Poem

ਲਾਲਚੀ ਵਿਚੋਲਾ/ਮੱਖਣ ਸ਼ੇਰੋਂ ਵਾਲਾ

February 22, 2020 07:54 PM
ਲਾਲਚੀ ਵਿਚੋਲਾ/ਮੱਖਣ ਸ਼ੇਰੋਂ ਵਾਲਾ
 
ਤੇਰੇ ਲੜ ਲਾ ਕੇ ਬਾਪੂ ਨੇ,,
ਖੌਰੇ ਕੱਢੀਆਂ ਦੁਸਮਣੀਆਂ ਕਿਹੜੀਆਂ,
 
ਤੂੰ ਨਸ਼ੇ ਨਾਲ ਅੰਨਾ ਬਾਹਰ ਫਿਰੇ,
ਮੇਰੇ ਲੱਗੀਆਂ ਗੁਲਾਮੀ ਦੀਆਂ ਬੇੜੀਆਂ,
 
ਮੁਰਝਾਏ ਫੁੱਲ ਵਾਂਗ ਹਾਲਤ ਮੇਰੀ,
ਹੋਈਆਂ ਉਹ ਨਾ ਸੋਚੀਆਂ ਸੀ ਜਿਹੜੀਆਂ,,
 
ਹੁਸਨ ਤੇ ਰਕਾਨ ਬਥੇਰੀ ਸੀ ਰੱਜਕੇ,,
ਵੇ ਤੂੰ ਦੁਖਦੀਆਂ ਸੱਟਾਂ ਹੀ ਚੇੜੀਆਂ,,
 
ਮਰਜੇ ਵਿਚੋਲਾ ਲਾਲਚੀ ਸਾਂਪ ਦਾ,,
ਟਿੰਡਾਂ ਹੰਝੂਆਂ ਦੀਆਂ ਜੀਹਨੇ ਗੇੜੀਆਂ,
 
ਮੱਖਣ ਸ਼ੇਰੋਂ ਜੰਮਦੀ ਨੂੰ ਮਾਰ ਦਿਓ,,
ਜੇ ਧੀ ਨੂੰ ਵਿਆਹੁਣਾ ਨਾਲ ਨਸ਼ੇੜੀਆਂ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment