Article

ਭੰਗੜਾ ਮੇਰੀ ਜਿੰਦ ਜਾਨ- ਲਖਵਿੰਦਰ ਮੀਤ /ਹਰਪ੍ਰੀਤ ਸਿੰਘ ਅਖਾੜਾ

February 21, 2020 07:32 PM
ਭੰਗੜਾ ਮੇਰੀ ਜਿੰਦ ਜਾਨ- ਲਖਵਿੰਦਰ ਮੀਤ /ਹਰਪ੍ਰੀਤ ਸਿੰਘ ਅਖਾੜਾ 
 
ਭੰਗੜਾ ਸਾਡਾ ਲੋਕ-ਨਾਚ ਪੰਜਾਬ ਦੇ ਗੱਭਰੂਆਂ ਦੇ ਰੋਮ-ਰੋਮ ਵਿਚ ਵਸਿਆ ਹੋਇਆ ਹੈ। ਪੰਜਾਬ ਦਾ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਹਰ ਖ਼ੁਸ਼ੀ ਦਾ ਮੌਕਾ ਭੰਗੜੇ ਤੋਂ ਬਿਨਾਂ ਸੱਖਣਾ ਲੱਗਦਾ ਹੈ। ਅਸੀਂ ਅੱਜ ਭੰਗੜੇ ਨੂੰ ਆਪਣੀ ਜਿੰਦ ਜਾਨ ਬਣਾ ਚੁੱਕੇ ਇੰਟਰਨੈਸ਼ਨਲ ਭੰਗੜਾ ਕੋਚ ਲਖਵਿੰਦਰ ਮੀਤ ਦੀ ਭੰਗੜਾ ਵਿਚ ਕਾਰਗੁਜ਼ਾਰੀ ਅਤੇ ਉਸਦੇ ਮੁੱਢਲੇ ਜੀਵਨ ਬਾਰੇ ਗੱਲ ਕਰਾਂਗੇ। ਪੰਜਾਬ ਦਾ ਲੋਕ ਨਾਚ ਭੰਗੜਾ ਕਿਸੇ ਵੇਲੇ ਸਟੇਜਾਂ, ਵਿਰਾਸਤੀ ਮੇਲਿਆਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਹੀ ਸੀਮਿਤ ਰਿਹਾ ਹੈ। ਪਰੰਤੂ ਸਮੇਂ ਦੇ ਬਦਲਾਅ ਨਾਲ ਇਹ ਮਾਣਮੱਤਾ ਲੋਕ-ਨਾਚ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਦਰਸ਼ਕਾਂ ਦੀ ਖ਼ੁਰਾਕ ਬਣ ਚੁੱਕਾ ਹੈ। ਪੰਜਾਬ ਦੇ ਇਸ ਮਾਣਮੱਤੇ ਲੋਕ-ਨਾਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਾਲੇ ਕੁਝ ਚੁਣਵੇਂ ਭੰਗੜਚੀਆਂ ਵਿਚੋਂ ਹੈ ਲਖਵਿੰਦਰ ਮੀਤ। ਮਾਤਾ ਰਣਜੀਤ ਕੌਰ ਜੀ ਦੀ ਕੁੱਖੋਂ ਸੰਨ 1981 ਨੂੰ ਪਿਤਾ ਗਿਆਨੀ ਗੁਰਦਿਆਲ ਸਿੰਘ ਦੇ ਘਰ ਜਨਮੇ। ਜਿਵੇਂ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ  ਸੋਚਦੇ ਹਨ ਕਿ ਉਹ ਪੜ੍ਹ ਲਿਖ ਕੇ ਕੋਈ ਵੱਡੇ ਅਫ਼ਸਰ ਬਣਨ  ਉਸੇ ਤਰ੍ਹਾਂ ਹੀ ਲਖਵਿੰਦਰ ਮੀਤ ਦੇ ਮਾਪਿਆਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਲਿਖ ਕੇ ਕੋਈ ਵੱਡਾ ਅਫ਼ਸਰ ਬਣੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਲਖਵਿੰਦਰ ਦੇ ਮਨ ਵਿਚ ਕਲਾਕਾਰ ਬਣਨ ਦੇ ਚਾਅ ਨੱਚਦੇ ਸਨ। ਲਖਵਿੰਦਰ ਮੀਤ ਨੇ ਸਰਕਾਰੀ ਕਾਲਜ ਲੁਧਿਆਣਾ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਦੇ ਮੁਕਾਬਲਿਆਂ ਵਿਚ ਢੇਰ ਸਾਰੇ ਇਨਾਮ ਪ੍ਰਾਪਤ ਕਰਕੇ ਕਾਲਜ ਦੀ ਝੋਲੀ ਪਾਏ। ਲਖਵਿੰਦਰ ਨਾਲ ਕਦੇ ਵੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਦੀਆਂ ਗੱਲਾਂ ਵਿਚ ਮੁੱਖ ਵਿਸ਼ਾ ਭੰਗੜਾ ਹੀ ਹੁੰਦਾ ਹੈ ਜੇਕਰ ਉਸਨੂੰ ਭੰਗੜੇ ਦਾ ਸ਼ੁਦਾਈ ਕਿਹਾ ਜਾਂਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਯੁਵਕ ਮੇਲਿਆਂ ਵਿਚ ਜਦੋਂ ਇਹ ਕਲਾਕਾਰ ਭੰਗੜੇ ਦੇ ਰਵਾਇਤੀ ਪਹਿਰਾਵੇ ਕੁੜਤੇ-ਚਾਦਰੇ ਵਿਚ ਸਜ ਕੇ ਸਟੇਜ ਤੋਂ ਪੇਸ਼ਕਾਰੀ ਕਰਦਾ ਹੈ ਤਾਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦਾ ਹੈ। ਲੋਕ-ਨਾਚ ਦੀਆਂ ਸੂਖਮ ਵੰਨਗੀਆਂ  ਝੂਮਰ, ਮਲਵਈ ਗਿੱਧਾ, ਜਿੰਦੂਆ, ਸ਼ੰਮੀ, ਧਮਾਲ, ਲੁੱਡੀ ਆਦਿ ਦੀ ਪੇਸ਼ਕਾਰੀ ਲਈ ਉਸ ਨੂੰ ਕਮਾਲ ਦੀ ਮੁਹਾਰਤ ਹਾਸਲ ਹੈ। ਲਖਵਿੰਦਰ ਦਾ ਪੰਜਾਬੀਅਤ ਪ੍ਰਤੀ ਮੋਹ ਇਸ ਕਦਰ ਦੇਖਣ ਨੂੰ ਮਿਲਦਾ ਹੈ ਕਿ ਉਸ ਦੇ ਆਪਣੇ ਡਰਾਇੰਗ ਰੂਮ ਵਿਚ ਜਿੱਥੇ ਉਸ ਨੇ ਪੰਜਾਬੀ ਦੇ ਵਿਦਵਾਨ ਲੇਖਕਾਂ ਦੁਆਰਾ ਰਚਿਤ ਪੰਜਾਬੀ ਸਾਹਿਤਕ ਕਿਤਾਬਾ ਨੂੰ ਵਿਸ਼ੇਸ਼ ਥਾਂ ਦਿੱਤੀ ਹੈ, ਉੱਥੇ ਹੀ ਲੋਕ-ਨਾਚ ਨਾਲ ਸੰਬੰਧਿਤ ਗਿੱਧਾ, ਕਾਟੋ, ਤੂੰਬੀ, ਚਿਮਟਾ, ਬੀਨ ਅਤੇ ਖੂੰਡੇ ਦੀ ਸਜਾਵਟ ਉਸਦੇ ਨਿਕੜੇ ਜਿਹੇ ਘਰ ਨੂੰ ਵਿਰਾਸਤੀ ਭਵਨ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਲਖਵਿੰਦਰ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਾ ਬੜੇ ਹੀ ਮਾਣ ਨਾਲ ਭਰ ਜਾਂਦਾ ਹੈ। ਜਦੋਂ ਉਹ ਦੱਸਦਾ ਹੈ ਕਿ ਉਸ ਦੇ ਭੰਗੜਾ ਗਰੁੱਪ ਨੇ ਪੰਜਾਬ ਦੇ ਹਰ ਛੋਟੇ-ਵੱਡੇ ਕਲਾਕਾਰ ਨਾਲ ਜਲੰਧਰ ਦੂਰਦਰਸ਼ਨ, ਪੀ. ਟੀ. ਸੀ. ਪੰਜਾਬੀ, ਐੱਮ. ਐੱਚ. ਵਨ, ਸੈਟ ਮੈਕਸ, ਸਟਾਰ ਪਲੱਸ, ਜੋਸ਼ ਟੀ. ਵੀ., ਈ. ਟੀ. ਸੀ. ਪੰਜਾਬੀ ਵਰਗੇ ਚੈਨਲਾਂ ਤੇ ਲੋਕ-ਨਾਚ ਭੰਗੜੇ ਦੇ ਜੌਹਰ ਹੀ ਨਹੀਂ ਵਿਖਾਏ ਸਗੋਂ ਪੰਜਾਬੀ ਹਿੰਦੀ ਫ਼ਿਲਮਾਂ ਦੇ ਅਦਾਕਾਰਾਂ ਨੂੰ ਵੀ ਭੰਗੜੇ ਦੀ ਤਾਲ 'ਤੇ ਨਚਾਉਣਾ ਸ਼ੁਰੂ ਕਰ ਦਿੱਤਾ  ਹੈ। ਇਸਦੇ ਨਾਲ ਨਾਲ ਉਸਨੇ ਪੰਜਾਬੀ ਫ਼ਿਲਮਾਂ 'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਮੇਰਾ ਪਿੰਡ ਮਾਈ ਹੋਮ', 'ਪਿੰਡ ਦੀ ਕੁੜੀ', 'ਤੇਰਾ ਮੇਰਾ ਕੀ ਰਿਸ਼ਤਾ', 'ਜਵਾਨੀ ਜ਼ਿੰਦਾਬਾਦ', 'ਮੁੰਡੇ ਯੂ ਕੇ ਦੇ', 'ਆਪਣੀ ਬੋਲੀ ਆਪਣਾ ਦੇਸ਼', 'ਹਸ਼ਰ', 'ਇੱਕ ਜਿੰਦ ਇੱਕ ਜਾਨ', 'ਏਕਮ', 'ਕੱਚੇ ਧਾਗੇ ਪੱਕੀ ਡੋਰ', 'ਪੰਜਾਬਣ', 'ਮੇਲ ਕਰਾ ਦੇ ਰੱਬਾ', 'ਸਿਮਰਨ', 'ਛੇਵਾ ਦਰਿਆ', 'ਕੁੜਮਾਈਆ', 'ਰੱਬ ਦਾ ਰੇਡੀਓ', 'ਲੁਕਣਮੀਚੀ', 'ਰਾਝਾਂ ਰਫਿਊਜੀ', 'ਗੁੱਡੀਆਂ ਪਟੋਲੇ', 'ਪ੍ਰਾਹੁਣਾ', 'ਜੱਦੀ ਸਰਦਾਰ', 'ਮੈਰਜ ਪੈਲਸ', 'ਬਾਈਲਾਰਸ਼' ਅਤੇ ਬਾਲੀਵੁੱਡ ਦੀਆਂ ਪ੍ਰਸਿੱਧ ਫ਼ਿਲਮਾਂ 'ਸਿੰਘ ਇੰਜ ਕਿੰਗ', 'ਅਪਣੇ', 'ਦਿਲ ਬੋਲੇ ਹੜੀਪਾ', 'ਕੱਲ੍ਹ ਕਿਸਨੇ ਦੇਖਾ', 'ਲਵ ਆਜ ਕੱਲ੍ਹ', 'ਲੰਡਨ ਡਰੀਮਜ਼', 'ਯਮਲਾ ਪਗਲਾ ਦੀਵਾਨਾ', 'ਆਦਿ ਵਿੱਚ ਭੰਗੜਾ ਪਾਇਆ ਹੈ। ਸਾਡੀ ਮਰਜੀ ਲਖਵਿੰਦਰ ਮੀਤ ਅਨੁਸਾਰ ਉਸਨੇ ਭੰਗੜੇ ਦੀਆਂ ਬਾਰੀਕੀਆਂ ਬੈਸਟ ਡਾਂਸ ਕੋਰੀਓਗ੍ਰਾਫ਼ਰ ਮੈਡਮ ਸਰੋਜ ਖ਼ਾਨ, ਮਰਚੈਟ ਸ਼ੇਬੀ ਅਤੇ ਸੀਜਰ ਆਦਿ ਤੋਂ ਹਾਸਿਲ ਕੀਤੀਆਂ। ਲਖਵਿੰਦਰ ਮੀਤ ਦੀ ਮਾਣਮੱਤੀ ਪ੍ਰਾਪਤੀ ਜਿੱਥੇ ਮਾਡਲਿੰਗ ਰਾਹੀਂ ਟੀ. ਵੀ.ਚੈਨਲਾਂ ਤੇ ਚਰਚਿਤ ਚਿਹਰੇ ਵਜੋਂ ਕਾਮਯਾਬੀ ਹਾਸਲ ਕਰਕੇ ਹੋਈ ਹੈ ਉੱਥੇ ਰੰਗਮੰਚ ਅਤੇ ਫ਼ਿਲਮਾਂ ਵਿਚ ਬਤੌਰ ਅਦਾਕਾਰ ਵੀ ਪ੍ਰਵੇਸ਼ ਕਰ ਰਿਹਾ ਹੈ। ਇਹ ਮਾਣਮੱਤਾ ਕਲਾਕਾਰ ਲਖਵਿੰਦਰ ਮੀਤ ਅੱਜ ਕੱਲ੍ਹ  ਕਲਾ ਜਗਤ ਦਾ ਅੰਬਰੋਂ ਤਾਰੇ ਤੋੜਨ ਦੇ ਯਤਨ ਲਈ ਸੰਘਰਸ਼ ਕਰ ਰਿਹਾ ਹੈ।
 
ਹਰਪ੍ਰੀਤ ਸਿੰਘ ਅਖਾੜਾ 
ਪਿੰਡ ਤੇ ਡਾਕ ਅਖਾੜਾ 
ਮੋ. 85286-64887
Have something to say? Post your comment

More Article News

"ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ
-
-
-