Article

ਸੀ.ਏ.ਏ.ਨੂੰ ਲੈ ਕੇ ਅਮਰੀਕੀ ਰਿਪੋਰਟ ਤੇ ਗੁਰਤੇਸ ਦੀਆਂ ਚਿੰਤਾਵਾਂ! / ਅੱਬਾਸ ਧਾਲੀਵਾਲ,

February 21, 2020 09:10 PM
Mohd Abbas
 
 
ਸੀ.ਏ.ਏ.ਨੂੰ ਲੈ ਕੇ ਅਮਰੀਕੀ ਰਿਪੋਰਟ ਤੇ ਗੁਰਤੇਸ ਦੀਆਂ ਚਿੰਤਾਵਾਂ! /
 ਅੱਬਾਸ ਧਾਲੀਵਾਲ, 
ਨਵੰਬਰ 2019 ਤੋਂ ਜਦੋਂ ਤੋਂ ਸੀ ਏ ਏ ਅਰਥਾਤ ਨਾਗਰਿਕਤਾ ਸੋਧ ਕਾਨੂੰਨ ਵਜੂਦ ਚ ਆਇਆ ਹੈ ਉਦੋਂ ਤੋਂ ਹੀ ਭਾਰਤ ਦੇ ਨਾਲ ਨਾਲ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਇਸ ਉਕਤ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ।
ਇਨੀਂ ਦਿਨੀਂ ਭਾਰਤ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਆਗਾਮੀ ਦੋਰੇ ਦੀਆਂ ਸੁਆਗਤੀ ਤਿਆਰੀਆਂ ਜੋਰਾਂ ਤੇ ਹਨ। ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਦੌਰੇ ਤੇ ਫਰਵਰੀ ਦੇ ਆਖਰੀ ਹਫਤੇ ਆਉਣਾ ਹੈ, ਇਸ ਤੋਂ ਪਹਿਲਾਂ ਕਿ ਟਰੰਪ ਭਾਰਤ ਆਉਣ, ਅਮਰੀਕਾ ਦੀ ਇਕ ਏਜੰਸੀ ਯੂ ਐੱਸ ਸੀ ਆਈ ਆਰ ਐੱਫ 'ਕੌਮਾਂਤਰੀ ਧਾਰਮਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ' ਨੇ ਭਾਰਤ ਦੇ ਸੰਦਰਭ ਵਿੱਚ ਇੱਕ ਸ਼ੱਕੀ ਰਿਪੋਰਟ ਜਾਰੀ ਕੀਤੀ ਹੈ ਇਸ ਵਿਚ ਭਾਰਤ 'ਚ ਧਾਰਮਕ ਆਧਾਰ 'ਤੇ ਤਸ਼ੱਦਦ ਢਾਹੁਣ ਤੇ ਤੰਗ–ਪਰੇਸ਼ਾਨ ਕਰਨ ਦੇ ਮਾਮਲਿਆਂ ਦਾ ਉਕਤ ਰਿਪੋਰਟ ਜਾਰੀ ਰਿਪੋਰਟ ਵਿਚ ਵਿਸ਼ੇਸ਼ ਤੌਰ ਤੇ ਵਰਨਣ ਹੈ । ਰਿਪੋਰਟ 'ਚ ਭਾਰਤ ਵਿਚਲੇ ਨਵੇਂ ਨਾਗਰਿਕਤਾ ਸੋਧ ਕਾਨੂੰਨ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਗਈ ਹੈ। ਇਸ ਰਿਪੋਰਟ 'ਚ ਭਾਰਤ ਨੂੰ ਟੀਅਰ–2 ਵਰਗ ਵਿੱਚ ਰੱਖਿਆ ਗਿਆ ਹੈ। ਦਰਅਸਲ ਟੀਅਰ - 2 ਵਰਗ ਦਾ ਮਤਲਬ 'ਵਿਸ਼ੇਸ਼ ਚਿੰਤਾ ਵਾਲੇ ਦੇਸ਼' ਦਾ ਵਰਗ ਰੱਖਿਆ ਗਿਆ ਹੈ।
ਯੂ ਐੱਸ ਸੀ ਆਈ ਆਰ ਐੱਫ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਲ 2018 ਤੋਂ ਬਾਅਦ ਭਾਰਤ 'ਚ ਧਾਰਮਕ ਤਸ਼ੱਦਦ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ । ਇਸ ਸੰਦਰਭ ਵਿੱਚ ਕੁਝ ਸੂਬਿਆਂ 'ਚ ਧਾਰਮਿਕ ਆਜ਼ਾਦੀ ਦੇ ਵਿਗੜਦੇ ਹਾਲਾਤ ਨੂੰ ਉਜਾਗਰ ਕੀਤਾ ਗਿਆ ਹੈ, ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਰਕਾਰਾਂ ਇਨ੍ਹਾਂ ਧਾਰਮਿਕ ਤਸ਼ੱਦਦਾਂ ਨੂੰ ਰੋਕਣ ਦਾ ਜਤਨ ਨਹੀਂ ਕਰ ਰਹੀਆਂ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਤਸ਼ੱਦਦ ਖ਼ਤਮ ਕਰਨ ਵਾਲੇ ਬਿਆਨ ਨਹੀਂ ਦਿੱਤੇ। ਇਥੋਂ ਤਕ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦਾ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਨਾਲ ਸਬੰਧ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ।
