Entertainment

ਗੁਰਨੈਬ ਸਾਜਨ ਤੇ ਇਕਬਾਲ ਪੰਜੂ ਦੇ ਗੀਤ 'ਚਿੱਟੇ ਨੇ ਗੱਭਰੂ ਮਾਰੇ' ਦਾ ਪੋਸਟਰ ਰਿਲੀਜ਼

February 21, 2020 04:09 PM

ਗੁਰਨੈਬ ਸਾਜਨ ਤੇ ਇਕਬਾਲ ਪੰਜੂ ਦੇ ਗੀਤ 'ਚਿੱਟੇ ਨੇ ਗੱਭਰੂ ਮਾਰੇ' ਦਾ ਪੋਸਟਰ ਰਿਲੀਜ਼
ਬਠਿੰਡਾ 21 ਫਰਵਰੀ (ਗੁਰਬਾਜ ਗਿੱਲ) -ਲੇਖਣੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਲੇਖਣੀ ਤੇ ਪੱਤਰਕਾਰੀ ਦੇ ਖੇਤਰ ਵਿੱਚ ਨਿਧੜਕ ਕਲਮਕਾਰ ਗੁਰਨੈਬ ਸਾਜਨ ਦਿਉਣ ਅੱਜ ਕੱਲ੍ਹ ਦੀ ਨਸ਼ਿਆਂ, ਹਥਿਆਰਾਂ ਨੂੰ ਪ੍ਰਮੋਟ ਕਰਦੀ ਗਾਇਕੀ ਅਤੇ ਪੰਜਾਬਣ ਮੁਟਿਆਰ ਦੇ ਅਕਸ ਨੂੰ ਢਾਹ ਲਾਉਣ ਵਾਲੀ ਗਾਇਕੀ ਦੇ ਉਲਟ ਪੰਜਾਬ ਦੇ ਦੁਖਾਂਤ ਨੂੰ ਦਰਸਾਉਂਦਾ ਗੀਤ 'ਚਿੱਟੇ ਨੇ ਗੱਭਰੂ ਮਾਰੇ' ਦਾ ਬਠਿੰਡਾ ਵਿੱਚ ਪੋਸਟਰ ਰਿਲੀਜ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਸਮੇਂ ਪ੍ਰਸਿੱਧ ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਮਿਸ ਸੁਰਮਣੀ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਕਿਰਪਾਲ ਮਾਅਣਾ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਮਨਪ੍ਰੀਤ ਮਾਨ, ਗਾਇਕ ਗੁਰਨੈਬ ਸਾਜਨ, ਇਕਬਾਲ ਪੰਜੂ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਤੇ ਗਾਇਕ ਗੁਰਨੈਬ ਸਾਜਨ ਨੇ ਦੱਸਿਆ 'ਕਿ ਰਾਸ਼ਟਰੀ ਪੱਧਰ ਤੇ ਉਸ ਨੇ ਵੀਹ ਸਾਲਾਂ ਦੌਰਾਨ ਆਪਣੀ ਲੇਖਣੀ ਅਤੇ ਪੱਤਰਕਾਰੀ ਦੌਰਾਨ ਨਕਾਰਾ ਹੋ ਚੁੱਕੇ ਸਿਸਟਮ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਹਾਸ਼ੀਏ ਤੇ ਧੱਕੇ ਜਿਹੇ ਜਾ ਰਹੇ ਲੋਕਾਂ ਦਾ ਦਰਦ, ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਦਰਦ ਬਿਆਨ ਹੈ! ਇਸ ਗੀਤ ਰਾਹੀਂ ਵੀ ਪੰਜਾਬ ਦੀ ਖੁਦਕੁਸ਼ੀਆਂ ਕਰ ਰਹੀ ਕਿਸਾਨੀ, ਚਿੱਟੇ ਦੇ ਮਾਰੂ ਨਸ਼ੇ ਦੀ ਸ਼ਿਕਾਰ ਹੋ ਰਹੀ ਜਵਾਨੀ, ਬਰਗਾੜੀ ਵਿੱਚ ਸ਼ਬਦ ਗੁਰੂ ਦੀ ਹੋਈ ਬੇਅਦਬੀ, ਬੇਰੁਜ਼ਗਾਰਾਂ ਵੱਲੋਂ ਲਗਾਏ ਜਾ ਰਹੇ ਧਰਨੇ ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਇਸ ਗੀਤ ਰਾਹੀਂ ਕੀਤੀ ਗਈ ਹੈ। 35 ਸਾਲ ਪਹਿਲਾਂ ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ ਉਸ ਨੂੰ ਕਵੀਸ਼ਰੀ ਦਾ ਸ਼ੌਕ ਜਾਗਿਆ ਸੀ, ਹਰ ਸਮੇਂ ਭਾਵੇਂ ਉਹ ਆਪਣੇ ਕਵੀਸ਼ਰੀ ਜਥੇ ਰਾਹੀਂ ਸਟੇਜਾਂ ਵੀ ਕਰਿਆ ਕਰਦਾ ਸੀ, ਪਰ ਪੰਜਾਬ ਵਿੱਚ ਉਸ ਸਮੇਂ ਚੱਲੇ ਕਾਲੇ ਦੌਰ ਦੌਰਾਨ ਉਸ ਨੇ ਇਹ ਰਸਤਾ ਛੱਡ ਕੇ ਫੋਟੋਗ੍ਰਾਫੀ ਤੋਂ ਪੱਤਰਕਾਰੀ ਤੇ ਲੇਖਣੀ ਵੱਲ ਕਦਮ ਰੱਖ ਲਿਆ! ਇਸ ਗੀਤ ਵਿੱਚ ਢੱਡ, ਸਾਰੰਗੀ ਤੋਂ ਇਲਾਵਾ ਲੋਕ ਸਾਜ਼ਾਂ ਨੂੰ ਸੰਗੀਤਕਾਰ ਜੇ ਬੀ ਆਰ ਨੇ ਸ਼ਾਮਿਲ ਕਰਕੇ ਬੜੀ ਰੂਹ ਨਾਲ ਤਿਆਰ ਕੀਤਾ ਹੈ! ਇਸ ਗੀਤ ਵਿੱਚ ਉਸ ਦੇ ਵੱਡੇ ਭਰਾ ਗਾਇਕ ਇਕਬਾਲ ਪੰਜੂ ਦਿਉਣ ਨੇ ਸਾਥ ਦਿੱਤਾ ਹੈ ਅਤੇ ਗੀਤਕਾਰ ਕਿਰਪਾਲ ਮਾਅਣਾ ਦੀ ਦਿੱਤੀ ਹੱਲਾ ਸ਼ੇਰੀ ਰੰਗ ਲਿਆਈ ਐ! ਇਸ ਗੀਤ ਦਾ ਵੀਡੀਓ ਜਗਦੇਵ ਟਹਿਣਾ ਨੇ ਆਪਣੀ ਟੀਮ ਨਾਲ ਬਠਿੰਡਾ ਦੇ ਪਿੰਡ ਬੱਲੂਆਣਾ ਦੀ ਸੱਥ ਵਿੱਚ ਫਿਲਮਾਂਕਣ ਕਰਕੇ ਬਾ-ਕਮਾਲ ਤਿਆਰ ਕੀਤਾ ਹੋਇਆ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ! ਇਸ ਗੀਤ ਦਾ ਵੀਡੀਓ ਤੁਹਾਨੂੰ 22 ਫਰਵਰੀ ਨੂੰ 11 ਵਜੇ ਯੂ-ਟਿਊਬ ਤੇ ਦੇਖਣ ਨੂੰ ਮਿਲੇਗਾ! ਜੇਕਰ ਸੰਗੀਤ ਪ੍ਰੇਮੀ ਸਾਡੇ ਇਸ ਮਿਆਰੀ ਗੀਤ ਨੂੰ ਪਸੰਦ ਕਰਦੇ ਹਨ ਤਾਂ ਐਸੇ ਮਿਆਰੀ ਗੀਤ ਏਦਾਂ ਹੀ ਦਿੰਦਾ ਰਹਾਂਗਾ'!

Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-