱਚ ' ਛੜਾ' ਗੁੱਡੀਆਂ ਪਟੋਲੇ'  ਤੇ 'ਸੁਰਖੀ ਬਿੰਦੀ' ਫ਼ਿਲਮਾਂ ਤੋਂ ਬਾਅਦ ਹੁਣ 'ਸੁਫ਼ਨਾ' ਦਾ ਨਿਰਮਾਣ ਕਰਕੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਨੇ ਨਿਰੋਲ ਪੰਜਾਬੀ ਸਿਨੇਮੇ ਦੀ ਇੱਕ ਨਿਵੇਕਲੀ ਦਿੱਖ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਹੈ। ਜਗਦੀਪ ਫ਼ਿਲਮੀ ਆਲੋਚਕਾਂ ਦੀ ਪ੍ਰਵਾਹ ਕੀਤੇ ਵਗੈਰ ਆਪਣੇ ਕੰਮ ਵਿੱਚ ਮਸਤ ਤੁਰਨ ਵਾਲਾ ਨਿਰਦੇਸ਼ਕ ਹੈ ਜਿਸਨੂੰ ਇੱਕ ਵਧੀਆਂ ਫ਼ਿਲਮ ਬਣਾਉਣ ਦੀ ਜਾਂਚ ਹੈ। 'ਸੁਫ਼ਨਾ' ਫ਼ਿਲਮ 'ਚ  ਕਹਾਣੀ ਅਤੇ ਨਿਰਦੇਸ਼ਨ ਪੱਖੋਂ ਉਸਨੇ ਆਪਣੇ ਕਿਸੇ ਵੀ ਕਲਾਕਾਰ ਨੂੰ ਢਿੱਲਾ ਨਹੀਂ ਛੱਡਿਆ।ਦਰਸ਼ਕ ਵੀ ਫ਼ਿਲਮ ਵੇਖਦਾ  ਆਪਣਾ ਧਿਆਨ ਏਧਰ ਓਧਰ ਨਹੀਂ ਕਰਦਾ। ਫਿਲਮ ਵਿਚ ਕਾਮੇਡੀ, ਰੁਮਾਂਸ ਸਮਾਜਿਕਤਾ , ਆਰਥਿਕਤਾ ਰੀਤ ਰਿਵਾਜ਼ਾਂ ਆਦਿ ਦਾ ਹਰੇਕ ਰੰਗ ਵਿਖਾਇਆ ਗਿਆ ਹੈ।ਵੱਡੀ ਗੱਲ ਕਿ 'ਸੁਫ਼ਨਾ' ਸਾਊਥ ਜਾਂ ਬਾਲੀਵੁੱਡ ਦੀ ਚਰਚਿਤ ਫ਼ਿਲਮਾਂ ਦਾ ਚਰਬਾ ਵੀ ਨਹੀਂ ਹੈ ਬਲਕਿ ਪੰਜਾਬ ਦੇ ਪਿੰਡਾਂ ਵਿੱਚ ਧੜਕਦੇ ਅਹਿਸਾਸਾਂ ਦੀ ਯਥਾਰਤਮਈ ਗਾਥਾ ਹੈ ਜੋ ਬਹੁਤਿਆਂ ਨੇ ਅੱਖੀ ਵੇਖੀਂ ਜਾਂ ਹੱਡੀ ਹੰਡਾਈ ਹੋਵੇਗੀ। ਮਾਂ-ਪਿਉ ਦੇ ਸਾਏ ਤੋਂ ਸੱਖਣੀ,  ਨਿਆਣੀ ਉਮਰੇ ਸਕੀ ਤਾਈ ਵਲੋਂ ਕੀਤੇ ਜਾਂਦੇ ਵਿਤਕਰੇ ਅਤੇ ਅਹਿਸਾਸਾਂ ਦੀ ਕਹਾਣੀ ਵਿੱਚ ਬਿਨਾਂ ਸ਼ੱਕ ਤੇਗ ਦੇ ਕਿਰਦਾਰ ਤਾਨੀਆਂ ਨੇ ਚੰਗਾ ਕੰਮ ਕੀਤਾ ਹੈ। ਐਮੀ ਵਿਰਕ ਵੀ ਦਰਸ਼ਕਾਂ ਦੀ ਪਸੰਦ ਮੁਤਾਬਕ ਖਰਾ ਰਿਹਾ ਹੈ। ਬਲਵਿੰਦਰ ਬੁਲਟ, ਜਗਜੀਤ ਸੰਧੂ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਮੋਹਨੀ ਤੂਰ,ਮਿੰਟੂ ਕਾਪਾ, ਕਾਕਾ ਕੌਤਕੀ ਨੇ ਆਪਣੀ ਚੰਗੀ ਅਦਾਕਾਰੀ ਨਾਲ ਆਪਣੀ ਪਛਾਣ ਗੂੜ੍ਹੀ ਕੀਤੀ ਹੈ। ਫ਼ਿਲਮ ਦੀ ਕਹਾਣੀ ਨਰਮਾਂ ਚੁਗਣ ਵਾਲੇ ਮੇਹਨਤਕਸ਼ ਪਰਿਵਾਰਾਂ ਦੇ ਇਰਦ ਗਿਰਦ ਘੁੰਮਦੀ ਹੈ। ਫ਼ਿਲਮ ਦੀ ਨਾਇਕਾ ਚਾਹੁੰਦੀ ਹੈ ਉਸਦਾ ਜੀਵਨ ਸਾਥੀ ਪੜਿ੍ਹਆ ਲਿਖਿਆ ਤੇ ਗੁਜਾਰੇ ਜੋਗੀ ਨੌਕਰੀ ਜਰੂਰ ਕਰਦਾ ਹੋਵੇ ਜੋ ਉਸਦੇ ਜਿੰਦਗੀ ਦੇ ਚਾਅ ਅਤੇ ਸੁਫ਼ਨੇ ਪੂਰੇ ਕਰ ਸਕੇ। ਜਿਸ ਨੂੰ ਪੂਰਾ ਕਰਨ ਲਈ ਫ਼ਿਲਮ ਦਾ ਨਾਇਕ ਦਿਲ ਲਾ ਕੇ ਪੜਾਈ ਕਰਦਾ ਹੈ ਤੇ ਫੌਜੀ ਬਣਕੇ ਉਸਦਾ ਹਮਸਫ਼ਰ ਬਣਦਾ ਹੈ ਪਰ ਨਾਇਕਾ ਦੀ ਲਾਲਚੀ ਤਾਈ ਉਸਦਾ ਮੁੱਲ ਵੱਟਣ ਦੀ ਸੋਚ ਰੱਖਦੀ ਹੈ ਜਿਸਨੂੰ ਐਮੀ ਵਿਰਕ ਬਦਲਦਾ ਹੈ। ਫ਼ਿਲਮ ਦਾ ਅੰਤ ਬਹੁਤ ਹੀ ਦਿਲਚਸਪ ਅਤੇ ਸੁਖਦ ਭਰਿਆ ਹੈ। ਫ਼ਿਲਮ ਦਾ ਗੀਤ ਸੰਗੀਤ ਬਹੁਤ ਵਧੀਆ ਹੈ। ਇੱਕ ਗੱਲ ਹੋਰ ਕਿ ਇਸ ਫ਼ਿਲਮ 'ਚ ਚਰਚਿਤ ਚਿਹਰਿਆਂ ਦੀ ਬਜਾਏ ਰੰਗਮੰਚ ਦੇ ਪਰਪੱਕ ਕਲਾਕਾਰਾਂ ਨੂੰ ਖੁੱਲ ਕੇ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਹੈ। ਫ਼ਿਲਮ ਦੀ ਕਾਮੇਡੀ ਬੜੀ ਸਾਰਥਕ ਤੇ ਦਿਲਚਸਪ ਹੈ। 
ਹਰਜਿੰਦਰ ਸਿੰਘ 
Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-