Poem

ਮਾਂ ਬੋਲੀ ਪੰਜਾਬੀ ਮੇਰੀ/ਸੁਖਚੈਨ ਸਿੰਘ,ਠੱਠੀ ਭਾਈ

February 21, 2020 12:46 PM
ਮਾਂ ਬੋਲੀ ਪੰਜਾਬੀ ਮੇਰੀ/ਸੁਖਚੈਨ ਸਿੰਘ,ਠੱਠੀ ਭਾਈ
 
ਮਾਂ ਬੋਲੀ ਪੰਜਾਬੀ ਮੇਰੀ
ਪੜ੍ਹਨ ਲਿਖਣ ਵਿੱਚ ਨਾ ਕਰਿਓ ਦੇਰੀ।
 
ਮਾਂ ਬੋਲੀ ਪੰਜਾਬੀ ਮੇਰੀ
ਮਾਂ ਨਾਲ ਨਾ ਕਰਿਓ ਹੇਰਾਂ ਫੇਰੀ।
 
ਮਾਂ ਬੋਲੀ ਪੰਜਾਬੀ ਮੇਰੀ
ਸਮਝਿਓ ਨਾ ਕੱਲੀ ਕਹਿਰੀ।
 
ਮਾਂ ਬੋਲੀ ਪੰਜਾਬੀ ਮੇਰੀ
ਬੇਰਾ ਦੇ ਨਾਲ ਲੱਦੀ ਬੇਰੀ‌
 
ਮਾਂ ਬੋਲੀ ਪੰਜਾਬੀ ਮੇਰੀ
ਕਿਸੇ ਪਾਸੋਂ ਨਾ ਜਾਵੇ ਘੇਰੀ।
 
ਮਾਂ ਬੋਲੀ ਪੰਜਾਬੀ ਮੇਰੀ
ਅੱਖਰਾਂ ਨਾਲ ਕਰੇ ਵੈਰੀ ਢੇਰੀ।
 
ਮਾਂ ਬੋਲੀ ਪੰਜਾਬੀ ਮੇਰੀ
ਸੁਖਚੈਨ,ਲਿਆਵੇ ਲਿਖ ਕੇ ਹਨੇਰੀ।
 
ਮਾਂ ਬੋਲੀ ਪੰਜਾਬੀ ਮੇਰੀ
ਸ਼ੇਅਰ ਕਰਨ ਵਿੱਚ ਨਾ ਲਾਇਓ ਦੇਰੀ।
 
ਸੁਖਚੈਨ ਸਿੰਘ,ਠੱਠੀ ਭਾਈ, ਯੂ ਏ ਈ
00971527632924
Have something to say? Post your comment