Entertainment

25 ਫਰਵਰੀ ਨੂੰ ਰਿਲੀਜ਼ ਹੋਵੇਗਾ, ਗਾਇਕ ਸ਼ਾਹ ਮਾਨ ਦਾ ਟਰੈਕ ‘ਯਾਦ ਕਰੇਗੀ’

February 22, 2020 07:56 PM

25 ਫਰਵਰੀ ਨੂੰ ਰਿਲੀਜ਼ ਹੋਵੇਗਾ, ਗਾਇਕ ਸ਼ਾਹ ਮਾਨ ਦਾ ਟਰੈਕ ‘ਯਾਦ ਕਰੇਗੀ’
ਬਠਿੰਡਾ 22 ਫਰਵਰੀ (ਗੁਰਬਾਜ ਗਿੱਲ) –ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲਾ ਗਾਇਕ ਸ਼ਾਹ ਮਾਨ, ਅੱਜ ਕਿਸੇ ਬਹੁਤੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਉਕਿ ਹੁਣ ਤੱਕ ਉਹ ਅਨੇਕਾਂ ਹੀ ਸਟੇਜ ਪ੍ਰੋਗਰਾਮਾਂ ਰਾਹੀਂ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾਂ ਬਣਾ ਚੁੱਕਾ ਐ। ਪ੍ਰਸਿੱਧ ਗਾਇਕ ਸਿੱਧੂ ਹਸਨਪੁਰੀ ਜੀ ਨੇ ਗਾਇਕ ਸ਼ਾਹ ਮਾਨ ਦੇ ਇਸ ਨਵੇਂ ਟਰੈਕ ‘ਯਾਦ ਕਰੇਗੀ’ ਬਾਰੇ ਜਾਣਕਾਰੀ ਦਿੰਦਿਆ ਦੱਸਿਆ ‘ਕਿ ਮਾਤਾ ਬਲਜੀਤ ਕੌਰ ਜੀ, ਹੈਪੀ ਪੁੰਨਾਂਵਾਲ, ਪ੍ਰੀਤ ਰੰਧਾਵਾ, ਗੁਰਸੇਵਕ ਕੌਹਰੀਆ, ਪੁਨੀਤ ਪੁੰਨਾਂਵਾਲ ਅਤੇ ਜੀਓ ਮਿਊਜ਼ਿਕ ਅਕੈਡਮੀ ਸੰਗਰੂਰ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਅਤੇ ਮੇਰੇ ਖ਼ੁਦ ਦੇ ਕੰਪੋਜ਼ ਕੀਤੇ, ਇਸ ਗੀਤ ਕੰਪਨੀ ਵਾਈ ਡੀ ਡਬਲਜ਼ੂ ਵੱਲੋਂ ਪ੍ਰੋਡਿਊਸਰ ਨਰੇਸ਼ ਸਿੰਗਲਾ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ 25 ਫਰਵਰੀ ਨੂੰ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਗਾਇਕ ਸ਼ਾਹ ਮਾਨ ਦੇ ਖ਼ੁਦ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਸੁਖਬੀਰ ਰੰਧਾਵਾ ਜੀ ਨੇ। ਗਾਇਕ ਸ਼ਾਹ ਮਾਨ ਦੇ ਨਾਲ ਮਾਡਲ ਮਹਿਕ ਸ਼ਰਮਾ ਨੂੰ ਲੈ ਕੇ ਡਾਇਰੈਕਟਰ ਸਨਮ ਬਜਾਜ ਨੇ ਆਪਣੀ ਟੀਮ ਨਾਲ ਇਸ ਟਰੈਕ ਦਾ ਫਿਲਮਾਂਕਣ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment

More Entertainment News

ਅੱਜ ਦੇ ਹਾਲਾਤ ਨੂੰ ਬਿਆਨਦਾ ਗੀਤ ‘ਕਰੋਨਾ ਨਾਲ ਜੰਗ’ ਲੈ ਕੇ ਹਾਜ਼ਰ ਐ ਗਾਇਕ ਜੋੜੀ ਵੀਰ ਬਲਜਿੰਦਰ ਤੇ ਕਮਲ ਨੂਰ ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-
-
-