Article

ਜ਼ਿੰਦਗੀ ਵਿੱਚ ਸਾਦਾਪਣ ਦਿੰਦਾ ਹੈ ਖੁਸ਼ੀ/ਪ੍ਰਭਜੋਤ ਕੌਰ ਢਿੱਲੋਂ

February 21, 2020 09:14 PM
ਜ਼ਿੰਦਗੀ ਵਿੱਚ ਸਾਦਾਪਣ ਦਿੰਦਾ ਹੈ ਖੁਸ਼ੀ/ਪ੍ਰਭਜੋਤ ਕੌਰ ਢਿੱਲੋਂ 
 
ਕੁਦਰਤ ਜਦੋਂ ਮਨੁੱਖਾ ਜਨਮ ਦਿੰਦਾ ਹੈ ਤਾਂ ਉਸ ਨੂੰ ਸੋਚਣ ਸਮਝਣ ਲਈ ਦਿਮਾਗ ਦਿੰਦਾ ਹੈ, ਕਿਸੇ ਦੀ ਭਾਵਨਾਵਾਂ ਨੂੰ ਸਮਝਣ ਦੀ ਸੋਝੀ ਦਿੰਦਾ ਹੈ।ਇਹ ਕੁਦਰਤ ਨੇ ਮਨੁੱਖ ਨੂੰ ਸੱਭ ਤੋਂ ਬਹਿਤਰੀਨ ਬਣਾਇਆ ਹੈ।ਕਈ ਵਾਰ ਅਸੀਂ ਇਵੇਂ ਦੇ ਕੰਮ ਕਰਦੇ ਹਾਂ ਕਿ ਉਸਨੂੰ ਵੀ ਲੱਗਦਾ ਹੋਏਗਾ ਕਿ ਇਹ ਭੱਦਰ ਪੁਰਸ਼ ਆਪਣੀ ਬੁੱਧੀ ਦੀ ਵਰਤੋਂ ਕਰਨ ਵਿੱਚ ਸੰਕੋਚ ਕਿਉਂ ਕਰ ਰਿਹਾ ਹੈ।ਅੱਜ ਅਸੀਂ ਭੱਜੇ ਫਿਰਦੇ ਹਾਂ। ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ। ਮਨੁੱਖ, ਮਨੁੱਖ ਘੱਟ ਰਹਿ ਗਿਆ, ਮਸ਼ੀਨ ਵਾਂਗ ਵਧੇਰੇ ਚਲ ਰਿਹਾ ਹੈ। ਸਮੇਂ ਨੇ ਅਜਿਹੀ ਕਰਵਟ ਲਈ ਕਿ ਸੱਭ ਨੂੰ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਪੈ ਗਈ।ਇੰਜ ਲੱਗਦਾ ਹੈ ਜਿਵੇਂ ਕੋਈ ਵੀ ਸੰਤੁਸ਼ਟ ਨਹੀਂ ਹੈੈ। ਹੋਰ ਦੀ ਚਾਹਤ ਅਤੇ ਦੂਸਰੇ ਤੋਂ ਅੱਗੇ ਨਿਕਲਣ ਨੇ ਲੋਕਾਂ ਦੀ ਜ਼ਿੰਦਗੀ ਵਿੱਚੋਂ ਚੈਨ ਹੀ ਖੋਹ ਲਿਆ। ਰੁਮਾਲ ਤੋਂ ਲੈਕੇ ਵੱਡੀ ਤੋਂ ਵੱਡੀ ਚੀਜ਼ ਦਾ ਵਿਖਾਵਾ ਹੈ। ਹਕੀਕਤ ਇਹ ਹੈ ਕਿ ਉਸ ਮਹਿੰਗੀ ਖਰੀਦੀ ਚੀਜ਼ ਨੇ ਕੋਈ ਖਾਸ ਤਰ੍ਹਾਂ ਦਾ ਕੰਮ ਨਹੀਂ ਕਰਨਾ।
ਸਾਦਾਪਣ ਹਮੇਸ਼ਾ ਖੁਸ਼ੀ ਦਿੰਦਾ ਹੈ। ਫਾਲਤੂ ਦੀ ਭੱਜ-ਦੌੜ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।ਜਿਸ ਚੀਜ਼ ਨੂੰ ਪਾਉਣ ਵਾਸਤੇ ਤੁਹਾਡੀ ਸਿਹਤ ਖ਼ਰਾਬ ਹੋ ਜਾਏ ਅਤੇ ਮਾਨਸਿਕ ਦਬਾਅ ਵੱਧ ਜਾਏ, ਜੇਕਰ ਉਹ ਚੀਜ਼ ਮਿਲ ਵੀ ਜਾਂਦੀ ਹੈ ਤਾਂ ਉਸਦਾ ਕੋਈ ਫ਼ਾਇਦਾ ਨਹੀਂ। ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ ਪਰ  ਵਿਖਾਵਾ ਕਰਨ ਲਈ ਜਦੋਜਹਿਦ ਤਨਾਅ ਤੋਂ ਬਗੈਰ ਹੋਰ ਕੁਝ ਨਹੀਂ ਦਿੰਦੀ। ਬਹੁਤ ਵਾਰ ਵਿਖਾਵੇ ਕਰਕੇ ਅਜਿਹੀ ਹਾਲਤ ਹੋ ਜਾਂਦੀ ਹੈ ਕਿ ਘਰ ਪਰਿਵਾਰ ਵੀ ਟੁੱਟ ਜਾਂਦੇ ਹਨ।ਕਈ ਲੋਕ ਮਾਨਸਿਕ ਰੋਗੀ ਹੋ ਜਾਂਦੇ ਹਨ। ਬਹੁਤ ਲੋਕਾਂ ਨੂੰ ਵਿਖਾਵਾ ਪਾਗਲਪਨ ਦੀ ਹੱਦ ਤੱਕ ਲੈ ਜਾਂਦਾ ਹੈ।
ਅੱਜ ਬਜ਼ਾਰ ਵਿੱਚ ਜਿਹੜੀ ਚੀਜ਼ ਪੰਜ ਸੌ ਦੀ ਹੈ,ਉਹ ਕਿਸੇ ਖਾਸ ਕੰਪਨੀ ਜਾਂ ਨਹੀਂ ਬਰੈਂਡਡ ਦੇ ਨਾਮ ਤੇ ਪੰਜ ਹਜ਼ਾਰ ਦੀ ਵੀ ਹੋ ਸਕਦੀ ਹੈ ਅਤੇ ਪੰਜਾਹ ਹਜ਼ਾਰ ਦੀ ਵੀ।ਪਰ ਹੁਣ ਸੋਚ ਤੇ ਨਿਰਭਰ ਕਰਦਾ ਹੈ ਕਿ ਔਖੇ ਹੋਕੇ ਵਿਖਾਵੇ ਲਈ ਉਹ ਚੀਜ਼ ਖਰੀਦਣੀ ਹੈ ਜਾਂ ਆਪਣੀ ਜ਼ਰੂਰਤ ਪੂਰੀ ਕਰਨ ਲਈ। ਅੱਜ ਲੱਖਾਂ ਰੁਪਏ ਕਮਾਉਣ ਵਾਲੇ ਨੌਜਵਾਨਾਂ ਕੋਲ ਹਮੇਸ਼ਾ ਪੈਸੇ ਦੀ ਘਾਟ ਰਹਿੰਦੀ ਹੈ।ਹਰ ਚੀਜ਼ ਬਰੈਂਡਡ ਖ਼ਰੀਦਣ ਦੀ ਦੌੜ ਲੱਗੀ ਹੋਈ ਹੈ।ਮਹਿੰਗੇ ਮਾਲ ਕਲਚਰ ਨੇ ਪਾਗ਼ਲ ਕੀਤਾ ਹੋਇਆ ਹੈ।ਸਾਰਾ ਦਿਨ ਕੰਮ ਕਰਦੇ ਹਨ ਅਤੇ ਫੇਰ ਉਹ ਮਿਹਨਤ ਦੀ ਕਮਾਈ ਬਰੈਂਡਡ ਦੁਕਾਨਾਂ ਤੇ ਲੁੱਟਾਂ ਆਉਂਦੇ ਹਨ।ਉਸ ਤੋਂ ਬਾਅਦ ਸੰਤੁਸ਼ਟੀ ਤਾਂ ਹੁੰਦੀ ਨਹੀਂ ਸਗੋਂ ਹੋਰ ਤੇਜ਼ ਭੱਜਣ ਲੱਗ ਜਾਂਦੇ ਹਨ। ਕਪੜਾ ਸਾਫ਼-ਸੁਥਰਾ ਅਤੇ ਸਲੀਕੇ ਨਾਲ ਪਾਇਆ ਹੋਵੇ ਤਾਂ ਸ਼ਖ਼ਸੀਅਤ ਨਿਖਰ ਜਾਂਦੀ ਹੈ। ਹਾਂ ਅੱਜ ਕੱਲ੍ਹ ਫੈਸ਼ਨ ਅਤੇ ਬਰੈਂਡ ਨੇ ਲੋਕਾਂ ਦਾ ਜਲੂਸ ਵੀ ਕੱਢਿਆ ਹੋਇਆ ਹੈ। ਗੋਡਿਆਂ ਤੋਂ ਫਟੀਆਂ ਜੀਨ, ਮੁੰਡੇ ਅਤੇ ਕੁੜੀਆਂ ਪਾਈ ਫਿਰਦੇ ਹਨ।ਗੱਲ ਉਥੇ ਹੈ ਕਿ ਕਿਸੇ ਬਰੈਂਡਡ ਕੰਪਨੀ ਦੀ ਹੈ। ਦੂਸਰੇ ਪਾਸੇ ਮਜ਼ਬੂਰੀ ਵਿੱਚ ਘਸੇ ਜਾਂ ਪਾਟੇ ਕੱਪੜੇ ਪਾਏ ਹੋਣ ਤਾਂ ਨਫ਼ਰਤ ਨਾਲ ਵੇਖਿਆ ਜਾਂਦਾ ਹੈ।ਣਚੰਗੀ ਸਾਫ਼-ਸੁਥਰੀ ਜਿਸ ਵਿੱਚ ਲੱਤਾਂ ਗੋਡੇ ਢਕੇ ਹੋਏ ਹੋਣ ਉਹ ਵਧੇਰੇ ਚੰਗੀ ਲੱਗਦੀ ਹੈ। ਫੈਸ਼ਨ ਵੀ ਢੰਗ ਦਾ ਹੀ ਚੰਗਾ ਲੱਗਦਾ ਹੈ।
ਕੱਪੜਾ ਸਾਦਾ ਅਤੇ ਸਲੀਕੇ ਨਾਲ ਪਾਇਆ ਹੋਵੇ ਤਾਂ ਨਾ ਵੇਖਣੇ ਵਾਲੇ ਨੂੰ ਬੁਰਾ ਲੱਗਦਾ ਹੈ ਅਤੇ ਨਾ ਖ਼ੁਦ ਨੂੰ ਪ੍ਰੇਸ਼ਾਨੀ ਹੁੰਦੀ ਹੈ।ਕੀ ਵਾਰ ਲੜਕੀਆਂ ਦੇ ਟਾਪ ਬਹੁਤ ਛੋਟੇ ਪਾਏ ਹੁੰਦੇ ਹਨ।ਉੱਠਣ ਬੈਠਣ ਲੱਗਿਆਂ ਉਹ ਹੋਰ ਉਪਰ ਉੱਠ ਜਾਂਦੀ ਹੈ।ਕੀ ਵਾਰ ਖ਼ੁਦ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹਾ ਰਹਿਣ ਸਹਿਣ ਕੀ ਹੋਇਆ ਜੋ ਖੁਸ਼ੀ ਘੱਟ ਅਤੇ ਪ੍ਰੇਸ਼ਾਨੀ ਵੱਧ ਦੇਵੇ। ਅੱਜ ਅਸੀਂ ਬਨਾਵਟੀ ਜ਼ਿੰਦਗੀ ਜਿਊ ਰਹੇ ਹਾਂ।ਝੂਠ ਦਾ ਸਹਾਰਾ ਲੈ ਰਹੇ ਹਾਂ। ਅਸੀਂ ਸਚਾਈ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਅੱਜ ਅਸੀਂ ਜਿਵੇਂ ਹਾਂ ਉਵੇਂ ਨਹੀਂ ਜਿਊਣ ਰਹੇ। ਵਿਖਾਵਾ ਅਤੇ ਦੂਸਰੇ ਤੋਂ ਅੱਗੇ ਦੀ ਹੋੜ ਨੇ ਨਫ਼ਰਤ ਨੂੰ ਪੈਦਾ ਕਰ ਦਿੱਤਾ ਹੈ।ਵਿਖਾਵੇ ਪਿੱਛੇ ਸਚਾਈ ਲੁਕ ਚੁੱਕੀ ਹੈ।ਜਾਰਜ ਆਰਵੈੱਲ ਅਨੁਸਾਰ,"ਕੋਈ ਸਮਾਜ ਜਿੰਨਾ ਸਚਾਈ ਤੋਂ ਦੂਰ ਹੋਈ ਜਾਂਦਾ ਹੈ ਓਨਾ ਹੀ ਉਹ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਨਫ਼ਰਤ ਕਰੀ ਜਾਂਦਾ ਹੈ।"
ਸਿਆਣੇ ਵੀ ਕਹਿੰਦੇ ਹਨ ਕਿ ਚਾਦਰ ਵੇਖਕੇ ਪੈਰ ਪਸਾਰਨੇ ਚਾਹੀਦੇ ਹਨ। ਖੁਸ਼ੀ ਮਹਿੰਗੇ ਕਪੜਿਆਂ ਜਾਂ ਹੋਰ ਸਮਾਨ ਨਾਲ ਨਹੀਂ ਹੈ। ਖੁਸ਼ੀ ਤਾਂ ਹੀ ਮਿਲੇਗੀ ਜੇਕਰ ਤੁਸੀਂ ਦੂਸਰਿਆਂ ਨੂੰ ਵੇਖਕੇ ਭੱਜਣਾ ਸ਼ੁਰੂ ਨਹੀਂ ਕਰੋਗੇ। ਜੇਕਰ ਦੂਸਰਿਆਂ ਨੂੰ ਵਿਖਾਉਣ ਵਿੱਚ ਤੁਸੀਂ ਖੁਸ਼ੀ ਲੱਭੋਗੇ ਤਾਂ ਕਦੇ ਵੀ ਖੁਸ਼ ਨਹੀਂ ਰਹਿ ਸਕੋਗੇ। ਦੁਨੀਆਂ ਨੂੰ ਕੋਈ ਵੀ ਖੁਸ਼ ਨਹੀਂ ਕਰ ਸਕਿਆ। ਲੋਕਾਂ ਨੇ ਤੁਹਾਡੇ ਵਿਖਾਵੇ ਅਤੇ ਫੈਸ਼ਨ ਤੇ ਵੀ ਕੁਝ ਕਹਿਣਾ ਹੀ ਹੈ।ਯਾਦ ਰੱਖੋ,"ਦਾਤੀ ਦੇ ਇੱਕ ਬੰਨੇ ਦੰਦੇ ਹੁੰਦੇ ਹਨ ਪਰ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਹੁੰਦੇ ਹਨ।"ਜਿਵੇਂ ਖ਼ੁਦ ਨੂੰ ਚੰਗਾ ਲੱਗੇ, ਆਰਾਮਦਾਇਕ ਹੋਵੇ, ਉਵੇਂ ਰਹੋ,ਉਸ ਵਿੱਚ ਹੀ ਖੁਸ਼ੀ ਹੈ। ਜੇਕਰ ਅੰਦਰੋਂ ਖੁਸ਼ ਹੋ ਤਾਂ ਚਿਹਰੇ ਤੇ ਇਕ ਵੱਖਰੀ ਚਮਕ ਹੋਏਗੀ,ਬਾਹਰੀ ਮੇਕਅੱਪ ਦੀ ਵੀ ਜ਼ਰੂਰਤ ਨਹੀਂ ਪੈਂਦੀ।ਘਰ ਵੀ ਸਾਫ਼-ਸੁਥਰਾ ਸੁਥਰਾ ਰੱਖੋ, ਇੰਨੀ ਵੀ ਸਜਾਵਟ ਨਾ ਕਰੋ ਕਿ ਉਹ ਘਰ ਲੱਗੇ ਹੀ ਨਾ।
ਪੈਸੇ ਨੂੰ ਕਮਾਉਣ, ਉਸਨੂੰ ਇਸ ਤਰ੍ਹਾਂ ਖਰਚੋ ਕਿ ਉਸ ਵਿੱਚੋਂ ਤੁਹਾਨੂੰ ਤਨਾਅ ਨਾ ਮਿਲੇ। ਜੇਕਰ ਬਹੁਤਾ ਸਮਾਂ ਕਮਾਉਣ ਵਿੱਚ ਲਗਾਕੇ ਫੇਰ ਬੀਮਾਰ ਹੋਣਾ ਹੈ ਤਾਂ ਉਨ੍ਹਾਂ ਮਹਿੰਗੀਆਂ ਚੀਜ਼ਾਂ ਦਾ ਕੋਈ ਫ਼ਾਇਦਾ ਨਹੀਂ। ਮਹਿੰਗੀਆਂ ਚੀਜ਼ਾਂ ਨਾਲ ਨਾਲ ਖੁਸ਼ੀ ਨਹੀਂ ਮਿਲਦੀ। ਹਕੀਕਤ ਇਹ ਹੈ ਕਿ ਵਧੇਰੇ ਫੈਸ਼ਨ ਅਤੇ ਵਿਖਾਵੇ ਪਿੱਛੇ ਲੱਗਕੇ ਖੁਸ਼ੀ,ਸੁੱਖ ਚੈਨ ਸੱਭ ਖ਼ਤਮ ਹੋ ਜਾਂਦਾ ਹੈ।ਸੱਚ ਹੈ ਜਿੰਨੀ ਸਾਦਗੀ ਜ਼ਿੰਦਗੀ ਹੋਏਗੀ ਉਨਾ ਹੀ ਸੌਖਾ ਰਹਾਂਗੇ ਅਤੇ ਖੁਸ਼ ਰਹਾਂਗੇ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
 

 

From Prabhjot Kaur Dillon Contact No. 9815030221
Have something to say? Post your comment

More Article News

"ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ
-
-
-