ਜਿੱਦਾਂ ਕਿ ਅਸੀਂ ਸਭਨਾਂ ਨੇ ਹੀ ਹਾਲ ਹੀ ਵਿਚ ਸੰਪਨ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਨੁਭਵ ਕੀਤਾ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂਆਂ ਨੇ ਜਿਸ ਤਰ੍ਹਾਂ ਦੀ ਭੜਕਾਊ ਤੇ ਉਕਸਾਊ ਬਿਆਨਬਾਜੀ ਦੇ ਕੇ ਮਾਹੌਲ ਵਿਗਾੜਨ ਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ। ਉਸ ਨੂੰ ਸਾਰੇ ਹੀ ਭਲੀਭਾਂਤ ਜਾਣਦੇ ਹਨ। ਲੇਕਿਨ ਅਜਿਹੇ ਭੜਕਾਊ ਭਾਸ਼ਣ ਦੇ ਚਲਦਿਆਂ ਪੂਰੀ ਦੁਨੀਆ ਵਿਚ ਮੁਲਕ ਦੀ ਛਵੀ ਨੂੰ ਡਾਢੀ ਸੱਟ ਵੱਜੀ ਹੈ। 
ਇਸੇ ਦੌਰਾਨ ਉਕਤ ਰਿਪੋਰਟ ਦੇ ਮੱਦੇਨਜ਼ਰ ਅਮਰੀਕੀ ਸਰਕਾਰ ਨੇ ਭਾਰਤ ਸਰਕਾਰ ਸਾਹਮਣੇ ਕੁਝ ਸਿਫ਼ਾਰਸ਼ਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਸਖ਼ਤ ਝਾੜ ਪਾਉਣਾ, ਪੁਲਸ ਨੂੰ ਮਜ਼ਬੂਤ ਕਰਨਾ ਤੇ ਧਾਰਮਕ ਅਸਥਾਨਾਂ ਦੀ ਸੁਰੱਖਿਆ ਵਧਾਉਣਾ ਸ਼ਾਮਲ ਹਨ। ਇਸ ਦੇ ਨਾਲ ਹੀ ਨਾਗਰਿਕਤਾ ਸੋਧ ਕਾਨੂੰਨ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਦੇਸ਼ ਦੇ ਇੱਕ ਵੱਡੇ ਵਰਗ ਵਿੱਚ ਇਸ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਕਿ ਇਸ ਤੋਂ ਪਹਿਲਾਂ ਸਯੁੰਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਰਤੇਸ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਦੇ ਦੇਸ਼ ਤੋਂ ਵਿਰਵੇ ਹੋ ਜਾਣ ਦਾ ਖਤਰਾ ਹੈ। ਇਨ੍ਹਾਂ ਵਿੱਚ ਬਹੁਤੇ ਮੁਸਲਿਮ ਹਨ। ਉਹ ਇਸ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਅੱਗੇ ਕਿਹਾ ਕਿ " ਜਦੋਂ ਨਾਗਰਿਕਤਾ ਸੰਬੰਧੀ ਕਾਨੂੰਨਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਜਤਨ ਕੀਤੇ ਜਾਂਦੇ ਹਨ ਕਿ ਅਜਿਹਾ ਨਾ ਹੋਵੇ ਕਿ ਕਿਸੇ ਦਾ ਕੋਈ ਦੇਸ਼ ਹੀ ਨਾ ਰਹੇ। ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਦੁਨੀਆਂ ਦਾ ਹਰ ਨਾਗਰਿਕ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਵੀ ਹੋਵੇ।" 
Have something to say? Post your comment

More Article News

"ਹਾਈਡਰੋਕਸਾਈਕਲੋਰੋਕਿਨ ਦੀ ਕਸਵੱਟੀ ਤੇ ਭਾਰਤ ਅਮਰੀਕਾ ਰਿਸ਼ਤੇ" /ਮੁਹੰਮਦ ਅੱਬਾਸ ਧਾਲੀਵਾਲ ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ "ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
-
-
-